ਆਰ.ਜੇ. ਫਿਲਮ ਪ੍ਰੋਡਕਸ਼ਨ ਹਾਉਸ ਨੇ ਰਿਲੀਜ ਕੀਤੀ ਸ਼ਾਰਟ ਫਿਲਮ ‘ਪਰਾਲੀ ਨਾ ਸਾੜ ਬੰਦਿਆ’

Spread the love
* ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ 22 ਨਵੰਬਰ (  ਪ੍ਰੀਤ ਕੌਰ ਪ੍ਰੀਤੀ   ) ਆਰ.ਜੇ. ਫਿਲਮ ਪ੍ਰੋਡਕਸ਼ਨ ਹਾਊਸ ਵਲੋਂ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਦੀ ਸ਼ਾਰਟ ਫਿਲਮ ‘ਪਰਾਲੀ ਨਾ ਸਾੜ ਬੰਦਿਆ’ ਤਿਆਰ ਕੀਤੀ ਗਈ ਹੈ। ਜਿਸ ਨੂੰ ਜਸ਼ਨਜੀਤ ਸਿੰਘ ਐਸ.ਡੀ.ਐਮ. ਫਗਵਾੜਾ, ਸਰਬਜੀਤ ਰਾਏ ਐਸ.ਪੀ. (ਇਨਵੈਸਟੀਗੇਸ਼ਨ) ਅਤੇ ਡੀ.ਪੀ.ਆਰ.ਓ. ਸੁਬੇਗ ਸਿੰਘ ਵਲੋਂ ਸਾਂਝੇ ਤੌਰ ਤੇ ਰਿਲੀਜ ਕੀਤਾ ਗਿਆ। ਐਸ.ਡੀ.ਐਮ. ਫਗਵਾੜਾ ਨੇ ਫਿਲਮ ਦੇ ਪ੍ਰੋਡਿਉਸਰ ਰੀਤ-ਪ੍ਰੀਤ ਪਾਲ ਸਿੰਘ ਅਤੇ ਡਾਇਰੈਕਟਰ ਜਰਨੈਲ ਸਿੰਘ ਭਮਰਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੋਕਸਭਾ ਚੋਣਾਂ ਸਮੇਂ ਵੀ ਆਰ.ਜੇ. ਫਿਲਮਜ ਵਲੋਂ ਵੋਟਰਾਂ ਨੂੰ ਜਾਗਰੁਕ ਕਰਨ ਲਈ ਸ਼ਾਰਟ ਫਿਲਮ ਬਣਾਈ ਗਈ ਸੀ। ਉਹਨਾਂ ਹੋਰ ਪ੍ਰੋਡਕਸ਼ਨ ਹਾਉਸਾਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਅਜਿਹੇ ਜਾਗਰੁਕਤਾ ਵਾਲੇ ਉਪਰਾਲਿਆਂ ਲਈ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਐਸ.ਪੀ. ਇਨਵੈਸਟੀਗੇਸ਼ਨ ਸਰਬਜੀਤ ਰਾਏ ਨੇ ਕਿਹਾ ਕਿ ਪਰਾਲੀ ਸਾੜਨ ਨਾ ਪੈਦਾ ਹੋਣ ਵਾਲਾ ਧੂਏਂ ਦਾ ਕਿੰਨਾ ਨੁਕਸਾਨ ਹੈ, ਇਸ ਦੀ ਪ੍ਰਤੱਖ ਤਸਵੀਰ ਪੇਸ਼ ਕਰਦੀ ਇਹ ਫਿਲਮ ਬਹੁਤ ਹੀ ਸ਼ਲਾਘਾਯੋਗ ਹੈ। ਡੀ.ਪੀ.ਆਰ.ਓ. ਸੁਬੇਗ ਸਿੰਘ ਨੇ ਫਿਲਮ ਦੀ ਸਫਲਤਾ ਲਈ ਆਰ.ਜੇ. ਫਿਲਮਜ ਦੀ ਸਮੁੱਚੀ ਟੀਮ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਫਿਲਮ ਦੇ ਪ੍ਰੋਡਿਉਸਰ ਰੀਤ ਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ 7 ਮਿਨਟ 30 ਸੈਕੇਂਡ ਦੀ ਇਸ ਫਿਲਮ ਵਿਚ ਸਲਵਿੰਦਰ ਸਿੰਘ ਜੱਸੀ, ਅਭਿਲਾਸ਼ਾ ਬਾਲੀ, ਬਬਿਤਾ ਬਾਂਸਲ, ਦੇਵ ਵਿਰਕ, ਚਮਨ ਲਾਲ ਸੂੰਢ, ਗੁਰਦੀਪ ਸਿੰਘ ਵਿਰਕ ਨੇ ਆਪਣੀ ਭੂਮਿਕਾ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ ਹੈ। ਫਿਲਮ ਦੀ ਅਡੀਟਿੰਗ ਰਾਜੇਸ਼ ਅਧਿਆਏ ਨੇ ਪ੍ਰਭਾਵੀ ਢੰਗ ਨਾਲ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਸ਼ਾਰਟ ਫਿਲਮ ਨੂੰ ਯੂ ਟਯੂਬ ਚੈਨਲ ਉੱਪਰ ਦੇਖਿਆ ਜਾ ਸਕਦਾ ਹੈ। ਉਹਨਾਂ ਸਮੂਹ ਦਰਸ਼ਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਫਿਲਮ ਨੂੰ ਦੇਖ ਕੇ ਅਤੇ ਲਾਈਕ ਤੇ ਕਮੇਂਟ ਰਾਹੀਂ ਫਿਲਮ
ਦੀ ਸਮੁੱਚੀ ਟੀਮ ਦੀ ਹੌਸਲਾ ਅਫਜਾਈ ਕੀਤੀ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਵੀ ਰੀਤ ਪ੍ਰੀਤ ਪਾਲ ਸਿੰਘ ਸਮੇਤ ਆਰ.ਜੇ. ਫਿਲਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

More News

Youtube

Facebook

Whatsapp

Home

 

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *