ਹਮਲੇ ਦੋਰਾਨ ਦੋ ਪੁਲਿਸ ਕਰਮੀ ਜਖਮੀ

Spread the love
ਗਿੱਦੜਬਾਹਾ, 18 ਅਪ੍ਰੈਲ ( ਰਣਜੀਤ ਗਿੱਲ )ਇੱਕ ਪਾਸੇ ਪੰਜਾਬ ਸਰਕਾਰ ਵੱਲੋ ਨਸ਼ਾ ਤਸਕਰਾਂ ਦੇ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚਲਾਈ ਹੋਈ ਹੈ ਅਤੇ ਉਹਨਾਂ ਦੇ ਘਰ ਢਾਹੇ ਜਾ ਰਹੇ ਹਨ ।ਉੱਥੇ ਹੀ ਗਿੱਦੜਬਾਹਾ ਵਿਖੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਹੋਣ ਦਾ ਸਮਾਚਾਰ ਮਿਲਿਆ ।ਇਸ ਬਾਰੇ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਅਵਤਾਰ ਰਾਜਪਾਲ ਸਿੰਘ ਨੇ ਦੱਸਿਆ ਕਿ ਸਾਡੇ ਸਪੈਸ਼ਲ ਬ੍ਰਾਂਚ ਵਿੱਚ ਤਾਇਨਾਤ ਏ ਐਸ ਆਈ ਰਾਜ ਬਹਾਦਰ ਅਤੇ ਸਿਪਾਹੀ ਜਸਪ੍ਰੀਤ ਸਿੰਘ ਨੂੰ ਨਸ਼ੇ ਬਾਰੇ ਬੀਤੀ ਸ਼ਾਮ ਨੂੰ ਗੁਪਤ ਸੂਚਨਾ ਮਿਲੀ ਸੀ ਅਤੇ ਉਹ ਜਦ ਤੁਰੰਤ ਮੌਕੇ ਤੇ ਭਾਰੂ ਰੋਡ ਤੇ ਸਥਿਤ ਝੁੱਗੀਆਂ ਵਿੱਚ ਪਹੁੰਚੇ ਤਾਂ ਉਨ੍ਹਾਂ ਉਪਰ 5-6 ਜਾਣਿਆ ਨੇ ਡਾਂਗਾਂ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿਤਾ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।ਜਿਸ ਵਿੱਚ ਦੋਵੇ ਪੁਲਿਸ ਕਰਮੀ ਜਖਮੀ ਹੋ ਗਏ ।ਉਨ੍ਹਾਂ ਦੱਸਿਆ ਕਿਸੇ ਉਹਨਾਂ ਦਾ ਇਲਾਜ ਸਰਕਾਰੀ ਹਸਪਤਾਲ ਗਿੱਦੜਬਾਹਾ ਵਿੱਚ ਚਲ ਰਿਹਾ ਹੈ।ਉਨ੍ਹਾਂ ਦੱਸਿਆ ਕਿ 4 ਖਿਲਾਫ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਤਲਾਸ਼ ਸ਼ੁਰੂ ਕਰ ਦਿਤੀ ਹੈ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *