ਹਲਕਾ ਵਿਧਾਇਕ ਭੁੱਚੋ ਦਾ ਵਾਅਦਾ ਹਵਾ ਵਿੱਚ ਲਟਕਿਆ

Spread the love

 ਮਾਮਲਾ ਨਥਾਣਾ ਦੇ ਗੰਦੇ ਪਾਣੀ ਦੀ ਨਿਕਾਸੀ ਦਾ

ਬਠਿੰਡਾ , 14 ਦਸੰਬਰ  (ਰਾਮ ਸਿੰਘ ਕਲਿਆਣ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਸਥਾਨਕ ਨਿਵਾਸੀਆ ਦੇ ਸਹਿਯੋਗ ਨਾਲ ਨਥਾਣਾ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਲਗਾਇਆ ਪੱਕਾ ਮੋਰਚਾ  94ਵੇ ਦਿਨ ਵਿੱਚ ਦਾਖਲ ਹੋ ਗਿਆ , ਪਰ ਢੁੱਕਵਾਂ ਹੱਲ ਹਾਲੇ ਨਜਰ ਨਹੀ ਆਉਦਾ । ਯੂਨੀਅਨ ਆਗੂਆ ਨੇ ਦੱਸਿਆ ਕਿ  ਪਿਛਲੇ ਦਿੱਨੀ ਮੌਜੂਦਾ  ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋ ਦਫ਼ਤਰ ਨਗਰ ਪੰਚਾਇਤ ਨਥਾਣਾ ਵਿਖੇ ਟੱਕ ਲਾ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਗੰਦੇ ਪਾਣੀ ਦੇ ਨਿਕਾਸ ਦਾ ਕੰਮ ਹਫਤੇ ਦੇ ਅੰਦਰ-ਅੰਦਰ  ਸ਼ੁਰੂ ਕੀਤਾ ਜਾਵੇਗਾ। ਪਰ ਅੱਜ ਜਦੋਂ ਯੂਨੀਅਨ ਵੱਲੋ ਹਫਤਾ ਬੀਤਣ ਉਪਰੰਤ ਸੰਬੰਧਤ ਠੇਕੇਦਾਰ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਅਧਿਕਾਰੀ ਪਹਿਲਾਂ ਹੋਰ ਸਟੇਟ ਜਾਕੇ ਪਾਇਪਾਂ ਚੈੱਕ ਕਰਨਗੇ , ਫਿਰ ਕੰਮ ਚੱਲਣ ਦੀ ਉਮੀਦ ਹੈ । ਜਿਸ ਕਰਕੇ  ਹਲਕਾ ਵਿਧਾਇਕ ਭੁੱਚੋ ਮੰਡੀ ਵੱਲੋ ਲੋਕਾਂ ਨਾਲ ਕੀਤਾ ਵਾਅਦਾ ਹਵਾ ਵਿੱਚ ਲਟਕ ਗਿਆ ਹੈ।

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਦੇ ਬਲਾਕ ਪ੍ਰਧਾਨ ਰਾਮ ਰਤਨ ਸਿੰਘ ਨੇ ਕਿਹਾ ਕਿ
ਜਦੋਂ ਤੱਕ ਨਥਾਣਾ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਉਨ੍ਹਾਂ ਸਮਾਂ ਮੋਰਚਾ ਜਾਰੀ ਰੱਖਿਆ ਜਾਵੇਗਾ ।ਉਨਾ ਕਿਹਾ ਕਿ  ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਗੁਰਮੇਲ ਸਿੰਘ , ਰਣਜੀਤ ਕੌਰ , ਕਮਲਜੀਤ ਕੌਰ,ਹੈਪੀ ਸਿੰਘ , ਬਹਾਦਰ ਸਿੰਘ ਆਦੇ ਨੇ ਸੰਬੋਧਨ ਕੀਤਾ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *