ਸਰਕਾਰੀ ਹਾਈ ਸਕੂਲ ਸਸਕੌਰ ਨੂੰ ਕੀਤੇ ਗਏ ਪੱਖੇ ਦਾਨ : 

Spread the love
ਦਲਜੀਤ ਚਨੌਲੀ ਨੂਰਪੁਰ ਬੇਦੀ :-  ਭਲਕੇ ਪਿੰਡ ਸੈਣੀ ਮਾਜਰਾ ਦੇ ਨੌਜਵਾਨ ਬਲਜੀਤ ਸੈਣੀ (ਫੋਰਮੈਨ) ਪੁੱਤਰ ਕਿਸਨ ਸੈਣੀ ਵੱਲੋਂ ਸਰਕਾਰੀ ਹਾਈ ਸਕੂਲ ਸਸਕੌਰ ਦੇ ਵਿਦਿਆਰਥੀਆਂ ਲਈ ਪੱਖੇ ਦਾਨ ਕੀਤੇ ਗਏ। ਇਸ ਦੋਰਾਨ ਨੌਜਵਾਨ ਬਲਜੀਤ ਸੈਣੀ ਨੇ ਆਪਣੇ ਸਬੋਧਨ ਦੋਰਾਨ ਕਿਹਾ ਕਿ ਸਕੂਲ ਵਿੱਚ ਪੜਨ ਵਾਲੇ ਬੱਚੇ ਸਾਡੇ ਆਪਣੇ ਹਨ ਜਿਨਾ ਦੀ ਸੁੱਖ ਸੁਵਿਧਾ ਦਾ ਖਿਆਲ ਰੱਖਣਾ ਇਲਾਕੇ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ । ਗਰਮੀ ਦੇ ਮੋਸਮ ਨੂੰ ਧਿਆਨ ‘ਚ ਰੱਖਦਿਆ ਉਨਾਂ ਨੇ ਬੱਚਿਆ ਲਈ ਪੱਖਿਆ ਦੀ ਸੁਵਿਧਾ ਮੋਹਈਆ ਕਰਵਾਈ ਹੈ । ਉਨਾ ਕਿਹਾ ਕਿ ਅੱਜ ਹਰ ਇਨਸਾਨ ਨੂੰ ਆਪਣੀ ਨੇਕ ਕਮਾਈ ਚੋ ਕੁਝ ਨਾ ਕੁਝ ਸਹੀ ਕੰਮਾਂ ਵੱਲ ਜਰੂਰ ਲਗਾਉਣਾ ਚਾਹੀਦਾ ਹੈ । ਬਲਜੀਤ ਸਿੰਘ (ਸੈਣੀ ਮਾਜਰਾ) ਵੱਲੋਂ ਅੱਗੇ ਤੋਂ ਵੀ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਹੋਰ ਸਹਿਯੋਗ ਦਾ ਵਾਅਦਾ ਕੀਤਾ ਗਿਆ।  ਸਕੂਲ ‘ਚ ਪਹੁੰਚੇ ਬਲਜੀਤ ਸਿੰਘ ਸੈਣੀ ਦੀ ਸ਼ਲਾਘਾ ਕਰਦਿਆਂ ਸਕੂਲ ਮੁੱਖੀ ਨਵਪ੍ਰੀਤ ਕੌਰ ਨੇ ਆਪਣੇ ਸਬੋਧਨ ਦੋਰਾਨ ਕਿਹਾ ਕਿ ਪੰਜਾਬ ਦੇ ਹਰ ਨੋਜਵਾਨ ਦੀ ਇਹੋ ਜਹਿ ਸੋਚ ਹੋਵੇਗੀ ਤਾਂ ਸਾਡਾ ਪੰਜਾਬ ਕਿਸੇ ਪੱਖੋ ਪਿਛੇ ਨਹੀ ਹੋ ਸਕਦਾ ।  ਕਿਓੁਕਿ ਆਉਣ ਵਾਲੇ ਸਮਾ ਨੌਜਵਾਨ ਪੀੜੀ ਦਾ ਹੈ । ਉਨਾ ਇਸ ਦੋਰਾਨ ਉਨਾ ਦਾ ਧੰਨਵਾਦ ਕੀਤਾ ਤੇ ਬਲਜੀਤ ਸਿੰਘ ਦੀ ਪੂਰੀ ਟੀਮ ਨੂੰ ਸਿਰੋਪਾਓ ਦੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ । ਇਸ ਮੌਕੇ ਧੰਨਰਾਜ ਸੈਣੀ (ਸੈਣੀ ਮਾਜਰਾ), ਹੇਮੰਤ ਸੈਣੀ (ਸੈਣੀ ਮਾਜਰਾ) ਅਤੇ  ਗਰਨੈਬ ਸਿੰਘ (ਨੂਰਪੁਰ ਬੇਦੀ) ਮੌਜੂਦ ਸਨ।
  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *