ਸਰਹੱਦੀ ਪਿੰਡ ਲਾਖਨਾ ਦੇ ਨੌਜਵਾਨ ਖਿਡਾਰੀ ਗੁਰਤਾਜ ਸਿੰਘ ਪੰਨੂੰ ਨੇ ਨੈਂਸਨਲ ਕਿੱਕਬਾਕਸਿੰਗ ਚੈਂਪੀਅਨ ਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ

Spread the love
ਅੰਮ੍ਰਿਤਸਰ /ਭਿੱਖੀਵਿੰਡ / (ਮਨਜੀਤ ਸਿੰਘ ਸ਼ੇਰਗਿੱਲ ) ਜਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਲਾਖਨਾ ਦੇ ਦਸਵੀਂ ਕਲਾਸ ਦੇ ਨੌਜਵਾਨ ਖਿਡਾਰੀ ਗੁਰਤਾਜ ਸਿੰਘ ਪੰਨੂੰ (ਉਮਰ16 ਸਾਲ) ਨੇ ਬੀਤੇ ਦਿਨੀ ਹੋਈ ਨੈਂਸਨਲ ਜੂਨੀਅਰ ਕਿੱਕਬਾਕਸਿੰਗ ਚੈਂਪੀਅਨ ਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਅੱਜ ਨੌਜਵਾਨ ਖਿਡਾਰੀ ਦਾ ਪਿੰਡ ਲਾਖਣਾ ਵਿਖੇ ਪਹੁੰਚਣ ਨਗਰ ਨਿਵਾਸੀਆਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ ਤੇ ਖਿਡਾਰੀ ਗੁਰਤਾਜ ਸਿੰਘ ਪੰਨੂੰ ਦੇ ਦਾਦਾ ਸ੍. ਬਘੇਲ ਸਿੰਘ ਪੰਨੂੰ ਤੇ ਪਿਤਾ ਸ੍. ਹਰਪਾਲ ਸਿੰਘ ਪੰਨੂੰ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖਿਡਾਰੀ ਗੁਰਤਾਜ ਸਿੰਘ ਪੰਨੂੰ ਨੇ ਦੱਸਿਆਂ ਕਿ ਮੈ ਕੈਮਰਿਜ ਸਕੂਲ ਪੱਟੀ ਵਿਖੇ ਦਸਵੀਂ ਦੀ ਪੜਾਈ ਕਰ ਰਿਹਾ ਹਾਂ। ਤਾਂ ਮੈਨੂੰ ਬਚਪਨ ਤੋਂ ਹੀ ਵੱਖ ਵੱਖ ਗੇਮਾਂ ਵਿੱਚ ਸੌਂਕ ਰੱਖਦਾ ਸੀ। ਤੇ ਵੱਖ ਵੱਖ ਗੇਮਾਂ ਵਿੱਚ ਹਿੱਸਾ ਲੈਕੇ ਵਧੀਆ ਪ੍ਰਦਰਸਨ ਕਰਦਾ ਰਿਹਾ । ਇਸੇ ਹੀ ਲੜੀ ਤਹਿਤ ਬੀਤੇ ਦਿਨੀ ਉੜੀਸਾ ਵਿੱਚ ਹੋਈ ਨੈਂਸਨਲ ਕਿੱਕਬਾਕਸਿੰਗ ਚੈਂਪੀਅਨ ਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਅੱਗੇ ਗੁਰਤਾਜ ਸਿੰਘ ਪੰਨੂੰ ਨੇ ਦੱਸਿਆਂ ਕਿ ਮੈਨੂੰ ਮੇਰੇ ਪਰਿਵਾਰਿਕ ਮੈਂਬਰਾਂ ਤੇ ਸਕੂਲ ਸਟਾਫ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ। ਤੇ ਹੁਣ ਨਵੰਬਰ ਚ ਸਾਡੀ ਇੰਡੀਆਂ ਟੀਮ ਵਿਦੇਸ ਦੀ ਧਰਤੀ ਇਟਲੀ ਵਿੱਚ ਵਧੀਆਂ ਪ੍ਰਦਰਸਣ ਕਰਕੇ ਆਪਣੇ ਇਲਾਕੇ ਦਾ ਮਾਨ ਵਧਾਏਗੀ। ਇਸ ਮੌਕੇ ਰਵੇਲ ਸਿੰਘ ਪੰਨੂ, ਦਿਆਲ ਸਿੰਘ ,ਅਵਤਾਰ ਸਿੰਘ ,ਬਲਕਾਰ ਸਿੰਘ,ਗੁਰਨੂਰ ਸਿੰਘ, ਏਕਮਜੀਤ ਸਿੰਘ ,ਸਹਿਜਪ੍ਰੀਤ ਸਿੰਘ, ਹਰਜਿੰਦਰ ਸਿੰਘ, ਤੇਜਿੰਦਰ ਸਿੰਘ,ਗੁਰਸਾਜਣ ਪੰਨੂ, ਕਿਰਨਦੀਪ ਕੌਰ,ਰਾਜਨ ਪੰਨੂ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਕਸ਼ਮੀਰ ਸਿੰਘ ਆਦਿ ਸਮੂਹ ਪੰਨੂੰ  ਪਰਿਵਾਰ ਹਾਜਰ ਸੀ।
  • Related Posts

    ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਅੰਡਰ 14 ਅੰਡਰ 16 ਕ੍ਰਿਕਟ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ

    Spread the love

    Spread the love ਕਪੂਰਥਲਾ, 9 ਜੂਨ ( ਕੌੜਾ )-  ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ  ਅੰਡਰ 14 ਅੰਡਰ 16 ਕ੍ਰਿਕਟ ਟੂਰਨਾਮੈਂਟ 11 ਜੂਨ ਤੋਂ 15…

    ਅਬੋਹਰ ਦੇ ਜੂਡੋ ਸਮਰ ਕੈਂਪ ਵਿੱਚ ਪਹੁੰਚੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੱਧੂ ਕਾਂਗਰਸ   ਬੱਚਿਆਂ ਦੇ ਹੁਨਰ ਅਤੇ ਕੋਚ ਕੁਲਦੀਪ ਸੋਨੀ ਦੇ ਯਤਨਾਂ ਦੀ ਕੀਤੀ ਸ਼ਲਾਘਾ

    Spread the love

    Spread the loveਪੱਟੀ ਸਦੀਕ, 9 ਜੂਨ (ਬਲਕਰਨ ਸਿੰਘ ਮਸ਼ਾਲ)- ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਅਬੋਹਰ ਵਿਖੇ ਲਗਾਏ ਗਏ ਵਿਸ਼ੇਸ਼ ‘ਜੂਡੋ ਸਮਰ ਕੈਂਪ’ ਵਿੱਚ ਅੱਜ ਜ਼ਿਲ੍ਹਾ ਪ੍ਰਧਾਨ…

    Leave a Reply

    Your email address will not be published. Required fields are marked *