4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

Spread the love
 ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ ਪਿਛਲੇ ਅੱਠ ਸਾਲਾਂ ਤੋਂ ਪ੍ਰਮੋਟ ਕਰਨ ਵਿੱਚ ਲੱਗੇ ਹੋਏ ਹਨ, ਜਿਸ ਕਾਰਨ ਉਹ ਜਿਲ੍ਹੇ  ਲੈਵਲ ਤੇ ਸਟੇਟ ਸਲੈਕਸ਼ਨ ਵਾਸਤੇ ਟਰਾਇਲ ਕਰਵਾਉਂਦੇ ਰਹੇ ਹਨ। ਸਟੇਟ ਲੈਵਲ ਦੇ ਬਹੁਤ ਟੂਰਨਾਮੈਂਟ  ਬਠਿੰਡੇ ਜ਼ਿਲੇ ਵਿੱਚ ਕਰਵਾ ਚੁੱਕੇ ਹਨ ਅਤੇ ਰਗਬੀ ਨੂੰ ਬਹੁਤ ਹੱਦ ਤੱਕ ਬਠਿੰਡੇ ਜ਼ਿਲ੍ਹੇ ਵਿੱਚ ਪ੍ਰਮੋਟ ਕਰਨ ਵਿੱਚ ਕਾਮਯਾਬ ਵੀ ਹੋਏ ਹਨ। ਉਹਨਾਂ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਹੁਣ ਪੂਰੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਟੀਮਾਂ ਵੀ ਵੱਧ ਜਾਂਦੀਆਂ ਹਨ ਤਾਂ ਇਸੇ ਨੂੰ ਦੇਖਦੇ ਹੋਏ, ਉਹਨਾਂ ਵੱਲੋਂ 4 ਅਪ੍ਰੈਲ 2026 ਨੂੰ ਭਾਈ ਆਸਾ ਸਿੰਘ ਗਰਲਜ ਕਾਲਜ, ਗੋਨਿਆਣਾ ਮੰਡੀ ਵਿਖੇ ਪਹਿਲੀ ਸੀਨੀਅਰ ਜ਼ਿਲਾ ਰਗਬੀ ਚੈਂਪੀਅਨਸ਼ਿਪ ਰੱਖੀ ਗਈ ਹੈ। ਇਹ ਪਹਿਲੀ ਚੈਂਪੀਅਨਸ਼ਿਪ ਸੀਨੀਅਰ ਵਿਦਿਆਰਥੀਆਂ ਵਿੱਚ ਵੀ ਗੇਮ ਨੂੰ ਪ੍ਰਮੋਟ ਕਰਨ ਵਾਸਤੇ ਹੈ। ਹੁਣ ਤੱਕ ਬਠਿੰਡਾ ਜ਼ਿਲ੍ਹਾ ਕਾਫੀ ਵਾਰ ਸਟੇਟ ਲੈਵਲ ਵਿੱਚ ਪੁਜੀਸ਼ਨਾਂ ਲੈ ਚੁੱਕਿਆ ਹੈ ਅਤੇ ਸੀਨੀਅਰ ਬੱਚਿਆਂ ਦੀ ਟੀਮ ਵੀ ਵਧੀਆ ਬਣਾਉਣ ਵਾਸਤੇ ਚੈਂਪੀਅਨਸ਼ਿਪ ਕਰਵਾਈ ਗਈ ਹੈ ਤਾਂ ਕਿ ਵਧੀਆ ਬੱਚਿਆਂ ਦੀ ਸਟੇਟ ਵਾਸਤੇ ਚੋਣ ਹੋ ਸਕੇ ਉਹਨਾਂ ਨੇ ਆਪਣੇ ਜ਼ਿਲ੍ਹੇ ਦੇ ਸਾਰੇ ਕਲੱਬਾਂ ਕਾਲਜਾਂ ਅਤੇ ਸਕੂਲਾਂ ਨੂੰ ਇਸ ਵਿੱਚ ਸੱਦਾ ਦਿੱਤਾ ਹੈ ਅਤੇ ਜਿਸ ਵਿੱਚ ਉਹਨਾਂ ਨੇ ਇਹ ਵੀ ਕਲੀਅਰ ਕਿਹਾ ਹੈ ਕਿ ਸਰਕਾਰ ਦੇ ਰੂਲਾਂ ਅਨੁਸਾਰ ਟੀਮਾਂ ਦੀ ਐਂਟਰੀ ਹੋਈ  ਤਾਂ  ਇਹ ਚੈਂਪੀਅਨਸ਼ਿਪ  ਟਰਾਇਲ ਕਰਵਾ ਕੇ ਬੱਚਿਆਂ ਦੀ ਸਟੇਟ ਸਲੈਕਸ਼ਨ ਕਰਵਾਈ ਜਾਵੇਗੀ।
  • Related Posts

    ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

    Spread the love

    Spread the loveਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ…

    ਪੰਜਾਬ ਨੂੰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲਣਾ ਵਿਸ਼ੇਸ ਉਪਰਾਲਾ : ਮੱਟੂ 

    Spread the love

    Spread the love ਅੰਮ੍ਰਿਤਸਰ, 27 ਮਾਰਚ  (ਮਨਜੀਤ ਸਿੰਘ ਸ਼ੇਰਗਿੱਲ )    ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ…

    Leave a Reply

    Your email address will not be published. Required fields are marked *