ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਨੇ ਕੀਤਾ ਸ਼ਹਿਰ ਦੀ ਨਵੀਂ ਪਾਰਕਿੰਗ ਦਾ ਉਦਘਾਟਨ

Spread the love
ਬਰਨਾਲਾ, 2 ਜੁਲਾਈ (ਬਲਵਿੰਦਰ ਆਜ਼ਾਦ):- ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਪਾਰਕਿੰਗ ਦੀ ਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਸਥਾਨਕ ਗੱਡਾਖਾਨਾ ਚੌਂਕ ਬਰਨਾਲਾ ਵਿਖੇ ਨਵੀਂ ਪਾਰਕਿੰਗ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕਾਲਾ ਢਿੱਲੋਂ ਨੇ ਕਿਹਾ ਇਸ ਪਾਰਕਿੰਗ ਨਾਲ ਜਿੱਥੇ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਘਟੇਗੀ ਉਥੇ ਹੀ ਬਾਹਰੋਂ ਪਿੰਡਾਂ ਤੋਂ ਆਏ ਲੋਕਾਂ ਨੂੰ ਵੀ ਇਸ ਦਾ ਬਹੁਤ ਫਾਇਦਾ ਹੋਵੇਗਾ ਕਿਉਂਕਿ ਸ਼ਹਿਰ ਵਿੱਚ ਪਾਰਕਿੰਗ ਨਾ ਹੋਣ ਕਾਰਨ ਅਕਸਰ ਦੁਕਾਨਦਾਰਾਂ ਅਤੇ ਪਾਰਕਿੰਗ ਕਰਤਾ ਵਿਚਕਾਰ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀ ਹੁਣ ਨਵੀਂ ਪਾਰਕਿੰਗ ਇੱਥੇ ਦੁਕਾਨਦਾਰਾਂ ਲਈ ਵਰਦਾਨ ਸਾਬਿਤ ਤੋਂ ਹੋਵੇਗੀ ਉੱਥੇ ਹੀ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਅਤੇ ਸ਼ਹਿਰ ਵਾਸੀਆਂ ਲਈ ਵੀ ਆਪਣੇ ਵਹੀਕਲ ਖੜੇ ਕਰਨ ਦਾ ਵਧੀਆ ਸਥਾਨ ਮਿਲੇਗਾ, ਕਿਉਂਕਿ ਇਹ ਪਾਰਕਿੰਗ ਸ਼ਹਿਰ ਦੇ ਤਕਰੀਬਨ ਵਿਚਕਾਰ ਹੈ ਇਹਦੇ ਨਾਲ ਹੀ ਜ਼ਿਲ੍ਹਾ ਹਸਪਤਾਲ ਵਿੱਚ ਅਤੇ ਜਚਾ ਬੱਚਾ ਕੇਂਦਰ ਆਉਣ ਵਾਲੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰ ਵਾਸੀਆਂ ਲਈ ਵੀ ਇਹ ਪਾਰਕਿੰਗ ਵ੍ਹੀਕਲ ਖੜੇ ਕਰਨ ਲਈ ਇੱਕ ਵਧੀਆ ਸਥਾਨ ਸਾਬਤ ਹੋਵੇਗੀ। ਇਸ ਮੌਕੇ ਉਹਨਾਂ ਨਾਲ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਲੱਕੀ ਕੰਡਾ ਪ੍ਰਧਾਨ ਯੂਥ ਕਾਂਗਰਸ ਬਰਨਾਲਾ, ਬਲਦੇਵ ਸਿੰਘ ਭੁੱਚਰ, ਰਾਜਨ ਗੋਇਲ, ਗਿਰਧਰ ਮਿੱਤਲ, ਸਾਬਕਾ ਕੌਂਸਲਰ ਗਜਿੰਦਰ ਸਿੰਘ ਟੀਲੂ, ਬਲਵੰਤ ਸ਼ਰਮਾ, ਸੁਖਵਿੰਦਰ ਸਿੰਘ ਅਤੇ ਹੋਰ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਹਲਕਾ ਬਲਾਚੌਰ ਵਿੱਚ ਹਨੀ ਟੋਂਸਾ ਦੀ ਵੱਡੀ ਸਿਆਸੀ ਜਿੱਤ, ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਦਿੰਦਿਆਂ ਵਾਰਡ ਨੰਬਰ 8 ਦੇ ਕਈ ਕੱਦਾਵਰ ਆਗੂ ਅਕਾਲੀ ਦਲ ਵਿੱਚ ਸ਼ਾਮਲ

    Spread the love

    Spread the love ਬਲਾਚੌਰ, 28 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਇੰਚਾਰਜ ਹਨੀ ਟੋਂਸਾ ਨੂੰ ਬਲਾਚੌਰ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ…

    Leave a Reply

    Your email address will not be published. Required fields are marked *