ਸਕੂਲ ਦੇ ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਦਿੱਤੀ ਵਧਾਈ
ਜੈਤੋ, 26 ਨਵੰਬਰ (ਮਨਜੀਤ ਸਿੰਘ ਢੱਲਾ) -ਪਿਛਲੇ ਦਿਨੀਂ ਹੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਅਤੇ ਨੌਜਵਾਨਾਂ ਨੂੰ ਖੇਡਾਂ ਰਾਹੀਂ ਗਰਾਊਂਡ ਵੱਲ ਲੈ ਕੇ ਜਾਣ ਦੇ ਮਕਸਦ ਨਾਲ ਜਲੰਧਰ ਵਿਖੇ 19 ਨਵੰਬਰ ਤੋਂ 21 ਨਵੰਬਰ ਤੱਕ ਖੇਡਾਂ ਵਤਨ ਦੀਆਂ ਦੇ ਪੰਜਾਬ ਪੱਧਰ ਤੇ ਮੁਕਾਬਲੇ ਕਰਵਾਏ ਗਏ। ਇਨਾ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਜ਼ਿਲਾ ਫਰੀਦਕੋਟ ਦੀਆਂ ਵਾਲੀਬਾਲ ਲੜਕੀਆਂ ਦੀਆਂ ਟੀਮਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਜੈਤੋ ਦੀਆਂ ਖਿਡਾਰਨਾਂ ਨੇ ਭਾਗ ਲੈ ਕੇ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ। ਇੱਥੇ ਵਰਣਨ ਯੋਗ ਹੈ ਕਿ ਅੰਡਰ 14 ਸਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਕਿਰਨ, ਜੈਸਮੀਨ ਕੌਰ, ਲਵਲੀਨ ਕੌਰ, ਪਵਨਦੀਪ ਕੌਰ, ਤੁਰਨਮਪ੍ਰੀਤ ਕੌਰ, ਮਨਵੀਰ ਕੌਰ ਅਤੇ ਮਨ ਜਸਵੀਰ ਕੌਰ ਨੇ ਭਾਗ ਲੈ ਕੇ ਟੀਮ ਨੂੰ ਦੂਸਰਾ ਸਥਾਨ ਜਿੱਤ ਕੇ ਸਿਲਵਰ ਮੈਡਲ ਦਿੱਤਾ। ਇਸੇ ਤਰ੍ਹਾਂ ਅੰਡਰ 17 ਸਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਜਸ਼ਨਜੋਤ ਕੌਰ, ਰਮਣਦੀਪ ਕੌਰ, ਪਰਵੀਨ ਕੌਰ, ਭਾਵਨਾ ਪ੍ਰੀਤ ਕੌਰ, ਇੰਦਰਪ੍ਰੀਤ ਕੌਰ ਨੇ ਭਾਗ ਲੈ ਕੇ ਟੀਮ ਨੂੰ ਪਹਿਲਾ ਸਥਾਨ ਜਿੱਤ ਕੇ ਦਿੱਤਾ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸਰਦਾਰ ਸਿਕੰਦਰ ਸਿੰਘ ਅਤੇ ਸਮੂਹ ਸਟਾਫ ਨੇ ਜੇਤੂ ਖਿਡਾਰੀਆਂ ਦਾ ਭਰਵਾ ਸਵਾਗਤ ਕੀਤਾ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਸਰਦਾਰ ਸਿਕੰਦਰ ਜੀ ਨੇ ਇਹਨਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਸਰਦਾਰ ਸਿਕੰਦਰ ਜੀ ਨੇ ਟੀਮ ਦੀ ਕੋਚ ਮਨਪ੍ਰੀਤ ਕੌਰ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਇਸ ਸਮੇਂ ਗੁਰਪ੍ਰੀਤ ਸਿੰਘ ਸਿੱਧੂ ਲੈਕਚਰਾਰ ਸਰੀਰਕ ਸਿੱਖਿਆ, ਵੀਰਪਾਲ ਕੌਰ ਪੀਟੀਆਈ, ਜਗਜੀਤ ਸਿੰਘ ਮੈਥ ਮਾਸਟਰ, ਹਰਜਿੰਦਰ ਸਿੰਘ ਮੈਥ ਮਾਸਟਰ, ਸੰਜੀਵ ਕੁਮਾਰ ਹਿੰਦੀ ਮਾਸਟਰ, ਅਮਨਦੀਪ ਕੌਰ ਲੈਕਚਰਾਰ ਪੰਜਾਬੀ, ਸ਼ਾਮ ਸੁੰਦਰ ਲੈਕਚਰਾਰ ਹਿੰਦੀ,
ਕੰਵਲਦੀਪ ਸਿੰਘ ਲੈਕਚਰਰ ਕਾਮਰਸ, ਮਿਲਨਦੀਪ ਲੈਕਚਰ ਕਮਿਸਟਰੀ, ਅੰਜੂ ਬਾਲਾ ਲੈਕਚਰਾਰ ਅੰਗਰੇਜ਼ੀ, ਕਿਰਨ ਬਾਲਾ ਲੈਕਚਰਾਰ ਹਿੰਦੀ, ਸੁਖਦਰਸ਼ਨ ਸਿੰਘ ਲੈਕਚਰਰ ਪੋਲ ਸਾਇੰਸ, ਭੁਪਿੰਦਰ ਕੌਰ ਲੈਕਚਰਾਰ ਕਾਮਰਸ, ਪੂਨਮ ਪਾਲ ਕੌਰ ਲੈਕਚਰਾਰ ਬਾਇਲੋਜੀ, ਮਨੀਸ਼ਾ ਕੰਪਿਊਟਰ ਫੈਕਲਟੀ, ਮੀਨੂ ਗੁਪਤਾ ਕੰਪਿਊਟਰ ਫੈਕਲਟੀ, ਆਸ਼ਾ ਗਰਗ ਕੰਪਿਊਟਰ ਫੈਕਲਟੀ, ਸਾਗਰ ਕਲੈਰੀਕਲ, ਗੀਤੂ ਪੰਜਾਬੀ ਮਿਸਟ੍ਰੈਸ ਜਸਪ੍ਰੀਤ ਕੌਰ ਅੰਗਰੇਜ਼ੀ ਮਿਸਟ੍ਰੈਸ, ਮਨਜੀਤ ਸਿੰਘ, ਕੰਵਲਜੀਤ ਕੌਰ, ਕਿਰਨਦੀਪ ਕੌਰ, ਮੀਨੂ ਬਾਲਾ, ਸ਼ਵੇਤਾ, ਭੁਪਿੰਦਰ ਦੁੱਗਲ, ਕਰਮਜੀਤ ਕੌਰ, ਅਦਿੱਤੀ ਬਾਂਸਲ ਅਤੇ ਮਾਸਟਰ ਅਮਰਿੰਦਰ ਸਿੰਘ ਸੰਧੂ ਆਦਿ ਨੇ ਮਿਲ ਕੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।
More News Youtube Facebook Whatsapp Home








