ਹੈਡੋਂ ਬੇਟ ਵਿਖੇ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ     ਪੋਤੇ ਦੇ ਕਤਲ ਤੋਂ ਬਾਅਦ ਦਾਦਾ-ਦਾਦੀ ਵੀ ਚੱਲੇ ਗਏ

Spread the love
ਮਾਛੀਵਾੜਾ ਸਾਹਿਬ, 8 ਮਈ (ਸੁੱਚਾ ਬੰਗੜ)-  ਮਾਛੀਵਾੜਾ ਦੇ ਪਿੰਡ ਹੇਡੋ ਬੇਟ ਦੇ ਇੱਕ ਪਰਿਵਾਰ ’ਤੇ ਪਿਛਲੇ ਕੁਝ ਮਹੀਨਿਆਂ ਦੌਰਾਨ ਦੁੱਖਾਂ ਦਾ ਅਜਿਹਾ ਪਹਾੜ ਟੁੱਟਿਆ ਹੈ ਕਿ ਸਮੁੱਚਾ ਇਲਾਕਾ ਗ਼ਮ ਵਿੱਚ ਹੈ। ਹੱਸਦੇ-ਵਸਦੇ ਇਸ ਪਰਿਵਾਰ ਦੇ ਤਿੰਨ ਮੈਂਬਰ ਕੁਝ ਹੀ ਦਿਨਾਂ ਦੇ ਵਿੱਚ ਦੁਨੀਆਂ ਨੂੰ ਅਲਵਿਦਾ ਆਖ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਪਿੰਡ ਹੇਡੋ ਬੇਟ ਦੇ ਨਿਵਾਸੀ ਗਗਨਦੀਪ ਸਿੰਘ ਉਰਫ਼ ਬਿੱਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਗਗਨਦੀਪ ਆਪਣੇ ਸੇਵਾਭਾਵੀ ਸੁਭਾਅ ਕਾਰਨ ਇਲਾਕੇ ਵਿੱਚ ਬਹੁਤ ਹਰਮਨ ਪਿਆਰਾ ਸੀ। ਪੋਤੇ ਦੇ ਅਚਾਨਕ ਹੋਏ ਕਤਲ ਦਾ ਸਦਮਾ ਪਰਿਵਾਰ ਨਾ ਸਹਾਰ ਸਕਿਆ। ਇਸ ਦਰਦਨਾਕ ਘਟਨਾ ਤੋਂ ਅਗਲੇ ਹੀ ਦਿਨ ਗਗਨਦੀਪ ਦੀ ਦਾਦੀ ਵੀ ਦੁੱਖ ਨਾ ਸਹਾਰਦਿਆਂ ਅਕਾਲ ਚਲਾਣਾ ਕਰ ਗਈ ਸੀ। ਪੋਤੇ ਅਤੇ ਪਤਨੀ ਦੇ ਵਿਛੋੜੇ ਤੋਂ ਬਾਅਦ ਗਗਨਦੀਪ ਦਾ ਦਾਦਾ ਪਰਸ਼ੋਤਮ ਸਿੰਘ ਵੀ ਬਹੁਤ ਜ਼ਿਆਦਾ ਬੀਮਾਰ ਰਹਿਣ ਲੱਗ ਪਿਆ ਸੀ। ਉਹ ਇਸ ਸਦਮੇ ਵਿੱਚੋਂ ਉਭਰ ਨਹੀਂ ਸਕਿਆ ਅਤੇ ਅੱਜ ਉਸਦਾ ਵੀ ਦਿਲ ਦਾ ਦੌਰਾ ਪੈਣ ਕਰ ਦੇਹਾਂਤ ਹੋ ਗਿਆ। ਦਾਦੇ ਦਾ ਅੰਤਿਮ ਸੰਸਕਾਰ ਪਿੰਡ ਹੇਡੋ ਬੇਟ ਦੇ ਸ਼ਮਸ਼ਾਨ ਘਾਟ ਵਿਖੇ ਪੂਰੇ ਰੀਤੀ-ਰਿਵਾਜਾਂ ਨਾਲ ਕਰ ਦਿੱਤਾ ਗਿਆ। ਕੁਝ ਮਹੀਨਿਆਂ ਦੇ ਅੰਦਰ-ਅੰਦਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੇ ਚਲੇ ਜਾਣ ਨਾਲ ਪੂਰਾ ਪਰਿਵਾਰ ਟੁੱਟ ਕੇ ਬਿਖਰ ਗਿਆ ਹੈ। ਇਹ ਨਾ ਪੂਰਾ ਹੋਣ ਵਾਲੇ ਘਾਟੇ ਨੇ ਪਿੰਡ ਵਾਸੀਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।ਇਲਾਕੇ ਭਰ ਵਿੱਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਫੈਲ ਗਈ ਹੈ।
  • Related Posts

    ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਕੀਤੀਆਂ ਤਕਸੀਮ ਕੋਠੇ ਥੇਹ ਵਾਲਾ ਵਿਖੇ ਆਰ.ਓ ਦੇ ਕਮਰੇ ਦਾ ਨੀਂਹ ਪੱਥਰ ਰੱਖਿਆ 

    Spread the love

    Spread the love ਕੋਟਕਪੂਰਾ, 8  ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ, ਕੋਟਕਪੂਰਾ ਦਿਹਾਤੀ, ਬੀੜ ਸਿੱਖਾਂ ਵਾਲਾ, ਕੋਠੇ ਥੇਹ, ਕੈਂਪ ਦਫ਼ਤਰ…

    ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਕਰਵਾਇਆ 175ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ * ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ ਨੇ ਕਰਵਾਈ ਸ਼ੁਰੂਆਤ

    Spread the love

    Spread the loveਫਗਵਾੜਾ 7 ਜੁਲਾਈ (   ਪ੍ਰੀਤ ਕੌਰ ਪ੍ਰੀਤੀ     ) ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਸ. ਅਜੀਤ ਸਿੰਘ…

    Leave a Reply

    Your email address will not be published. Required fields are marked *