ਰਿਪਬਲਿਕਨ ਪਾਰਟੀ ਆਫ ਇੰਡੀਆ ਵੱਲੋ ਸੰਵਿਧਾਨ ਦਿਵਸ ਸਬੰਧੀ ਕੱਢੀ ਗਈ ਰੈਲੀ

Spread the love
 ਮਲੋਟ, 26 ਨਵੰਬਰ ( ਕ੍ਰਿਸ਼ਨ ਮਦਾਨ/ਅਮਰਨਾਥ ਸੋਨੀ ) ਅੱਜ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਹੇਠ ਬੀਤੇ ਦਿਨੀ ਸੰਵਿਧਾਨ ਦਿਵਸ ਮਨਾਇਆ ਗਿਆ। ਸੰਵਿਧਾਨ ਦਿਵਸ ਦੇ ਸੰਬੰਧ ਵਿੱਚ ਇੱਕ ਸੰਵਿਧਾਨ ਪ੍ਰਤੀ ਜਾਗਰੂਕ ਰੈਲੀ ਵੀ ਕੱਢੀ ਗਈ। ਰੈਲੀ ਦੀ ਅਗਵਾਈ ਪੰਜਾਬ ਪ੍ਰਧਾਨ ਨੇ ਕੀਤੀ। ਰੈਲੀ ਸਵੇਰੇ 10 ਵਜੇ ਤੋਂ ਪੰਜਾਬ ਦਫ਼ਤਰ ਮਲੋਟ ਤੋਂ ਸ਼ੁਰੂ ਹੋ ਕੇ ਬਜਾਰਾਂ ਵਿੱਚ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਪਹੁੰਚੀ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਅੱਗੇ ਨਤਮਸਤਕ ਹੋਈ ਅਤੇ ਇਸ ਦੋਰਾਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਫ਼ੁੱਲ ਮਾਲਾ ਭੇਟ ਕੀਤੀਆਂ ਗਈਆਂ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਨੇ ਕਿਹਾ ਕਿ ਬਾਬਾ ਸਾਹਿਬ ਸੰਵਿਧਾਨ ਨਿਰਮਾਤਾ ਸਾਡੇ ਸਮਾਜ ਦੇ ਉਹ ਅਨਮੋਲ ਹੀਰੇ ਹਨ,  ਜਿਨ੍ਹਾਂ ਦੀ ਦੇਣ ਕਦੇ ਨਹੀਂ ਦਿੱਤਾ ਜਾ ਸਕਦੀ। ਸਾਨੂੰ ਲੋੜ ਹੈ ਉਨ੍ਹਾਂ ਦੀ ਵਿਚਾਰਧਾਰਾ ਨੂੰ ਜਨ – ਜਨ ਤੱਕ ਪਹੁੰਚਾਉਣਾ ਤੇ ਉਹਨਾਂ ਦੇ ਦੱਸੇ ਨਿਰਦੇਸ਼ਾ ਤੇ ਚੱਲਣ ਦੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਿਣਗੇ। ਰੈਲੀ ਚ ਮੌਜੂਦ ਵਾਈਸ ਪੰਜਾਬ ਪ੍ਰਧਾਨ ਬਖਤੌਰ ਸਿੰਘ, ਜਰਨਲ ਸਕੱਤਰ ਪੰਜਾਬ ਗੁਰਤੇਜ ਸਿੰਘ,
ਦਫ਼ਤਰ ਇੰਚਾਰਜ ਰਵਿੰਦਰ ਜਾਜੋਰੀਆ, ਸੁਖਮੰਦਰ ਸਿੰਘ ਰੁਪਾਣਾ, ਅੰਗਰੇਜ਼ ਸਿੰਘ ਖੁੱਬਣ, ਗੁਰਪ੍ਰੀਤ ਸਿੰਘ ਸੱਗੂ, ਨੱਥਾ ਸਿੰਘ ਖ਼ਾਲਸਾ, ਸੁਖਦੇਵ ਸਿੰਘ ਅਟਵਾਲ, ਫਾਜ਼ਿਲਕਾ ਜਿਲਾ ਪ੍ਰਧਾਨ ਨਾਮਿੰਦਰ ਸਿੰਘ, ਫਾਜ਼ਿਲਕਾ ਪਰਭਾਰੀ ਭੋਲ਼ਾ ਸਿੰਘ,ਕਾਰਜਕਾਰੀ ਮੈਂਬਰ ਪ੍ਰੇਮ ਕੁਮਾਰ, ਸੰਦੀਪ ਭਾਟੀਆ, ਪ੍ਰੀਤਮ ਟਾਰਜ਼ਨ, ਦਲੀਪ ਕੁਮਾਰ ਅੰਸੋਲੀਆ, ਰਵੀ ਕੁਮਾਰ ਆਦਿ ਸ਼ਾਮਲ ਹੋਏ। “ਜੈ ਭੀਮ”

More News

Youtube

Facebook

Whatsapp

Home

 

  • Related Posts

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਸੰਧੂ ਨੂੰ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਤੇ ਕਰਨਬੀਰ ਸਿੰਘ ਸਿੱਧੂ ਨੂੰ ਵਾਈਸ ਪ੍ਰਧਾਨ ਕੀਤਾ ਨਿਯੁਕਤ!

    Spread the love

    Spread the loveਮਮਦੋਟ 14ਸੰਤਬਰ (ਸ਼ਰਮਾ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਮਿਹਨਤੀ ਅਤੇ ਲਗਨ ਵਾਲੇ ਪਾਰਟੀ ਵਰਕਰਾਂ…

    Leave a Reply

    Your email address will not be published. Required fields are marked *