ਸ੍ਰੀਮਤੀ ਇੰਦਰਜੀਤ ਕੌਰ ਐਮ ਐਲ ਟੀ- 1 ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ

Spread the love

ਅੰਮ੍ਰਿਤਸਰ1 ਅਪ੍ਰੈਲ( ਦਿਨੇਸ਼ ਸੋਨੀ )  ਸਿਵਲ ਹਸਪਤਾਲ ਵਿਖੇ ਪਿਛਲੇ ਤੇਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਐਮ ਐਲ ਟੀ -1 ਸ੍ਰੀਮਤੀ ਇੰਦਰਜੀਤ ਕੌਰ ਨੂੰ 58 ਸਾਲਾਂ ਉਮਰ ਪੂਰੀ ਕਰਨ ਤੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾਕਟਰ ਸਵਰਨਜੀਤ ਧਵਨ ਤੇ ਡਾਕਟਰ ਰਸ਼ਮੀ ਵਿੱਜ ਐਸ ਐੱਮ ਓ, ਡਾਕਟਰ ਪ੍ਰੀਤਵੀਨ ਕੌਰ, ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਸਿਹਤ ਵਿਭਾਗ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ, ਸੂਬਾ ਪ੍ਰਧਾਨ ਅਚਾਰੀਆ ਗੁਰੂ ਮੀਤ, ਡਾਕਟਰ ਮਦਨ ਮੋਹਨ ਸੇਵਾ ਮੁਕਤ ਐਸ ਐਮ ਓ,ਸਕੱਤਰ ਸ੍ਰੀ ਸੰਜੀਵ ਆਨੰਦ ਸੀਨੀਅਰ ਚੀਫ਼ ਫਾਰਮੇਸੀ ਅਫਸਰ, ਡਾਕਟਰ ਨਵਨੀਤ ਕੌਰ, ਡਾਕਟਰ ਚਿੰਕੀ ਠੁਕਰਾਲ, ਡਾਕਟਰ ਮੇਘਨਾ ਸ਼ਰਮਾਂ, ਡਾਕਟਰ ਦਲਜੀਤ ਕੌਰ, ਮੇਟਰਨ ਸ੍ਰੀਮਤੀ ਰਾਜ ਕੌਰ, ਸੀਨੀਅਰ ਮੈਂਬਰ ਅਡਵਾਈਜ਼ਰ ਸ੍ਰੀਮਤੀ ਜਗਜੀਤ ਕੌਰ, ਸ੍ਰੀਮਤੀ ਕੇਸਰ ਸਟਾਫ, ਸ੍ਰ: ਸਵਿੰਦਰ ਸਿੰਘ ਭੱਟੀ, ਪੂਨਮ, ਨੀਨਾ ਰਾਮਪਾਲ, ਸਮੀਰ ਸ਼ਰਮਾ, ਰਜਵੰਤ ਕੌਰ, ਕੁਲਦੀਪ ਕੌਰ, ਸ੍ਰੀਮਤੀ ਵਾਇਲਾ ਡੇਜ਼ੀ , ਸਵੀਟੀ ਸਟਾਫ, ਪੰਕਜ਼ ਕਲਿਆਣੀ ਫਾਰਮੇਸੀ ਅਫਸਰ ਆਦਿ ਬਹੁਤ ਸਾਰੇ ਸਟਾਫ ਮੈਂਬਰ ਹਾਜਿਰ ਸਨ । ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਸਾਰਿਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਵੱਲੋਂ ਵੀ ਸ਼੍ਰੀਮਤੀ ਇੰਦਰਜੀਤ ਕੌਰ ਨੂੰ ਰਿਟਾਇਰਮੈਂਟ ਦੀ ਵਧਾਈ ਦਿੰਦੇ ਹੋਏ ਬਾਕੀ ਜੀਵਨ ਵਧੀਆ ਸਿਹਤ ਤੇ ਹਮੇਸ਼ਾਂ ਖੁਸ਼ ਰਹਿਣ ਦੀ ਮੰਗਲ ਕਾਮਨਾ ਕੀਤੀ।

  • Related Posts

    ‘ਸਤਲੁਜ’ ਫ਼ਿਲਮ ਅਤੇ ਪੰਜਾਬ ਦੇ ਇਤਿਹਾਸ ਦਾ ਅਧੂਰਾ ਸੱਚ

    Spread the love

    Spread the love ਇਨ੍ਹਾਂ ਦਿਨੀਂ ਬਾਲੀਵੁੱਡ ਫ਼ਿਲਮ ‘ਸਤਲੁਜ’ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦੇ ਨਿਰਮਾਤਾਵਾਂ ਦਾ ਦਾਅਵਾ ਹੈ ਕਿ ਇਹ 1984 ਤੋਂ 1995 ਤੱਕ ਪੰਜਾਬ ਵਿੱਚ ਰਹੇ ਅਸ਼ਾਂਤੀ…

    ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਪੁਲਿਸ ਅਧਿਕਾਰੀ ਰਜੇਸ਼ ਕੁਮਾਰ ਛਿੱਬਰ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 11 ਜੁਲਾਈ 2026  ਪਿਛਲੇ ਦਿਨੀਂ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਪੰਜਾਬ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਸ੍ਰੀ ਰਜੇਸ਼ ਕੁਮਾਰ ਛਿੱਬਰ…

    Leave a Reply

    Your email address will not be published. Required fields are marked *