ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੋਜਵਾਨ ਲੜ੍ਹਕੇ ਦੀ ਮੌਤ

Spread the love

ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) – ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਜਾ ਰਹੀ ਮੁਹਿੰਮ ਬਿਲਕੁਲ ਦਮ ਤੋੜ੍ਹ ਚੁੱਕੀ ਜਾਪਦੀ ਹੈ ਕਿਉਕਿ ਇਸ ਮੁਹਿੰੰਮ ਤਹਿਤ ਨਸ਼ਾ ਖਤਮ ਹੋਣਾ ਤਾਂ ਦੂਰ ਦੀ ਗੱਲ, ਸਗੋ ਇਸ ਦੇ ਉਲਟ ਚਿੱਟਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ । ਜਿਸ ਕਾਰਨ ਤਕਰੀਬਨ ਹਰ ਰੋਜ ਦੀ ਤਰ੍ਹਾਂ ਨੋਜਵਾਨਾਂ ਦੀ ਮੌਤਾਂ ਓਵਰਡੋਜ਼ ਨਾਲ ਹੋ ਰਹੀਆਂ ਹਨ । ਓਵਰਡੋਜ਼ ਨਾਲ ਹੋਈ ਕਿਸੇ ਦੀ ਮੌਤ ਦੀ ਖਬਰ ਬਾਹਰ ਆਉਦੀ ਹੈ ਅਤੇ ਕਿਸੇ ਦੀ ਮੋਤ ਦੀ ਖਬਰ ਪ੍ਰਸ਼ਾਸ਼ਨ ਦੇ ਡਰ ਹੇਠ ਦਬ ਕੇ ਰਹਿ ਜਾਂਦੀ ਹੈ । ਇਸੇ ਲੜ੍ਹੀ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਧਾਈ ਦੇ ਵਸਨੀਕ ਲਖਵੀਰ ਸਿੰਘ (ਉਮਰ 42) ਦੀ ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ । ਮ੍ਰਿਤਕ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਅਤੇ ਇਸ ਸਬੰਧੀ ਜਾਣਕਾਰੀ ਦੱਸਿਆ ਕਿ ਪਿੰਡ ਬਧਾਈ, ਅਟਾਰੀ ਅਤੇ ਹੋਰ ਨੇੜ੍ਹਲੇ ਪਿੰਡਾਂ ‘ਚ ਚਿੱਟਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ । ਮੇਰੇ ਬੇਟਾ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਸੀ ।ਉਨ੍ਹਾਂ ਕਿਹਾ ਕਿ ਆਪਣੇ ਪੁੱਤ ਨੂੰ ਬਚਾਉਣ ਲਈ ਮੇਰੇ ਵੱਲੋਂ ਕਈ ਵਾਰ ਨਸ਼ਾ ਤਸਕਰਾਂ ਦੇ ਨਾਮ ਪੁਲਿਸ ਨੂੰ ਦਿੱਤੇ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਨਹੀ ਕੀਤੀ ਗਈ । ਜਿਸ਼ ਦਾ ਖਮਿਆਜ਼ਾ ਅੱਜ ਦੇ ਸਮੇਂ ਸਾਡੇ ਪਰਿਵਾਰ ਨੂੰ ਭੁਗਤਨਾ ਪੈ ਰਿਹਾ ਹੈ । ਉਨ੍ਹਾਂ ਨਸ਼ਾ ਤਸਕਰਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਸੋਹਣੇਵਾਲਾ ਦਾ ਵਸਨੀਕ ਰਮਨਾ, ਗੁਰਪ੍ਰੀਤ ਉਰਫ ਲਾਡੀ ਅਤੇ ਇੱਕ ਵਿਅਕਤੀ ਅਟਾਰੀ ਦਾ ਜੋਕਿ ਸ਼ਰੇਆਮ ਨਸ਼ਾ ਵੇਚ ਰਹੇ ਹਨ । ਉਨ੍ਹਾਂ ਮ੍ਰਿਤਕ ਲਖਵੀਰ ਸਿੰਘ ਅਤੇ ਨਸ਼ਾ ਤਸਕਰ ਨਾਲ ਹੋਈ ਫਨ ਵਾਰਤਾਲਾਪ ਦਿਖਾਉਦੇ ਹੋਏ ਕਿਹਾ ਕਿ ਅੱਜ ਵੀ ਮੇਰੇ ਲੜ੍ਹਕਾ ਲਖਵੀਰ ਸਿੰਘ ਪਿੰਡ ਸੋਹਣੇਵਾਲਾ ਦੇ ਨਸ਼ਾ ਤਸਕਰ ਰਮਨੇ ਤੋਂ ਚਿੱਟਾ ਲੈ ਕੇ ਆਇਆ ਸੀ । ਜਿਸ ਤੋਂ ਬਾਅਦ ਉਸ ਦੀ ਨਸ਼ੇ ਦੀ ਓਰਵਡੋਜ਼ ਨਾਲ ਮੌਤ ਹੋ ਗਈ । ਉਕਤ ਨਸ਼ਾ ਤਸਕਰ ਦੇ ਖਿਲਾਫ ਮੁਕਤਸਰ ਪੁਲਿਸ ਵੱਲੋਂ ਸਮਾਂ ਰਹਿੰਦੇ ਕਰਵਾਈ ਕੀਤੀ ਹੁੰਦੀ ਤਾਂ ਅੱਜ ਮੇਰੇ ਲੜ੍ਹਕੇ ਦੀ ਮੋਤ ਨਹੀ ਹੋਣੀ ਸੀ । ਉਨ੍ਹਾਂ ਕਿਹਾ ਕਿ ਮੇਰੇ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਮੁਕਤਸਰ ਪੁਲਿਸ ਨੂੰ ਇਤਲਾਹ ਦਿੱਤੀ ਗਈ ਪਰ ਪੁਲਿਸ ਇਸ ਦੁੱਖ ਦੀ ਘੜ੍ਹੀ ‘ਚ ਵੀ ਤਕਰੀਬਨ ਤਿੰਨ ਘੰਟੇ ਲੇਟ ਪਹੁੰਚੀ । ਜਿਸ ਤੋਂ ਬਾਅਦ ਮੇਰੇ ਮ੍ਰਿਤਕ ਲੜ੍ਹਕੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ‘ਚ ਲਿਆਦਾ ਗਿਆ ਸੀ । ਮ੍ਰਿਤਕ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਸ਼ਾ ਤਕਸਰ ਪਿੰਡ ਸੋਹਣੇਵਾਲਾ ਦੇ ਵਸਨੀਕ ਰਮਨੇ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਜੋਕਿ ਉਕਤ ਨਸ਼ਾ ਤਸਕਰ ਕਿਸੇ ਪਿਉ ਦਾ ਪੁੱਤ ਨਾ ਮਾਰ ਸਕੇ ? ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੋਜਾਨਾਂ ਦੀ ਤਰ੍ਹਾਂ ਕਾਸੋਂ, ਸਰਚ ਆਪ੍ਰੇਸ਼ਨ ਆਦਿ ਕੀਤੇ ਜਾ ਰਹੇ ਹਨ ਪਰ ਫਿਰ ਵੀ ਸ਼੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ‘ਚ ਚਿੱਟਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ । ਕੀ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਕਾਸੋ ਅਪ੍ਰੇਸ਼ਨ, ਸਰਚ ਅਪ੍ਰੇਸ਼ਨ ਮਹਿਜ਼ ਇੱਕ ਦਿਖਾਵੇ ਲਈ ਕੀਤੇ ਜਾ ਰਹੇ ਹਨ ? ਕਿਉਕਿ ਇਸ ਕਾਰਵਾਈ ਦੇ ਬਾਵਜੂਦ ਵੀ ਓਵਰਡੋਜ਼ ਨਾਲ ਨੋਜਵਾਨ ਦੀ ਹੋਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ? ਕੀ ਹੁਣ ਭਗਵੰਤ ਮਾਨ ਸਰਕਾਰ ਸਬੰਧਤ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਕਰੇਗੀ ਕਾਰਵਾਈ ? ਕਿਉਕਿ ਮੁੱਖ ਮੰਤਰੀ ਭਗਵੰਤ ਮਾਨ੍ਹ ਨੇ 31 ਮਈ 2025 ਤੋਂ ਬਾਅਦ ‘ਚ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਤਾਂ ਉਕਤ ਦੇ ਜਿੰੰਮੇਵਾਰ ਸਬੰਧਤ ਪੁਲਿਸ ਕਰਮੀ ਹੋਣਗੇ ? ਸ਼੍ਰੀ ਮੁਕਤਸਰ ਪੁਲਿਸ ਨੂੰ ਚਾਹੀਦਾ ਹੈ ਕਿ ਆਪਣੇ ‘ਤੇ ਲੱਗੇ ਦਾਗ ਨੂੰ ਮਿਟਾਉਣ ਲਈ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰੇ ਅਤੇ ਜਿਸ ਨਸ਼ਾ ਤਸਕਰ ਤੋਂ ਨਸ਼ਾ ਖ੍ਰੀਦਿਆ ਗਿਆ ਸੀ ਉਕਤ ਵਿਅਕਤੀ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰੇ ਤਾਂ ਜੋਕਿ ਆਉਣ ਵਾਲੇ ਸਮੇਂ ਦਰਮਿਆਨ ਕੋਈ ਵੀ ਨਸ਼ਾ ਤਸਕਰ ਚਿੱਟਾ ਵੇਚਣ ਤੋ ਸੋ ਵਾਰ ਸੋਚੇ ।

  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *