ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

Spread the love
ਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਮਿਤੀ: 06-04-2026 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ੍ਰੀਮਤੀ ਸਵਿਤਾ ਕੁਮਾਰੀ ਨੇ ਦਸਿਆ ਕਿ ਇਹਨਾਂ ਟਰਾਇਲਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਉਹ ਖਿਡਾਰੀ ਅਤੇ ਖਿਡਾਰਨਾਂ ਟਰਾਇਲ ਦੇ ਸਕਦੇ ਹਨ, ਜਿਨ੍ਹਾਂ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋ ਕੋਈ ਇੱਕ ਪੁਜ਼ੀਜ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ‘ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।
ਉਨਾਂ ਦੱਸਿਆ ਕਿ ਟਰਾਇਲ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਵਿਖੇ ਗੇਮ ਐਥਲੈਟਿਕਸ (ਐਥਲੈਟਿਕਸ ਟਰੈਕ ਵਿਖੇ) ਹੈਡਬਾਲ, ਹਾਕੀ, ਫੁੱਟਬਾਲ, ਸਾਫਟਬਾਲ (ਲੜਕੇ ਅਤੇ ਲੜਕੀਆਂ),ਸਕੂਲ ਆਫ ਐਮੀਨੈਸ ਮਾਲ ਰੋਡ ਵਿਖੇ ਹੋਣਗੇ। ਇਸ ਤੋਂ ਇਲਾਵਾ ਗੇਮ ਵਾਲੀਬਾਲ (ਲੜਕੀਆਂ), ਗੋਲਬਾਗ ਕੁਸ਼ਤੀ ਸਟੇਡੀਅਮ ਵਿਖੇ ਕੁਸ਼ਤੀ (ਲੜਕੇ), ਸਕੂਲ ਆਫ ਐਮੀਨੈਸ ਛੇਹਰਟਾ ਵਿਖੇ ਗੇਮ ਬਾਕਸਿੰਗ (ਲੜਕੇ ਅਤੇ ਲੜਕੀਆਂ), ਸ:ਹਾਈ ਸਕੂਲ ਕਾਲਾ ਵਿਖੇ ਗੇਮ ਕਬੱਡੀ (ਲੜਕੇ ਅਤੇ ਲੜਕੀਆਂ) ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਵੇਟਲਿਫਟਿੰਗ (ਲੜਕੇ ਅਤੇ ਲੜਕੀਆਂ) ਸ੍ਰੀ ਗੁਰੂ ਹਰਕ੍ਰਿਸ਼ਨ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਜਿਮਨਾਸਟਿਕ (ਲੜਕੀਆਂ), ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੇਮ ਫੈਨਸਿੰਗ (ਲੜਕੇ ਅਤੇ ਲੜਕੀਆਂ) ਸਕੂਲ ਆਫ ਐਮੀਨੈਸ ਕਰਮਪੁਰਾ ਗੇਮ ਆਰਚਰੀ (ਲੜਕੇ ਅਤੇ ਲੜਕੀਆਂ) ਦੇ ਟਰਾਇਲ ਲਏ ਜਾਣਗੇ।
ਉਨਾਂ ਦੱਸਿਆ ਕਿ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੀ ਗੇਮ ਅਨੁਸਾਰ ਟਰਾਇਲ ਵਾਲੇ ਸਥਾਨ ‘ਤੇ ਸਵੇਰੇ ਠੀਕ 8:00 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ ਅਤੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣਗੇ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਵਿਭਾਗ ਵੱਲੋ ਕੋਈ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ। ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 01-01-2013, ਅੰਡਰ-17 ਲਈ 01-01-2010 ਅਤੇ ਅੰਡਰ -19 ਲਈ 01-01-2008 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ।
  • Related Posts

    4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

    Spread the love

    Spread the love ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ…

    ਪੰਜਾਬ ਨੂੰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲਣਾ ਵਿਸ਼ੇਸ ਉਪਰਾਲਾ : ਮੱਟੂ 

    Spread the love

    Spread the love ਅੰਮ੍ਰਿਤਸਰ, 27 ਮਾਰਚ  (ਮਨਜੀਤ ਸਿੰਘ ਸ਼ੇਰਗਿੱਲ )    ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ…

    Leave a Reply

    Your email address will not be published. Required fields are marked *