ਝੋਨੇ ਦੀ ਤੁਲਾਈ ਨਾ ਕਰਨ ਤੇ ਮਾਰਕੀਟ ਕਮੇਟੀ ਸਕੱਤਰ ਦਾ ਕੀਤਾ ਘਿਰਾਓ। 

Spread the love
 ਨਥਾਣਾ/ਬਠਿੰਡਾ, 3 ਦਸੰਬਰ (ਰਾਮ ਸਿੰਘ ਕਲਿਆਣ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਦੀ ਪਿੰਡ ਇਕਾਈ ਨਥਾਣਾ ਵਲੋਂ ਕਿਸਾਨ ਆਗੂ ਜਸਵੰਤ ਸਿੰਘ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਦੇ ਸੈਕਟਰੀ ਅਤੇ ਬਾਕੀ ਮੁਲਾਜ਼ਮਾਂ ਦਾ ਝੋਨੇ ਦੀ ਖਰੀਦ ਨੂੰ ਲੈਕੇ ਘਿਰਾਓ ਕੀਤਾ ਗਿਆ। ਨਥਾਣਾ ਬਲਾਕ ਦੇ ਜਰਨਲ ਸਕੱਤਰ ਬਲਜੀਤ ਸਿੰਘ ਪੂਹਲਾ ਅਤੇ ਮੀਤ ਪ੍ਰਧਾਨ ਲਖਵੀਰ ਸਿੰਘ ਨੇ  ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਇੱਕ ਪਾਸੇ ਆਪ  ਦੀ ਭਗਵੰਤ ਮਾਨ ਦੀ ਸਰਕਾਰ ਨੇ ਪਾਣੀ ਦਾ ਵਾਸਤਾ ਪਾ ਕਿ ਝੋਨੇ ਦੀ ਘੱਟ ਪਾਣੀ ਲੈਣ ਵਾਲੀਆਂ ਅਤੇ ਲੇਟ ਕਿਸਮਾਂ ਦੀ ਬਿਜਾਈ ਦਾ ਸੱਦਾ ਦਿੱਤਾ ਸੀ ਅਤੇ ਪੀ ਆਰ 126ਵਰਗੀਆ ਕਿਸਮਾਂ ਲਾਉਣ  ਨੂੰ ਕਿਹਾ ਗਿਆ ਸੀ ਅਤੇ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਚੁੱਕਣ ਦੀ ਗਰੰਟੀ ਕੀਤੀ ਗਈ ਸੀ।ਪਰ ਹੁਣ  ਨਥਾਣੇ ਦੀ ਦਾਣਾ ਮੰਡੀ ਵਿੱਚ ਪਿਛਲੀ 25ਨਵੰਬਰ ਨੂੰ ਝੋਨੇ ਦੀ ਬੋਲੀ ਲਗਾ ਦਿੱਤੀ ਗਈ ਸੀ।ਉਸ ਤੋਂ ਬਾਅਦ ਬਾਰਦਾਨੇ ਦਾ ਬਹਾਨਾ ਲਾ ਕੇ ਝੋਨੇ ਦੀ ਤੁਲਾਈ ਨੂੰ ਲੈਕੇ ਟਾਲ ਮਟੋਲ ਕੀਤੀ ਜਾ ਰਹੀ ਸੀ। ਜਦੋਂ ਝੋਨੇ ਦੀ ਤੁਲਾਈ ਨੂੰ ਲੈਕੇ ਅਧਿਕਾਰੀਆਂ ਦੇ ਨਾਲ ਰਾਬਤਾ ਕੀਤਾ
Kissan
ਤਾਂ ਉਹਨਾਂ ਨੇ  ਟਾਲ ਮਟੋਲ ਵਾਲੀ ਨੀਤੀ ਅਪਣਾਈ ਗਈ ਜਿਸ ਤੋਂ ਅੱਕੇ ਹੋਏ ਕਿਸਾਨਾਂ ਨੇ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ ਅਤੇ ਐਲਾਨ ਕੀਤਾ ਕਿ ਇਹ ਘਿਰਾਓ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਝੋਨੇ ਦੀ ਖਰੀਦ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ। ਇਸ ਮੌਕੇ ਬਲਾਕ ਆਗੂ ਅਵਤਾਰ ਸਿੰਘ, ਗੁਰਮੇਲ ਸਿੰਘ, ਪਰਮਜੀਤ ਕੌਰ, ਕਮਲਜੀਤ ਕੌਰ, ਰਣਜੀਤ ਕੌਰ ਨੇ ਵੀ ਸੰਬੋਧਨ ਕੀਤਾ ।

 

More News

Youtube

Facebook

Whatsapp

Home

 

  • Related Posts

    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।

    Spread the love

    Spread the love ਬਲਾਚੌਰ 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਸਿਵਲ ਹਸਪਤਾਲ ਬਲਾਚੌਰ ਵਿਖੇ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੁੱਲ 64 ਲੱਖ ਦੀ…

    ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ 

    Spread the love

    Spread the love ਨੂਰਪੁਰ ਬੇਦੀ 16 ਸਤੰਬਰ (ਦਲਜੀਤ ਚਨੌਲੀ ) ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਸਿਵਲ ਸਰਜਨ ਵਿਵੇਕ ਕੁਮਾਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਹਰਪ੍ਰੀਤ ਕੌਰ ਦੀ ਯੋਗ ਅਗਵਾਈ…

    Leave a Reply

    Your email address will not be published. Required fields are marked *