ਦਿਵਿਆਂਗ ਸੁਰਿੰਦਰ ਬਿੱਟੂ ਨੇ ‘ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ‘ਚ ਹਾਸਿਲ ਕੀਤਾ ਤੀਜਾ ਸਥਾਨ

Spread the love
ਦਿਵਿਆਂਗ ਸੁਰਿੰਦਰ ਬਿੱਟੂ ਨੇ ‘ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ‘ਚ ਹਾਸਿਲ ਕੀਤਾ ਤੀਜਾ ਸਥਾਨ
ਨੂਰਪੁਰਬੇਦੀ, 23 ਨਵੰਬਰ (ਦਲਜੀਤ ਚਨੌਲੀ)-ਪੰਜਾਬ ਸਰਕਾਰ ਵੱਲੋਂ ਦਿਵਿਆਂਗ ਖਿਡਾਰੀਆਂ ਲਈ ‘ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ਸੀਜਨ-1 ਦੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 20 ਤੋਂ 25 ਨਵੰਬਰ ਤੱਕ ਪਹਿਲੀ ਵਾਰ ਕਰਵਾਈਆਂ ਜਾ ਰਹੀਆਂ ਉਕਤ ਸੂਬਾ ਪੱਧਰੀ ਖੇਡਾਂ ਦੇ ਐੱਫ-56 ਕੈਟਾਗਰੀ ਅਧੀਨ ਖਿਡਾਰੀ ਸੁਰਿੰਦਰ ਸਿੰਘ ਬਿੱਟੂ ਨੇ ਜੈਵਲਿਨ ਥੋ੍ਰਅ ਮੁਕਾਬਲਿਆਂ ‘ਚ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕਰਕੇ ਜ਼ਿਲਾ ਰੂਪਨਗਰ ਤੇ ਨੂਰਪੁਰਬੇਦੀ ਖੇਤਰ ਦਾ ਨਾਂ ਰੋਸ਼ਨ ਕੀਤਾ ਹੈ |  ਇਸਤੋਂ ਪਹਿਲਾਂ ਉਕਤ ਨਾਮਵਰ ਖਿਡਾਰੀ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਸ਼ਹਿਰ ਵਿਖੇ ਹੋਈਆਂ ਪੈਰਾ ਖੇਡਾਂ ‘ਚ ਵੀ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਕਾਂਸੇ ਦਾ ਤਗਮਾ ਹਾਸਿਲ ਕੀਤਾ ਸੀ | ਖਿਡਾਰੀ ਸੁਰਿੰਦਰ ਸਿੰਘ ਬਿੱਟੂ ਨੇ ਆਖਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਦਿਵਿਆਂਗ ਖਿਡਾਰੀਆਂ ਨੂੰ  ਆਪਣੀ ਪ੍ਰਤਿਭਾ ਸਾਬਿਤ ਕਰਨ ਲਈ ਪੈਰਾ ਖੇਡਾਂ ਦਾ ਆਯੋਜਨ ਕਰਵਾਇਆ ਹੈ | ਜਿਸ ਕਰਕੇ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ | ਉਨ੍ਹਾਂ ਆਖਿਆ ਕਿ ਦਿਵਿਆਂਗ ਖਿਡਾਰੀ ਕਰਜ਼ੇ ਲੈ ਕੇ ਆਪਣੇ ਖੇਡਾਂ ਦੇ ਸ਼ੌਕ ਨੂੰ  ਜਾਰੀ ਰੱਖ ਰਹੇ ਹਨ | ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਇ ਨ੍ਹਾਂ ਖਿਡਾਰੀਆਂ ਲਈ ਵੱਧ ਤੋਂ ਵੱਧ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਦਾ
ਯਤਨ ਕੀਤਾ ਜਾਣਾ ਚਾਹੀਦਾ ਹੈ | ਜਿਸ ਨਾਲ ਨਾ ਕੇਵਲ ਇਨ੍ਹਾਂ ਦਿਵਿਆਂਗ ਖਿਡਾਰੀਆਂ ‘ਚ ਖੇਡਾਂ ਪ੍ਰਤੀ ਹੋਰ ਵੀ ਉਤਸਾਹ ਵਧੇਗਾ | ਜਦਕਿ ਉਹ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਸੂਬੇ ਦਾ ਨਾਂ ਚਮਕਾ ਸਕਣਗੇ | ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਵੀ ਉਕਤ ਖਿਡਾਰੀ ਨੂੰ  ਕਾਂਸੀ ਦਾ ਤਗਮਾ ਜਿੱਤਣ ‘ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ |

More News

Youtube

Facebook

Whatsapp

Home

 

  • Related Posts

    ਭਾਰਤ ਦੇ 4 ਬੋਸ਼ੀਆ ਖਿਡਾਰੀ ਇਜ਼ਿਪਟ ਦੇਸ਼ ਵਿਚ 25 ਤੋਂ 31 ਜੁਲਾਈ 2026 ਨੂੰ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ

    Spread the love

    Spread the love -24 ਜੁਲਾਈ ਨੂੰ ਬੋਸ਼ੀਆ ਇੰਡੀਆ ਵੱਲੋਂ ਦਿੱਲੀ ਵਿਖੇ ਹੋਵੇਗੀ ਵੇਲੇਡਿਕਸ਼ਨ ਸਰਮਨੀ – ਅੰਤਰਰਾਸ਼ਟਰੀ ਰੈਫ਼ਰੀ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਦੇ ਮੈਨੇਜਰ ਪ੍ਰਮੋਦ ਧੀਰ ਕਰਨਗੇ ਟੀਮ ਦੀ ਅਗਵਾਈ…

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    Leave a Reply

    Your email address will not be published. Required fields are marked *