ਏਸ਼ੀਅਨ ਖੇਡਾਂ ਲਈ ਬੋਸ਼ੀਆ ਖਿਡਾਰੀਆਂ ਦੇ ਟਰਾਇਲ 11 ਅਤੇ 12 ਜੂਨ ਨੂੰ

Spread the love

ਜੈਤੋ 9 ਜੂਨ (ਗੁਰਦੀਪ ਸਿੰਘ ਢਿੱਲੋਂ ): ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਏਸ਼ੀਅਨ ਪੈਰਾ ਖੇਡਾਂ ਲਈ ਬੋਸ਼ੀਆ ਖ਼ਿਡਾਰੀਆਂ ਦੀ ਚੋਣ ਸਬੰਧੀ ਟਰਾਇਲ 11 ਅਤੇ 12 ਜੂਨ ਨੂੰ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਹਨ। ਯੋਗ ਖਿਡਾਰੀਆਂ ਨੇ 8 ਜੂਨ ਤੱਕ ਆਨਲਾਈਨ ਅਪਲਾਈ ਕੀਤਾ ਹੈ। ਇਹਨਾਂ ਵਿਚੋਂ ਬੀ ਸੀ 3 ਲੜਕੀਆਂ 11 ਜੂਨ ਨੂੰ ਅਤੇ ਲੜਕੇ 12 ਜੂਨ ਨੂੰ ਠੀਕ 9 ਵਜੇ ਆਪਣੇ ਪਿਛਲੇ ਨੈਸ਼ਨਲ ਜੇਤੂ ਦੇ ਸਰਟੀਫਿਕੇਟ,  ਪਰੂਫ, ਫੋਟੋਗ੍ਰਾਫ ਆਦਿ ਲੈ ਕੇ ਸਮੇਂ ਸਿਰ ਮਿੰਨੀ ਸਪੋਰਟਸ ਕੰਪਲੈਕਸ ਸੈਕਟਰ 8 ਚੰਡੀਗੜ ਵਿਖੇ ਹਾਜ਼ਰ ਹੋਣਗੇ। ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਬੋਸ਼ੀਆ ਇੰਡੀਆ ਅਤੇ ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹਨਾਂ ਦੀ ਚੋਣ ਹੋਣ ਉਪਰੰਤ ਇਹ ਖਿਡਾਰੀ ਏਸ਼ੀਅਨ ਪੈਰਾ ਖੇਡਾਂ ਜੋ ਕਿ 18 ਤੋਂ 24 ਅਕਤੂਬਰ 2026 ਤੱਕ ਜਾਪਾਨ ਵਿਖੇ ਹੋਣ ਜਾ ਰਹੀਆਂ ਹਨ ਓਹਨਾਂ ਖੇਡਾਂ ਵਿਚ ਭਾਰਤ ਵੱਲੋਂ ਖੇਡਣ ਜਾਣਗੇ। ਉਹਨਾਂ ਦੱਸਿਆ ਕਿ ਯੋਗ ਖਿਡਾਰੀਆਂ ਦੀ ਚੋਣ ਸਾਡੇ ਸਿਲੈਕਸ਼ਨ ਕਮੇਟੀ ਦੇ ਪੈਨਲ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਦਵਿੰਦਰ ਸਿੰਘ ਟਫੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਪ੍ਰਮੋਦ ਧੀਰ, ਜਗਰੂਪ ਸਿੰਘ ਸੂਬਾ ਬਰਾੜ, ਜਸਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਕੁਲਾਰ, ਅਮਨਦੀਪ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ ਆਦਿ ਨੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

  • Related Posts

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    ਕੋਟ ਸ਼ਮੀਰ ਦੇ ਗੱਭਰੂ ਦੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿਲ੍ਹੇ ਲਈ ਚੋਣ

    Spread the love

    Spread the loveਬਠਿੰਡਾ 16 ਸਤੰਬਰ (ਸੁਰਿੰਦਰਪਾਲ ਸਿੰਘ):= ਕਹਿੰਦੇ ਨੇ ਕਿ ਬੂਰੀ ਦਾ ਦੁੱਧ ਤੇ ਦੇਸੀ ਘਿਓ ਸ਼ੁਧ ਮੁੱਲ ਮੋੜ ਹੀ ਦਿੰਦੇ ਨੇ । ਇਸ ਅਖਾਣ ਨੂੰ ਨੰਬਰਦਾਰ ਨੇ ਸੱਚ ਕਰ ਵਿਖਾਇਆ…

    Leave a Reply

    Your email address will not be published. Required fields are marked *