ਸਿੱਖੀ ਦਾ ਪ੍ਰਤੀਕ  :-    ਦਸਤਾਰ ( ਪੱਗ )

Spread the love
ਪੱਗ ਦਾ ਰਿਵਾਜ ਪੁਰਾਣਾ ਹੋਣ ਤੋਂ ਇਲਾਵਾ ਵਿਸ਼ਵ – ਵਿਆਪੀ ਹੈ । ਪੁਰਾਣੇ ਸਮੇਂ ਵਿੱਚ ਵੀ ਆਦਿ ਵਾਸੀ ਲੋਕ ਵੀ ਆਪਣੇ ਸਿਰ ਤੇ ਸਾਫ਼ੇ ਵਾਂਗੂੰ ਜ਼ਰੂਰ ਬੰਨ੍ਹਦੇ ਸਨ। ਅੱਜ ਵੀ ਆਮ ਦੇਖਣ ਵਿੱਚ ਆਉਂਦਾ ਹੈ ਕਿ ਹਿੰਦੂ ਜਾਂ ਸਿੱਖ ਸਮਾਜ ਵਿੱਚ ਲੜਕੇ ਦਾ ਵਿਆਹ ਪਗੜੀ ਜਾਂ ਪੱਗ ਤੋਂ ਬਿਨਾਂ ਅਪੂਰਨ ਮੰਨਿਆ ਜਾਂਦਾ ਹੈ। ਅੱਜ ਦੇ ਬੱਚੇ ਵੀ ਪੱਗ ਦੀ ਸ਼ਾਨ ਤੇ ਆਨ ਨੂੰ ਬਹੁਤ ਮਹੱਤਵ ਦੇਣ ਲੱਗ ਪਏ ਹਨ। ਪੱਗ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਿੱਖ ਧਰਮ ਵਿੱਚ ਦਸਤਾਰ ਦੀ ਮਹੱਤਤਾ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਿੱਖ ਧਰਮ ਵਿੱਚ ਦਸਤਾਰ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਹੋ ਚੁੱਕਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੁੰਦਰ ਦਸਤਾਰ ਸਜਾਉਂਦੇ ਸਨ। ਗੁਰੂ ਜੀ ਆਪਣੀ ਦਸਤਾਰ ਕਿਸੇ ਬਾਦਸ਼ਾਹ ਵਾਂਗੂੰ ਕਿਸੇ ਦੁਆਰਾ ਬੰਨ੍ਹੀ ਨਹੀਂ ਸਗੋਂ ਆਪ ਬੰਨ੍ਹ ਕੇ ਸਜਾਉਂਦੇ ਸਨ। ਉਸ ਪਿੱਛੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ , ਜਿਹਨਾਂ ਨੇ ਦਸਤਾਰ ਨੂੰ ਪੰਜ ਕਕਾਰਾ ਵਿੱਚ ਸ਼ਾਮਿਲ ਕੀਤਾ। ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਖਾਲਸਾ ਬਣਾਇਆ ਤਾਂ ਕੇਸਾਂ ਦੀ ਸਾਂਭ – ਸੰਭਾਲ ਲਈ ਦਸਤਾਰ ਲਾਜ਼ਮੀ ਕਰ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਤਾਰ ਦੀ ਮਹੱਤਤਾ ਦਾ ਪ੍ਰਤੱਖ ਪ੍ਰਮਾਣ ਪੇਸ਼ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਸਾਹਿਬ ਤੋਂ ਪਹਿਲਾਂ ਹੋਏ ਸਾਰੇ ਸੰਤਾਂ ਤੇ ਭੱਟਾਂ ਦੀ ਬਾਣੀ ਵੀ ਪਗੜੀ ਦੇ ਭਾਵ  ਨੂੰ ਬਿਆਨ ਕਰਦੀ ਹੈ। ਸਿੱਖ ਧਰਮ ਤੋਂ ਇਲਾਵਾ ਹੋਰ ਬਹੁਤ ਸਾਰੇ ਧਰਮਾਂ ਵਿੱਚ ਪੱਗ ਬੰਨ੍ਹਣ ਦਾ ਰਿਵਾਜ ਹੈ। ਇਹਨਾਂ ਧਰਮਾਂ ਵਿੱਚੋ ਮੁਸਲਮਾਨ ਧਰਮ ਦਾ ਜ਼ਿਕਰ ਕਰਨਾ ਬਣਦਾ ਹੈ, ਭਾਵੇਂ ਕਿ ਮੁਸਲਮਾਨ ਆਪਣੀ ਪੱਗ ਰੀਝ ਨਾਲ ਨਹੀਂ ਬੰਨ੍ਹਦੇ ਪਰ ਬੰਨ੍ਹਦੇ ਜ਼ਰੂਰ ਨੇ।ਅਰਬ ਦੇਸ਼ਾਂ ਦੇ ਲੋਕ ਇਸ ਨੂੰ ਤਾਜ ਕਹਿੰਦੇ ਹਨ। ਹਿੰਦੂ ਧਰਮ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਪਗੜੀ ਬੰਨ੍ਹਣ ਦੀ ਰਸਮ ਕੀਤੀ ਜਾਂਦੀ ਹੈ। ਇਹ ਘਰ ਦੇ ਵੱਡੇ ਪੁੱਤਰ ਦੇ ਬੰਨ੍ਹਾਈ ਜਾਂਦੀ ਹੈ। ਪੱਗ ਨੂੰ ਪੰਜਾਬੀ ਵਿੱਚ ਸਾਫ਼ਾ, ਪੱਗੜੀ ਜਾਂ ਦਸਤਾਰ ਆਖਿਆ ਜਾਂਦਾ ਹੈ। ਫ਼ਾਰਸੀ ਵਿੱਚ ਦੁਲਬੰਦ ,  ਤੁਰਕੀ ਵਿੱਚ ਤਾਰਬੁਸ਼ , ਈਰਾਨੀ ਵਿੱਚ  ਸੁਰਬੰਦ,  ਫ਼ਰਾਂਸੀਸੀ ਵਿੱਚ ਟਬੰਦ ਤੇ ਅੰਗਰੇਜ਼ੀ ਵਿੱਚ ਟਰਬਨ ਕਿਹਾ ਜਾਂਦਾ ਹੈ।ਪੁਰਾਣੇ ਸਮੇਂ ਵਿੱਚ ਨੰਗੇ ਸਿਰ ਵਾਲੇ ਨੂੰ ਮਾੜਾ ਸਮਝਿਆ ਜਾਂਦਾ ਸੀ।  ਪਰ ਸਮੇਂ ਨੇ ਤੋਰ ਬਦਲੀ ਤੇ ਨੰਗੇ ਸਿਰ ਰਹਿਣਾ ਇੱਕ ਫੈਸ਼ਨ ਬਣ ਗਿਆ। ਪੱਗ ਬੰਨ੍ਹਣ ਦੇ ਢੰਗ ਦੀ ਗੱਲ ਕਰੀਏ ਤਾਂ ਇਹ ਬਚਪਨ, ਜਵਾਨੀ ਤੇ ਬੁਢਾਪੇ ਦਾ ਵਖਰੇਵਾਂ ਸਹਿਜੇ ਹੀ ਕਰ ਦਿੰਦੀ ਹੈ। ਪੱਗ ਦੇ ਰੰਗ ਵੀ ਉਮਰ ਦੇ ਤਕਾਜ਼ੇ ਨੂੰ ਬਿਆਨ ਕਰਦੇ ਹਨ। ਬਚਪਨ ਤੇ ਜਵਾਨੀ ਵਿਚ ਗੂੜ੍ਹੇ ਤੇ ਬੁਢਾਪੇ ਵਿੱਚ ਫਿੱਕੇ ਰੰਗਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਪੱਗ ਦੀ ਵਿਸ਼ੇਸ਼ਤਾ ਵਿੱਚ ਬੈਠਵੀ, ਘੱਟ ਬੈਠਵੀ ਜਾਂ ਖੜ੍ਹੀ ਪੱਗ ਪ੍ਰਚਲਿਤ ਹੈ। ਸਮੇਂ ਦੇ ਨਾਲ ਪੰਜਾਬ ਵਿੱਚੋਂ ਚਲ ਕੇ ਪਟਿਆਲਾ ਸ਼ਾਹੀ ਪੱਗ ਭਾਰਤ ਦੇ ਦੂਸਰੇ ਹਿੱਸੇ ਤੇ ਵਿਦੇਸ਼ਾਂ ਵਿੱਚ ਵੀ ਅਹਿਮ ਸਥਾਨ ਪਾ ਚੁੱਕੀ ਹੈ। ਪੰਜਾਬ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਾਈ ਫਤਿਹ ਸਿੱਖ ਧਰਮ ਨਾਲ ਸਬੰਧਿਤ ਹੋ ਕੇ ਲੋਕ ਮਸਲਿਆਂ ਦੇ ਨਾਲ ਨਾਲ ਦਸਤਾਰ ਦੇ ਮਹੱਤਵ ਨੂੰ ਉਭਾਰ ਰਹੀ ਹੈ। ਸਿੰਘ ਤੇ ਦਸਤਾਰ ਦੋ ਅਜਿਹੇ ਸ਼ਬਦ ਹਨ ਸ਼ਾਇਦ ਜਿਹਨਾਂ ਨੂੰ ਨਿਖੇੜਨਾ ਅਸੰਭਵ ਹੈ। ਇਸ ਦੀ ਪ੍ਰਤੱਖ ਉਦਾਹਰਣ ‘ ਨਿਹੰਗ ਸਿੰਘ ‘ ਹਨ। ਪਗੜੀਧਾਰੀ ਸਿੱਖ ਲਈ ਕਾਮ, ਕ੍ਰੋਧ,ਲੋਭ, ਮੋਹ ਤੇ ਹੰਕਾਰ ਦੀ ਕੰਧ ਵੀ ਢਹਿ – ਢੇਰੀ ਹੋ ਜਾਂਦੀ ਹੈ। ਸਿੱਖ ਇਤਿਹਾਸ ਅੰਦਰ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਹੈ ਕਿ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਦਰਜਾ ਪ੍ਰਾਪਤ ਹੈ। ਇਸਤਰੀਆਂ ਵੀ ਦਸਤਾਰ ਸਜਾਉਣ ਵਿੱਚ ਪਿੱਛੇ ਨਹੀਂ ਸਨ। ਮਾਈ ਭਾਗੋ ਬਹੁਤ ਹੀ ਵਧੀਆ ਦਸਤਾਰ ਸਜਾਉਂਦੀ ਸੀ।ਇਸਤਰੀਆਂ ਦੀ ਦਸਤਾਰ ਨੂੰ ‘ ਕੇਸਕੀ ‘ ਵੀ ਕਿਹਾ ਜਾਂਦਾ ਹੈ। ਪੰਜਾਬੀਆਂ ਦਾ ਮੁੱਖ ਨਾਚ ਭੰਗੜਾ ਹੈ। ਭੰਗੜੇ ਦੀ ਪੁਸ਼ਾਕ ਵਿੱਚ ਪੱਗ ਨੂੰ ਸਭ ਤੋਂ ਉੱਚਾ ਦਰਜਾ ਜਾਂਦਾ ਹੈ। ਜੇਕਰ ਅਸੀਂ ਸਾਹਿਤ, ਲੋਕ ਗੀਤ, ਬੋਲੀਆਂ, ਵਾਰਾਂ ਤੇ ਕਿੱਸਿਆਂ ਅੰਦਰ ਦੇਖੀਏ ਤਾਂ ਪੱਗ ਦੀ ਹੋਂਦ ਦਾ ਪਤਾ ਲੱਗਦਾ ਹੈ। ਅੰਤ ਵਿੱਚ ਅਸੀਂ ਇਹਨਾਂ ਹੀ ਕਹਿ ਸਕਦੇ ਹਾਂ ਕਿ ਦਸਤਾਰ ( ਪੱਗ ) ਪੰਜਾਬੀਆਂ ਦੀ ਆਨ – ਸ਼ਾਨ ਦੀ ਪ੍ਰਤੀਕ ਹੈ।
Master Sarabjit Malhotra
ਮਾਸਟਰ ਸਰਬਜੀਤ ਸਿੰਘ ਮਲਹੋਤਰਾ (ਐਮ.ਏ , ਐਮ.ਫਿਲ) ਰਾਮੇਆਣਾ, ਜੈਤੋ
More News

Facebook

Youtube

Whatsapp

Home

 

  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *