ਪਟਿਆਲਾ, 23 ਨਵਬੰਰ ( ਗੁਰਪ੍ਰੀਤ ਸਿੰਘ ਬਰਸਟ ) ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਅਧਿਕਾਰੀਆਂ ਤੇ ਪ੍ਰਸ਼ਾਸਨ ਤੇ ਦੋਸ਼ ਲਾਇਆ ਹੈ ਕਿ ਜੋ ਜ਼ਮੀਨ ਕਿਸਾਨਾਂ ਤੋਂ ਖੋਹੀ ਜਾ ਰਹੀ ਹੈ ਉਸ ਦਾ ਬਣਦਾ ਮੁਆਵਜਾ (ਪੈਸੇ) ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ।ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ । ਸਰਕਾਰ ਕਿਸਾਨਾ ਤੋਂ ਜ਼ਮੀਨਾ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਸਸਤੇ ਭਾਅ ਤੇ ਦੇਣ ਜਾ ਰਹੀ ਹੈ ਜੇ ਵਰਤਾਰਾ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਇੱਕ ਦਿਨ ਕਿਸਾਨ ਭੀ ਮਜ਼ਦੂਰਾਂ ਦੀ ਲਾਈਨ ਲੱਗ ਜਾਣਗੇ ਅਤੇ ਪੰਜਾਬ ਵਿੱਚ ਬੇਰੋਜ਼ਗਾਰੀ,ਗਰੀਬੀ ਤੇ ਭੁੱਖ ਮਰੀ ਫੈਲ ਜਾਵੇਗੀ। ਸਰਕਾਰ ਨੂੰ ਕਿਸਾਨਾ ਵੱਲੋ ਅਪੀਲ ਹੈ ਕਿ ਪਹਿਲਾਂ ਸਾਰੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਵੇ ਫਿਰ ਕਬਜ਼ਾ ਲਵੋ, ਜੇ ਸਰਕਾਰ ਮੁਆਵਜਾ ਨਾ ਦੇ ਕੇ ਧੱਕੇ ਨਾਲ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੁਹ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਨੈਸ਼ਨਲ ਹਾਈਵੇ ਵਾਲਿਆਂ ਨੂੰ ਖੇਤਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਕਿਸਾਨਾ ਨੂੰ ਰਣਜੀਤ ਸਿੰਘ ਸਵਾਜਪੁਰ ਜ਼ਿਲ੍ਹਾ ਪ੍ਰਧਾਨ ਬੀ ਕੇ ਯੂ ਕ੍ਰਾਂਤੀਕਾਰੀ, ਸਤਵੰਤ ਸਿੰਘ ਵਜੀਦਪੁਰ ਸ਼ੁਬਾ
ਆਗੂ, ਜਗਤਾਰ ਸਿੰਘ ਬਰਸਟ ਬਲਾਕ ਪ੍ਰਧਾਨ ਪਟਿਆਲ਼ਾ ਪਵਨ ਕੁਮਾਰ ਪਸਿਆਣਾ ਗੁਰਚਰਨ ਸਿੰਘ ਮੈਣ ਸੇਵਕ ਸਿੰਘ ਮੈਣ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਗੱਜੂ ਮਾਜਰਾ, ਰਜਿੰਦਰ ਸਿੰਘ, ਪ੍ਰਗਟ ਸਿੰਘ, ਜਗਵੰਤ ਸਿੰਘ, ਬਲਜੀਤ ਸਿੰਘ , ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਜਾਲਾਂ, ਜਗਦੀਪ ਸਿੰਘ ਛੰਨਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।






