ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

Spread the love
ਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ ਬਲਾਕ ਵਿਖੇ ਮੀਟਿੰਗ ਦੌਰਾਨ ਰੱਖੀ ਮੀਟਿੰਗ ਦੌਰਾਨ ਦਫ਼ਤਰੀ ਭਰਿਸ਼ਟਾਚਾਰ, ਨਸ਼ਿਆਂ ਦੀ ਵਿਕਰੀ, ਕੋਆਪ੍ਰਟਿਵ ਬੈਂਕ ਸਿਆਲਬਾ ਦੇ ਘੁਟਾਲੇ, ਬਿਜਲੀ ਲਾਈਨਾਂ ਦੀਆਂ ਲਟਕਦੀਆਂ ਤਾਰਾਂ, 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਮਾਰਚ ਤੇ ਮੈਂਬਰਾਂ ਨੂੰ ਪੱਕੇ ਸ਼ਨਾਖ਼ਤੀ ਕਾਰਡ ਬਣਾਉਣ ਆਦਿ ਮੁੱਦਿਆ ਬਾਰੇ ਗੁਰਮੀਤ ਸਿੰਘ ਸ਼ਾਂਟੂ, ਭਗਤ ਸਿੰਘ ਭਗਤਮਾਜਰਾ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਹਰਮਨ, ਪਰਮਜੀਤ ਸਿੰਘ ਮਾਵੀ, ਮਨਦੀਪ ਸਿੰਘ ਖਿਜਰਾਬਾਦ, ਬਚਨ ਸਿੰਘ ਮੁੰਧੋਂ, ਸੋਨੀ ਝਿੰਗੜਾਂ ਤੇ ਸਰਬਜੀਤ ਸਿੰਘ ਫਿਰੋਜਪੁਰ ਆਦਿ ਨੇ ਬੋਲਦਿਆਂ ਇਲਾਕੇ ਦੇ ਮੁੱਦਿਆਂ ਬਾਰੇ ਚਰਚਾ ਕੀਤੀ ਅਤੇ ਇਲਾਕੇ ਅੰਦਰ ਭਰਿਸ਼ਟਾਚਾਰ ਤੇ ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਤੇ 15 ਅਗਸਤ ਦੇ ਧਰਨੇ ਲਈ ਵੱਧ ਚੜ੍ਹਕੇ ਹਿੱਸਾ ਲੈਣ ਦਾ ਐਲਾਨ ਕੀਤਾ। ਜਥੇਬੰਦੀ ਦਾ ਹੋਰਨਾਂ ਜਿਲਿਆਂ ਵਿੱਚ ਵਿਸਤਾਰ ਕੀਤਾ ਜਾਵੇਗਾ। ਇਸ ਮੌਕੇ ਗੁਰਸ਼ਰਨ ਸਿੰਘ ਨੱਗਲ, ਜਸਮਿੰਦਰ ਸਿੰਘ ਪੱਪਾ ਸੰਗਤਪੁਰਾ, ਬਲਵਿੰਦਰ ਸਿੰਘ ਰੰਗੂਆਣਾ, ਸਾਧੂ ਸਿੰਘ ਸੰਗਤਪੁਰਾ, ਅਵਤਾਰ ਸਿੰਘ ਹੁਸਿਆਰਪੁਰ, ਤਰਲੋਚਨ ਸਿੰਘ ਤੱਕੀਪੁਰ, ਕੁਲਵੰਤ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਕੰਸਾਲਾ, ਸਰਬਜੀਤ ਸਿੰਘ ਸੰਗਤਪੁਰਾ, ਰਾਮ ਸਿੰਘ ਅਭੀਪੁਰ, ਗੁਰਦੇਵ ਸਿੰਘ ਕੁਬਾਹੇੜੀ, ਬਲਜਿੰਦਰ ਸਿੰਘ ਬਜੀਦਪੁਰ, ਬਹਾਦਰ ਸਿੰਘ ਮੁੰਧੋਂ, ਨਿੱਕਾ ਸਿੰਘ ਖਿਜਰਾਬਾਦ, ਦਰਸ਼ਨ ਸਿੰਘ ਖੇੜਾ, ਲਾਲਾ ਨਗ਼ਲੀਆਂ, ਜੱਸਾ ਸਲਾਮਤਪੁਰ, ਲਾਲਾ ਸਲੇਮਪੁਰ ਤੇ ਦਿਲਬਰ ਸਿੰਘ ਸਾਹਪੁਰ ਆਦਿ ਅਹੁਦੇਦਾਰ ਹਾਜ਼ਰ ਸਨ।
  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *