ਹੰਸ ਫਾਊਂਡੇਸ਼ਨ ਮੋਬਾਇਲ ਮੈਡੀਕਲ ਪ੍ਰਬੰਧਕ ਪ੍ਰੋਜੈਕਟ ਦੇ ਕਲਾਕਾਰਾਂ ਦੀ ਟੀਮ ਵੱਲੋਂ ਨੁੱਕੜ ਨਾਟਕ ਪੇਸ਼ ਕੀਤੇ ਗਏ

Spread the love
ਹੰਸ ਫਾਊਂਡੇਸ਼ਨ ਮੋਬਾਇਲ ਮੈਡੀਕਲ ਪ੍ਰਬੰਧਕ ਪ੍ਰੋਜੈਕਟ ਦੇ ਕਲਾਕਾਰਾਂ ਦੀ ਟੀਮ ਵੱਲੋਂ ਨੁੱਕੜ ਨਾਟਕ ਪੇਸ਼ ਕੀਤੇ ਗਏ
 ਫਿਰੋਜ਼ਪੁਰ, 21 ਨਵੰਬਰ (ਅਸ਼ੋਕ ਭਾਰਦਵਾਜ) ਦ ਹੰਸ ਫਾਊਂਡੇਸ਼ਨ ਮੋਬਾਈਲ ਮੈਡੀਕਲ ਯੂਨਿਟ ਸਿਹਤ ਸੰਬੰਧੀ ਜਾਗਰੂਕਤਾ ਫੈਲਾਉਣ ਸੰਬੰਧੀ ਹਮੇਸ਼ਾ ਹੀ ਮੋਹਰੀ ਰਹੀ ਹੈ । ਇਸ ਸੰਸਥਾ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ ਪਿੰਡ- ਪਿੰਡ ਜਾ ਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਉਹਨਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਤੇ ਇਸ ਸੰਸਥਾ ਦੇ ਮੈਂਬਰਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸਿਹਤ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ। ਇਸ ਦੇ ਸੰਬੰਧ ਵਿੱਚ ਅੱਜ ਪਿੰਡ ਵਾਹਗੇ ਵਾਲਾ ਜ਼ਿਲਾ ਫਿਰੋਜ਼ਪੁਰ ਵਿਖੇ ਦ ਹੰਸ ਫਾਊਂਡੇਸ਼ਨ ਮੋਬਾਇਲ ਮੈਡੀਕਲ ਪ੍ਰਬੰਧਕ ਪ੍ਰੋਜੈਕਟ ਕੋਆਰਡੀਨੇਟਰ ਸੱਤਿਆਜੀਤ ਸਰਕਾਰ ਦੀ ਰਹਿਨੁਮਾਈ ਹੇਠ ਕਲਾਕਾਰਾਂ ਦੀ ਟੀਮ ਵੱਲੋਂ ਨੁੱਕੜ ਨਾਟਕ ਪੇਸ਼ ਕੀਤੇ ਗਏ, ਜਿੰਨਾਂ ਦਾ ਵਿਸ਼ਾ ਸਿਹਤ ਸੰਬੰਧੀ ਜਾਗਰੁਕਤਾ ਦਾ ਸੁਨੇਹਾ ਦੇਣਾ ਰਿਹਾ । ਇਸ ਸਮੇਂ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਇਹਨਾਂ  ਨੁੱਕੜ ਨਾਟਕਾਂ ਜਰਿਏ ਚੰਗੀ ਸਿਹਤ ਬਰਕਰਾਰ ਰੱਖਣ ਸੰਬੰਧੀ ਅਨੇਕਾਂ ਗੱਲਾਂ ਦਾ ਗਿਆਨ ਪ੍ਰਾਪਤ ਕੀਤਾ। ਇਸ ਸਮੇਂ
ਦ ਹੰਸ ਫਾਊਂਡੇਸ਼ਨ ਮੋਬਾਈਲ ਮੈਡੀਕਲ ਯੂਨਿਟ 02 ਦੀ ਟੀਮ ਵੱਲੋਂ ਸਿਹਤ ਸਬੰਧੀ ਇਲਾਕਾ ਨਿਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਸਮੇਂ ਡਾਕਟਰ ਅੰਕੁਰਪ੍ਰੀਤ ਸਿੰਘ ਕਾਹਲੋਂ,ਸਾਹਿਲ ਸ਼ਰਮਾ( ਫਾਰਮਾਸਿਸਟ) ਵਿਕਰਮ ਸਿੰਘ( ਲੈਬ ਟੈਕਨੀਸ਼ੀਅਨ) ਮੈਡਮ ਸ਼ਿਵਾਨੀ ਚੌਧਰੀ( SPO) ਰਣਜੀਤ ਸਿੰਘ (ਪਾਇਲਟ )ਅਤੇ ਰਾਜੀਵ ਆਰੀਆ ( ਡਰੱਗ ਇੰਚਾਰਜ਼  ) ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

    ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਗਰੀਨ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਨਾ ਬਦਲਣ ਤੇ ਕੀਤਾ ਸੰਘਰਸ਼ ਦਾ ਐਲਾਨ 

    Spread the love

    Spread the loveਨਿਊ ਚੰਡੀਗੜ੍, 23 ਜੁਲਾਈ (ਬਜੀਦਪੁਰ) -ਨਿਊ ਚੰਡੀਗੜ੍ਹ ਨੇੜਲੇ ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਫ਼ੋਰਇਸਟ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਗਮਾਡਾ ਨੂੰ ਮੰਗ ਪੱਤਰ…

    ​ਸੱਚੀ ਆਤਮਿਕ ਖੁਸ਼ੀ ਅਤੇ ਤਸੱਲੀ ਧਨ-ਦੌਲਤ ਵਿੱਚ ਨਹੀਂ, ਬਲਕਿ ਨਾਮ ਸਿਮਰਨ ਅਤੇ ਨਿਸ਼ਕਾਮ ਸੇਵਾ ਵਿੱਚ ਹੈ: ਸੰਤ ਬਾਬਾ ਬਾਲ ਜੀ ਮਹਾਰਾਜ ​ਸਥਾਨ: ਨੂਰਪੁਰ ਬੇਦੀ

    Spread the love

    Spread the love ਮਿਤੀ: 23 ਜੁਲਾਈ ਦਲਜੀਤ ਚਨੌਲੀ =ਸ੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ ਕਮੇਟੀ ਨੂਰਪੁਰ ਬੇਦੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ…

    Leave a Reply

    Your email address will not be published. Required fields are marked *