ਗੁਰੂ ਪੂਰਨਿਮਾ ਉਤਸਵ ਦੀ ਸਮਾਪਤੀ ਮਗਰੋਂ ਸ਼ਰਧਾਲੂਆਂ ਨੇ ਮੁਕਤਸਰ ਤੋਂ ਸਵਾਮੀ ਜੀ ਮਹਾਰਾਜ ਨੂੰ ਭਾਵੁਕ ਪਲਾਂ ਚ ਦਿੱਤੀ ਵਿਦਾਈ

Spread the love

ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ()-ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਆਪਣੀ ਸੇਵਕ ਮੰਡਲੀ ਸਮੇਤ ਟਿੱਬੀ ਸਾਹਿਬ ਰੋਡ, ਮੁਕਤਸਰ ਸਥਿਤ ਸ਼੍ਰੀ ਰਾਮ ਭਵਨ ਤੋਂ ਰੋਜ਼ ਐਨਕਲੇਵ ਫਰੀਦਕੋਟ ਵਿਖੇ ਸਥਿਤ ਸ਼੍ਰੀ ਮਹਾਮ੍ਰਿਤਯੁੰਜਯ ਮਹਾਦੇਵ ਮੰਦਰ ਲਈ ਦੁਪਹਿਰ 3:15 ਵਜੇ ਰਵਾਨਾ ਹੋਏ। ਮਹਾਰਾਜ ਜੀ ਇੱਕ ਦਿਨ ਉੱਥੇ ਰਹਿਣ ਤੋਂ ਬਾਅਦ ਕੋਟਕਪੂਰਾ ਲਈ ਰਵਾਨਾ ਹੋਣਗੇ। ਜਿੱਥੇ ਉਹ ਲਗਭਗ ਦਸ ਦਿਨ ਸਰਧਾਲੂਆਂ ਨੂੰ ਪ੍ਰਵਚਨਾਂ ਦੀ ਅਮ੍ਰਿਤਵਰਖਾ ਚ ਇਸ਼ਨਾਨ ਕਰਵਾਉਣਗੇ। ਮਹਾਰਾਜ ਜੀ ਦੇ ਮੁਕਤਸਰ ਤੋਂ ਰਵਾਨਾ ਹੋਣ ਮੌਕੇ ਸ਼ਰਧਾਲੂ ਭਾਵੁਕ ਹੋ ਗਏ ਅਤੇ ਨਮ ਅੱਖਾਂ ਨਾਲ ਸ਼ਰਧਾਲੂਆਂ ਨੇ ਸਵਾਮੀ ਜੀ ਨੂੰ ਵਿਦਾਈ ਦਿੱਤੀ। ਇਸ ਮੌਕੇ ਸ਼ਰਧਾਲੂਆਂ ਨੇ ਭਜਨ ਗਾ ਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਪ੍ਰਵਚਨਾਂ ਦੀ ਅੰਮ੍ਰਿਤਵਰਖਾ ਦੌਰਾਨ ਮਹਾਰਾਜ ਜੀ ਨੇ ਸ਼ਰਧਾਲੂਆਂ ਨੂੰ ਗੁਰੂ ਪੂਰਨਿਮਾ ਮਹੋਤਸਵ ਦੀ ਸਮਾਪਤੀ ਦੀ ਵਧਾਈ ਦਿੱਤੀ। ਦੱਸ ਦੇਈਏ ਕਿ ਅਗਲਾ ਗੁਰੂ ਪੂਰਨਿਮਾ ਮਹੋਤਸਵ ਕੋਟਕਪੂਰਾ ਸ਼ਹਿਰ ਵਿੱਚ ਮਨਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਅਤੇ ਸਵਾਮੀ ਸ਼੍ਰੀ ਕਮਲਾਨੰਦ ਜੀ ਮਹਾਰਾਜ ਦਾ ਤਿਲਕ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਦਾ ਵਿਹੜਾ ਸਦਗੁਰੂ ਦੇਵ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ । ਭਾਈ ਰਮਨ ਜੈਨ ਨੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰੂ ਪੂਰਨਿਮਾ ਮਹੋਤਸਵ ਨੂੰ ਸਫਲ ਬਣਾਉਣ ਵਿੱਚ ਪੂਰਾ ਸਹਿਯੋਗ ਦਿੱਤਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *