ਇਜ਼ਿਪਟ (ਮਿਸਰ) ਦੇਸ਼ ਵਿੱਚ ਹੋਏ ਕਾਇਰੋ 2026 ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਜਿੱਤੇ 6 ਚਾਂਦੀ ਅਤੇ 3 ਕਾਂਸੀ ਦੇ ਤਗਮੇ – ਅੰਤਰਰਾਸ਼ਟਰੀ ਪੱਧਰ ਤੇ 9 ਮੈਡਲ ਜਿੱਤ ਕੇ ਕੀਤਾ ਭਾਰਤ ਦਾ ਨਾਮ ਰੌਸ਼ਨ

Spread the love
ਜੈਤੋ, 1 ਅਗਸਤ 2026 (ਗੁਰਦੀਪ ਸਿੰਘ ਢਿੱਲੋਂ ): ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਮੈਨੇਜਰ ਪ੍ਰਮੋਦ ਧੀਰ ਦੀ ਅਗਵਾਈ ਹੇਠ ਭਾਰਤੀ ਬੋਸ਼ੀਆ ਟੀਮ ਨੇ 25 ਜੁਲਾਈ ਤੋਂ 31 ਜੁਲਾਈ 2026 ਤੱਕ ਮਿਸਰ ਦੇਸ਼ ਵਿੱਚ ਹੋਈ ਕਾਇਰੋ 2026 ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਚਾਂਦੀ (ਸਿਲਵਰ) ਅਤੇ 3 ਕਾਂਸੀ (ਬਰੋਨਜ਼) ਦੇ ਤਗਮੇ ਕੁੱਲ 9 ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਇਹ ਸਫ਼ਲਤਾ ਭਾਰਤੀ ਪੈਰਾ ਖੇਡਾਂ ਲਈ ਇੱਕ ਹੋਰ ਇਤਿਹਾਸਕ ਉਪਲਬਧੀ ਹੈ।ਸਰਿਤਾ ਦਿਵਵੇਦੀ ਅਤੇ ਉਨ੍ਹਾਂ ਦੇ ਰੈਂਪ ਓਪਰੇਟਰ ਸੁਰਿੰਦਰ ਸਿੰਘ ਸਿਕਰਵਾਰ ਨੇ BC3 ਮਹਿਲਾ ਵਿਅਕਤੀਗਤ ਅਤੇ BC3 ਪੇਅਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ।ਸਚਿਨ ਚਮਾਰੀਆ ਅਤੇ ਉਨ੍ਹਾਂ ਦੇ ਰੈਂਪ ਓਪਰੇਟਰ ਦਿਬਾਨ ਸਾਂਸਨੀ ਨੇ BC3 ਪੇਅਰ ਮੁਕਾਬਲਿਆਂ ਵਿੱਚ 2 ਚਾਂਦੀ ਦੇ ਤਗਮੇ ਅਤੇ ਪੁਰਸ਼ ਵਿਅਕਤੀਗਤ ਵਿੱਚ 2 ਤਾਂਬੇ ਦੇ ਤਗਮੇ ਜਿੱਤੇ। ਜਤਿਨ ਕੁਸ਼ਵਾਹ ਨੇ BC4 ਪੁਰਸ਼ ਵਿਅਕਤੀਗਤ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਕਾਂਸੀ ਦਾ ਤਗਮਾ ਜਿੱਤਿਆ।ਬੋਸ਼ੀਆ ਇੰਡੀਆ ਦੇ ਜਨਰਲ ਸੈਕਟਰੀ ਸ਼ਮਿੰਦਰ ਸਿੰਘ ਢਿੱਲੋਂ, ਕੋਚ ਦਵਿੰਦਰ ਸਿੰਘ ਟਫ਼ੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਉਪਲਬਧੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਬੋਸ਼ੀਆ ਖਿਡਾਰੀ ਵਿਸ਼ਵ ਪੱਧਰ ‘ਤੇ ਆਪਣੀ ਮਜ਼ਬੂਤ ਪਹਿਚਾਣ ਬਣਾ ਰਹੇ ਹਨ। ਇਹ ਸਫ਼ਲਤਾ ਖਿਡਾਰੀਆਂ, ਰੈਂਪ ਓਪਰੇਟਰਾਂ, ਕੋਚਾਂ, ਸਹਾਇਕ ਸਟਾਫ਼ ਅਤੇ ਪੂਰੀ ਬੋਸ਼ੀਆ ਇੰਡੀਆ ਟੀਮ ਦੀ ਸਖ਼ਤ ਮਿਹਨਤ, ਸਮਰਪਣ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ।ਬੋਸ਼ੀਆ ਇੰਡੀਆ ਟੀਮ ਦੇ ਅਹੁਦੇਦਾਰਾਂ ਡਾ ਰਾਜਿੰਦਰ ਸਿੰਘ ਆਈ ਸੀ ਐੱਮ ਆਰ, ਡਾ ਆਸ਼ੂ ਗਰੋਵਰ, ਨਿਤਿਨ ਧੁਰਵੇ, ਅਮਨਦੀਪ ਸਿੰਘ, ਜਸਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ, ਡਾ ਨਵਜੋਤ ਸਿੰਘ ਬੱਲ, ਖੁਸ਼ਦੀਪ ਸਿੰਘ, ਸੁਖਜਿੰਦਰ ਸਿੰਘ ਸੁੱਖ, ਡਾਕਟਰ ਰਮਨਦੀਪ ਸਿੰਘ, ਅੰਤਰਰਾਸ਼ਟਰੀ ਕੋਚ ਡੇਵਿਡ, ਜਸਵਿੰਦਰ ਸਿੰਘ ਕੁਲਾਰ ਆਦਿ ਨੇ ਸਾਰੇ ਤਗਮਾ ਜੇਤੂ ਖਿਡਾਰੀਆਂ, ਕੋਚਾਂ, ਸਹਾਇਕ ਸਟਾਫ਼, ਪਰਿਵਾਰਕ ਮੈਂਬਰਾਂ ਅਤੇ ਸਮੂਹ ਸਹਿਯੋਗੀਆਂ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ ਜਿਨ੍ਹਾਂ ਦੀ ਬਦੌਲਤ ਇਹ ਇਤਿਹਾਸਕ ਸਫ਼ਲਤਾ ਸੰਭਵ ਹੋਈ।ਪਰਮਾਤਮਾ ਦੀ ਕਿਰਪਾ ਅਤੇ ਦੇਸ਼ਵਾਸੀਆਂ ਦੇ ਸਹਿਯੋਗ ਨਾਲ ਆਸ ਹੈ ਕਿ ਭਾਰਤੀ ਬੋਸ਼ੀਆ ਟੀਮ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਮੰਚ ‘ਤੇ ਹੋਰ ਵੱਡੀਆਂ ਸਫ਼ਲਤਾਵਾਂ ਹਾਸਲ ਕਰਕੇ ਤਿਰੰਗੇ ਦਾ ਮਾਣ ਹੋਰ ਉੱਚਾ ਕਰੇਗੀ।
  • Related Posts

    ਵਰਕਰ ਕਲੱਬ ਅਤੇ ਗਗਨਦੀਪ ਬੈਡਮਿੰਟਨ ਅਕੈਡਮੀ ਦੇ ਖਿਡਾਰੀਆਂ ਨੇ ਬੈਡਮਿੰਟਨ  ਚੈਂਪੀਅਨਸ਼ਿਪ ਵਿੱਚ ਗੱਡੇ ਝੰਡੇ ਕੁੱਲ 38 ਤਗਮੇ ਜਿੱਤੇ

    Spread the love

    Spread the loveਕਪੂਰਥਲਾ, 25 ਸਤੰਬਰ ( ਕੌੜਾ )-  ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ) ਵਿੱਚ ਚੱਲ ਰਹੀ ਗਗਨ ਬੈਡਮਿੰਟਨ ਅਕੈਡਮੀ ਦੇ ਖਿਡਾਰੀਆਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ 29 ਤੋਂ 31…

    ਤਖਤਗੜ੍ਹ ਜ਼ੋਨ ਦੀ ਐਥਲੈਟਿਕਸ ਮੀਟ ਦੌਰਾਨ ਪਹਿਲੇ ਦਿਨ ਕੁੜੀਆਂ ਨੇ ਦਿਖਾਏ ਜੌਹਰ

    Spread the love

    Spread the loveਨੂਰਪੁਰ ਬੇਦੀ,26 ਸਤੰਬਰ ਦਲਜੀਤ ਚਨੌਲੀ ਤਖਤਗੜ੍ਹ ਜ਼ੋਨ ਦੀਆਂ ਜ਼ੋਨਲ ਐਥਲੈਟਿਕਸ ਮੁਕਾਬਲੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਸ਼ੁਰੂ ਕਰਵਾਏ ਗਏ।ਇਹਨਾਂ ਖੇਡਾਂ ਦੇ ਪਹਿਲੇ ਦਿਨ ਕੁੜੀਆਂ ਦੇ ਵੱਖ ਵੱਖ ਵਰਗਾਂ…

    Leave a Reply

    Your email address will not be published. Required fields are marked *