ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਬੁੱਕ ਐਂਡ ਬੈਗ ਕੀਪਿੰਗ ਪ੍ਰਤਿਯੋਗਿਤਾ

Spread the love

ਕਪੂਰਥਲਾ, 8 ਜੁਲਾਈ (  ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਡਾਇਰੈਕਟਰ ਇੰਜ. ਹਰਨਿਆਮਤ ਕੌਰ ਦੀ ਅਗਵਾਈ ‘ਚ ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀ ਦਰਮਿਆਨ ‘ਬੁੱਕ ਐਂਡ ਬੈਗ ਕੀਪਿੰਗ’ ਅਤੇ ‘ਆਈਡੀਅਲ ਸਟੂਡੈਂਟ’ ਦੀ ਪ੍ਰਤਿਯੋਗਿਤਾ ਕਰਵਾਈ ਗਈ। ਇਸ ਪ੍ਰਤੀਯੋਗਿਤਾ ਰਾਹੀਂ ਛੋਟੇ ਵਿਦਿਆਰਥੀਆਂ ਨੂੰ ਆਪਣੀਆਂ ਕਿਤਾਬਾਂ ਅਤੇ ਬੈਗ ਨੂੰ ਸਾਫ ਸੁਥਰਾ ਰੱਖਣ ਦੇ ਮਹੱਤਵ ਨੂੰ ਸਮਝਾਇਆ ਗਿਆ l ਆਈਡੀਅਲ ਸਟੂਡੈਂਟਸ ਦੀ ਪ੍ਰਤੀਯੋਗਿਤਾ ਵਿਚ ਪਹਿਲੀ ਰੋਜ਼ ਜਮਾਤ ਦੀ ਸੇਜਲਪ੍ਰੀਤ ਕੌਰ, ਪਹਿਲੀ ਜੈਸਮੀਨ ਜਮਾਤ ਦੀ ਅਨੰਨਿਆ ਵਰਮਾ ਅਤੇ ਪਹਿਲੀ ਲਿਲੀ ਜਮਾਤ ਦਾ ਅੰਸੁਲ ਜੇਤੂ ਰਹੇ l ਯੂ ਕੇ ਜੀ ਰੋਜ਼ ਦਾ ਕਰਮਜੋਤ ਸਿੰਘ ਅਤੇ ਯੂ ਕੇ ਜੀ ਜੈਸਮੀਨ ਦੀ ਗੁਰਕੀਰਤ ਕੌਰ ਜੇਤੂ ਰਹੇ l ਐਲ ਕੇ ਜੀ ਰੋਜ਼ ਜਮਾਤ ‘ਚੋਂ ਵਾਰਿਸ ਸਿੰਘ ਅਤੇ ਐਲ ਕੇ ਜੀ ਜੈਸਮੀਨ ਜਮਾਤ ‘ਚੋਂ ਨਵਰਤ ਸਿੰਘ ਜੇਤੂ ਰਹੇ lਇਸੇ ਤਰ੍ਹਾਂ ਨਰਸਰੀ ਰੋਜ਼ ਦਾ ਜੋਰਾਵਰ ਸਿੰਘ ਅਤੇ ਨਰਸਰੀ ਜੈਸਮੀਨ ਦੀ ਅਸੀਸ ਕੌਰ ਜੇਤੂ ਰਹੇ l ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜ. ਨਿਮਰਤਾ ਕੌਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ l ਜੇਤੂ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ l

  • Related Posts

    ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਰੁੱਧ ਕੀਤਾ ਜਾਵੇਗਾ ਰੋਸ ਪ੍ਰਗਟ 

    Spread the love

    Spread the loveਬਠਿੰਡਾ 9 ਜੁਲਾਈ(ਸੁਰਿੰਦਰਪਾਲ ਸਿੰਘ): ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ ਅਤੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਮੋਰਚੇ ਦੇ ਮੁੱਖ ਸਲਾਹਕਾਰ ਡਾਕਟਰ ਦਰਸ਼ਨ ਪਾਲ ਮੋਰਚੇ…

    ਨੀਲੋਂ ਪਰਿਵਾਰ ਨੇ ਧੀ ਦੇ ਜਨਮਦਿਨ ’ਤੇ 35 ਸਾਲਾਂ ਤੋਂ ਲਗਾਤਾਰ ਲਾਏ ਬੂਟੇ    ਮਾਤਾ ਸ਼ੀਤਲਾ ਮੰਦਰ ’ਚ ਵਾਤਾਵਰਨ ਦਿਵਸ ਵਜੋਂ ਮਨਾਇਆ ਜਨਮਦਿਨ, ਦਿੱਤਾ ਸਮਾਜ ਨੂੰ ਸੰਦੇਸ਼

    Spread the love

    Spread the love ਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ) ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਨੀਲੋਂ ਅਤੇ ਕੁਲਵੰਤ ਕੌਰ ਨੀਲੋਂ ਨੇ ਆਪਣੀ…

    Leave a Reply

    Your email address will not be published. Required fields are marked *