ਹਾਰਡ ਵਰਕ ਟੀਮ ਮੰਡੀ ਕਲਾਂ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਸਮਾਰੋਹ ਕਰਵਾਇਆ 

Spread the love
ਰਾਮਪੁਰਾ ਫੂਲ, 2 ਦਸੰਬਰ (  ਜਸਵੰਤ ਦਰਦ ਪ੍ਰੀਤ   )   ਬੀਤੇ ਦਿਨੀ ਖੇਡਾਂ ਵਤਨ ਪੰਜਾਬ ਦੀਆਂ ਅਤੇ ਸਕੂਲੀ ਸਟੇਟ ਵਿੱਚੋਂ, ਜੇਤੂ ਖਿਡਾਰੀਆਂ ਦਾ ਹਾਰਡ ਵਰਕ ਅਕੈਡਮੀ ਅਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਾਫਲੇ ਦੇ ਰੂਪ ਚ ਪਿੰਡ ਵਿੱਚ ਪੈਦਲ ਮਾਰਚ ਕੱਢਿਆ ਗਿਆ। ਸਭ ਤੋਂ ਪਹਿਲਾਂ ਗੁਰਦੁਆਰਾ ਬਾਬਾ ਤਪਾਰਾਮ ਜੀ ਵੱਲੋਂ ਚਾਹ ਦਾ ਲੰਗਰ ਅਤੇ ਖਿਡਾਰੀਆਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਪੈਦਲ ਮਾਰਚ ਪਿੰਡ ਵਿੱਚ ਦੀ ਹੁੰਦਾ ਹੋਇਆ ਮਾਰਚ ਗੁਰਦੁਆਰਾ ਲੋਕਲ ਵਿਖੇ ਖਿਡਾਰੀਆਂ ਲਈ ਬਦਾਣੇ ਦਾ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ। ਗੁਰਦੁਆਰੇ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਸਮੁੱਚੀ ਕਮੇਟੀ ਬਾਬਾ ਬੂਟਾ ਸਿੰਘ ਜੀ ਨੇ ਬੱਚਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅੱਗੇ ਗੁਰਦੁਆਰਾ ਬੂੰਗਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਗਰਮ ਸਾਲ, ਚਾਹ ਤੇ ਬਦਾਣੇ ਦਾ ਪ੍ਰਬੰਧ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਫੁੱਲਾਂ ਹਾਰਾਂ ਅਤੇ ਸਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ ਬੱਚਿਆਂ ਨੂੰ।ਇਸ ਉਪਰੰਤ ਸਰਕਾਰੀ ਸਕੂਲ ਲੜਕੇ ਬਾਸਕਿਟਬਾਲ ਗਰਾਊਂਡ ਵਿੱਚ ਇਨਾਮ ਵੰਡ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ  ਪਰਮਿੰਦਰ ਸਿੰਘ ਡੀ ਐਸ ਓ ਬਠਿੰਡਾ,  ਫਤਿਹ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ, ਸੁਖਵਿੰਦਰ ਸਿੰਘ ਚੱਠਾ, ਕੋਠੇ ਮੰਡੀ ਕਲਾਂ ਦੇ ਸਰਪੰਚ ਜਸਵੰਤ ਦਰਦ ਪ੍ਰੀਤ, ਡਾਕਟਰ ਗੌਰਵ ਰਾਮਪਰਾ, ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਚਮਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ, ਮੌਜੂਦਾ ਸਰਪੰਚ ਬੀਬੀ ਮਨਜਿੰਦਰ ਕੌਰ ਪਤਨੀ ਮਲਕੀਤ ਸਿੰਘ, ਸਮੂਹ ਪੰਚ ਮਲਕੀਤ ਸਿੰਘ, ਆਗਿਆਪਾਲ ਸਿੰਘ ਸੁਰਜੀਤ ਸਿੰਘ, ਨੀਲਾ ਸਿੰਘ, ਹਰਪ੍ਰੀਤ ਸਿੰਘ ਪੀਤਾ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਫੌਜੀ, ਬਲਵਿੰਦਰ ਸਿੰਘ , ਕਿਸਾਨ ਆਗੂ ਰਣਜੀਤ ਸਿੰਘ, ਅਤੇ ਹੋਰ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਸਮੂਲੀਅਤ ਕੀਤੀ ! ਅਕੈਡਮੀ ਦੇ ਮੁੱਖ ਪ੍ਰਬੰਧਕ ਸੁਖਜਿੰਦਰ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਅਤੇ ਪਿੰਡ ਦੇ  ਪਤਵੰਤਿਆਂ ਧੰਨਵਾਦ ਕੀਤਾ । ਅਤੇ ਅਕੈਡਮੀ ਦੀਆਂ ਹੁਣ ਤੱਕ ਦੀਆਂ ਸਾਰੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਇਸ ਵਾਰ ਉਹਨਾਂ ਦੱਸਿਆ ਸਟੇਟ ਵਿੱਚ 62 ਬੱਚਿਆਂ ਨੂੰ
ਸਟੇਟ ਖੇਡਣ ਲਈ ਭੇਜਿਆ ਸੀ ਜਿਸ ਵਿੱਚੋਂ 11 ਬੱਚਿਆਂ ਦੇ ਪੁਜੀਸ਼ਨ ਹਾਸਿਲ ਕੀਤੀਆਂ। ਅਤੇ ਦੋ ਬੱਚਿਆਂ ਨੇ ਗਗਨਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਹਾਈ ਜੰਪ ਦੇ ਵਿੱਚੋਂ ਫਸਟ ਪੁਜ਼ੀਸ਼ਨ ਪੰਜਾਬ ਚੋਂ। ਮਮਤਾ ਕੌਰ ਪੁੱਤਰੀ ਤਰਸੇਮ ਸਿੰਘ ਸੈਕੰਡ ਪੁਜੀਸ਼ਨ ਰਿਲੇਅ ਵਿੱਚੋਂ ਸਟੇਜ ਦੀ ਸੇਵਾ ਰਿਟਾਇਰਡ ਮਾਸਟਰ ਲਾਭ ਸਿੰਘ ਨੇ ਨਿਭਾਈ। ਸੁਖਜਿੰਦਰ ਸਿੰਘ ਨੇ ਆਪਣੇ ਸਹਿਯੋਗੀ ਟੀਮ ਕੋਚ ਬਲਜਿੰਦਰ ਖਾਨ, ਗੁਰਵਿੰਦਰ ਗੱਗੀ, ਸੁਖਪਾਲ ਸਿੰਘ ਗੋਰਾ, ਬਲਕਾਰ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ ਚੇਅਰਮੈਨ, ਡਾਕਟਰ ਸੁਖਪ੍ਰੀਤ ਸਿੰਘ, ਪ੍ਰੋਫੈਸਰ ਜਗਤਾਰ ਸਿੰਘ, ਰਾਜੂ ਪੇਂਟਰ ਵੀਰਬੱਲ ਸਿੰਘ ਪੰਜਾਬ ਪੁਲਿਸ, ਬਲਵਿੰਦਰ ਸਿੰਘ ਪੰਜਾਬ ਪੁਲਿਸ, ਰਸਵਿੰਦਰ ਸਿੰਘ ਪੰਜਾਬ ਪੁਲਿਸ, ਅਤੇ ਸਮੂਹ ਮਾਪਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸਮੁੱਚੀ ਹਾਰਡ ਵਰਕ ਟੀਮ ਨੇ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਂਦੇ ਹੋਏ ਖੇਡ ਗਰਾਊਂਡਾਂ ਨਾਲ ਤੇ ਖੇਡਾਂ ਨਾਲ ਜੋੜਨ ਦੀ ਬੇਨਤੀ ਕੀਤੀ। ਤਾਂ ਜੋ ਪੰਜਾਬ ਵਿੱਚੋਂ ਆਪਾਂ ਨਸ਼ਿਆਂ ਨੂੰ ਖਤਮ ਕਰ ਸਕੀਏ।
  • Related Posts

    ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

    Spread the love

    Spread the loveਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ…

    4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

    Spread the love

    Spread the love ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ…

    Leave a Reply

    Your email address will not be published. Required fields are marked *