ਨਿਰੋਇਆ ਸਮਾਜ ਸਿਰਜਣ ਲਈ ਸਾਹਿਤਕਾਰਾਂ ਦਾ ਵਿਸ਼ੇਸ਼ ਯੋਗਦਾਨ :ਡੀ.ਸੀ. ਸੰਦੀਪ ਰਿਸ਼ੀ

Spread the love
ਸੰਗਰੂਰ, 2 ਜੁਲਾਈ (ਬਲਵਿੰਦਰ ਆਜ਼ਾਦ)-ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਆਈਏਐੱਸ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਸ੍ਰੀ ਅਰੋੜਾ ਨਾਲ ਚੇਅਰਮੈਨ ਰਵਿੰਦਰ ਸਿੰਘ ਗੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਓ.ਪੀ. ਖੀਪਲ ਜਨਰਲ ਸਕੱਤਰ ਕਮਲਜੀਤ ਸਿੰਘ, ਜਵਾਹਰ ਸ਼ਰਮਾ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਮਹੇਸ਼ ਜੌਹਰ, ਅਸ਼ੋਕ ਡੱਲਾ ਅਤੇ ਬਾਪੂ ਰਾਮ ਸਰੂਪ ਅਲੀਸ਼ੇਰ ਆਦਿ ਤੋਂ ਇਲਾਵਾ ਨੈਸ਼ਲਲ ਐਵਾਰਡੀ ਮਾ. ਸਤਦੇਵ ਸ਼ਰਮਾ ਮੌਜ਼ੂਦ ਸਨ।
ਸ੍ਰੀ ਅਰੋੜਾ ਨੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਧਿਆਨ ’ਚ ਲਿਆਂਦਾ ਕਿ ਨੈਸ਼ਨਲ ਐਵਾਰਡੀ ਸਤਦੇਵ ਸ਼ਰਮਾ ਜੋ ਕਿ 4 ਪੁਸਤਕਾਂ ਲੋਕ ਅਰਪਣ ਕਰ ਚੁੱਕੇ ਹਨ ਇਨ੍ਹਾਂ ਦੀ ਇੱਕ ਪੁਸਤਕ ਸਿੱਖਿਆ ਵਿਭਾਗ ਦੀ ਲਾਇਬਰੇਰੀ ਵਿੱਚ ਲੱਗੀ ਹੋਈ। ਸ੍ਰੀ ਸਤਦੇਵ ਸ਼ਰਮਾ ਨੂੰ 3 ਸਟੇਟ ਐਵਾਰਡ ਅਤੇ 2 ਨੈਸ਼ਨਲ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵੱਲੋਂ 5ਵੀਂ ਪੁਸਤਕ “ਮੇਰੀ ਇੰਗਲੈਂਡ ਯਾਤਰਾ” 5 ਜੁਲਾਈ ਨੂੰ ਸਥਾਨਕ ਮਾਤਾ ਸ੍ਰੀ ਮਾਨਸਾ ਦੇਵੀ ਮੰਦਿਰ ਵਿਖੇ ਸਵੇਰੇ 10 ਵਜੇ ਲੋਕ ਅਰਪਣ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਪੁਸਤਕ ਨੂੰ ਲੋਕ ਅਰਪਣ ਕਰਨ ਦਾ ਕਾਰਡ ਜਾਰੀ ਕਰਦਿਆਂ ਕਿਹਾ ਕਿ ਨਿਰੋਇਆ ਸਮਾਜ ਸਿਰਜਣ ਲਈ ਸਾਹਿਤਕਾਰਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਉਨ੍ਹਾਂ ਸਤਦੇਵ ਸ਼ਰਮਾ ਨੂੰ ਲਿਖਿਆ ਗਈਆਂ ਪੁਸਤਕਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ੍ਰੀ ਅਰੋੜਾ ਨੇ ਇਹ ਵੀ ਦੱਸਿਆ ਕਿ ਪੁਸਤਕ ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਉੱਘੇ ਸਿੱਖਿਆ ਸ਼ਾਸਤਰੀ ਸਾਬਕਾ ਡੀਨ ਕੁਰਸ਼ੇਤਰਾ ਯੂਨੀਵਰਸਿਟੀ ਅਤੇ ਮੌਜ਼ੂਦਾ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਕਰਨਗੇ ਅਤੇ ਜਦੋਂਕਿ ਮੁੱਖ ਮਹਿਮਾਨ ਦੇ ਤੌਰ ’ਤੇ ਡਾ.ਐੱਚ.ਐੱਸ. ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਵਿਸ਼ੇਸ਼ ਮਹਿਮਾਨ ਨੈਸ਼ਨਲੀ ਐਵਾਰਡ ਮੈਡਮ ਕਾਂਤਾ ਦੇਵੀ ਪ੍ਰਧਾਨ ਨਗਰ ਕੌਸ਼ਲ ਲਹਿਰਾਗਾਗਾ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕਿਟ ਕਮੇਟੀ ਸੰਗਰੂਰ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਵਿਸ਼ੇਸ਼ ਤੌਰ ’ਤੇ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਚੇਅਰਮੈਨ ਇੰਜ: ਪ੍ਰਵੀਨ ਬਾਂਸਲ,ਵਿੱਤ ਸਕੱਤਰ ਸ਼ਕਤੀ ਮਿੱਤਲ,  ਅਮਨਵੀਰ ਚੈਰੀ, ਡਾ.ਇਕਬਾਲ ਸਿੰਘ ਸਕਰੌਦੀ, ਨਰਾਤਾ ਰਾਮ ਸਿੰਗਲਾ,  ਡਾ.ਮਲਕੀਤ ਖੱਟੜਾ, ਐਕਸੀਅਨ ਚਰਨਜੀਤ ਸਿੰਘ, ਕੁਲਵੰਤ ਅਕੋਈ, ਗੌਰਮੈਂਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਪ੍ਹਧਾਨ ਭੁਪਿੰਦਰ ਜੱਸੀ, ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਯਸਪਾਲ ਸ਼ਰਮਾ, ਲਹਿਰਾਗਾਗਾ ਨਿਵਾਸੀ ਸੇਵਾ ਦੇ ਪ੍ਰਧਾਨ ਰਾਜਿੰਦਰ ਅਕੋਈ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *