ਦਲਜੀਤ ਚਨੌਲੀ ਨੂਰਪੁਰ ਬੇਦੀ :- ਭਲਕੇ ਪਿੰਡ ਸੈਣੀ ਮਾਜਰਾ ਦੇ ਨੌਜਵਾਨ ਬਲਜੀਤ ਸੈਣੀ (ਫੋਰਮੈਨ) ਪੁੱਤਰ ਕਿਸਨ ਸੈਣੀ ਵੱਲੋਂ ਸਰਕਾਰੀ ਹਾਈ ਸਕੂਲ ਸਸਕੌਰ ਦੇ ਵਿਦਿਆਰਥੀਆਂ ਲਈ ਪੱਖੇ ਦਾਨ ਕੀਤੇ ਗਏ। ਇਸ ਦੋਰਾਨ ਨੌਜਵਾਨ ਬਲਜੀਤ ਸੈਣੀ ਨੇ ਆਪਣੇ ਸਬੋਧਨ ਦੋਰਾਨ ਕਿਹਾ ਕਿ ਸਕੂਲ ਵਿੱਚ ਪੜਨ ਵਾਲੇ ਬੱਚੇ ਸਾਡੇ ਆਪਣੇ ਹਨ ਜਿਨਾ ਦੀ ਸੁੱਖ ਸੁਵਿਧਾ ਦਾ ਖਿਆਲ ਰੱਖਣਾ ਇਲਾਕੇ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ । ਗਰਮੀ ਦੇ ਮੋਸਮ ਨੂੰ ਧਿਆਨ ‘ਚ ਰੱਖਦਿਆ ਉਨਾਂ ਨੇ ਬੱਚਿਆ ਲਈ ਪੱਖਿਆ ਦੀ ਸੁਵਿਧਾ ਮੋਹਈਆ ਕਰਵਾਈ ਹੈ । ਉਨਾ ਕਿਹਾ ਕਿ ਅੱਜ ਹਰ ਇਨਸਾਨ ਨੂੰ ਆਪਣੀ ਨੇਕ ਕਮਾਈ ਚੋ ਕੁਝ ਨਾ ਕੁਝ ਸਹੀ ਕੰਮਾਂ ਵੱਲ ਜਰੂਰ ਲਗਾਉਣਾ ਚਾਹੀਦਾ ਹੈ । ਬਲਜੀਤ ਸਿੰਘ (ਸੈਣੀ ਮਾਜਰਾ) ਵੱਲੋਂ ਅੱਗੇ ਤੋਂ ਵੀ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਹੋਰ ਸਹਿਯੋਗ ਦਾ ਵਾਅਦਾ ਕੀਤਾ ਗਿਆ। ਸਕੂਲ ‘ਚ ਪਹੁੰਚੇ ਬਲਜੀਤ ਸਿੰਘ ਸੈਣੀ ਦੀ ਸ਼ਲਾਘਾ ਕਰਦਿਆਂ ਸਕੂਲ ਮੁੱਖੀ ਨਵਪ੍ਰੀਤ ਕੌਰ ਨੇ ਆਪਣੇ ਸਬੋਧਨ ਦੋਰਾਨ ਕਿਹਾ ਕਿ ਪੰਜਾਬ ਦੇ ਹਰ ਨੋਜਵਾਨ ਦੀ ਇਹੋ ਜਹਿ ਸੋਚ ਹੋਵੇਗੀ ਤਾਂ ਸਾਡਾ ਪੰਜਾਬ ਕਿਸੇ ਪੱਖੋ ਪਿਛੇ ਨਹੀ ਹੋ ਸਕਦਾ । ਕਿਓੁਕਿ ਆਉਣ ਵਾਲੇ ਸਮਾ ਨੌਜਵਾਨ ਪੀੜੀ ਦਾ ਹੈ । ਉਨਾ ਇਸ ਦੋਰਾਨ ਉਨਾ ਦਾ ਧੰਨਵਾਦ ਕੀਤਾ ਤੇ ਬਲਜੀਤ ਸਿੰਘ ਦੀ ਪੂਰੀ ਟੀਮ ਨੂੰ ਸਿਰੋਪਾਓ ਦੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ । ਇਸ ਮੌਕੇ ਧੰਨਰਾਜ ਸੈਣੀ (ਸੈਣੀ ਮਾਜਰਾ), ਹੇਮੰਤ ਸੈਣੀ (ਸੈਣੀ ਮਾਜਰਾ) ਅਤੇ ਗਰਨੈਬ ਸਿੰਘ (ਨੂਰਪੁਰ ਬੇਦੀ) ਮੌਜੂਦ ਸਨ।






