ਪੁਲਿਸ ਵੱਲੋਂ ਨਸ਼ਾ ਤਸਕਰੀ ਗਿਰੋਹ ਦੇ 03 ਮੈਂਬਰਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ

Spread the love

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਦੀਪਾਂਕੁਰ)- ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ , ਡਾ. ਅਖਿਲ ਚੌਧਰੀ ਆਈ.ਪੀ.ਐਸ., ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤ ’ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਨਸ਼ਾ ਤਸਕਰਾਂ ਤੇ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਮਨਮੀਤ ਸਿੰਘ ਢਿੱਲੋ ਐਸ.ਪੀ (ਡੀ) ਅਤੇ ਰਮਨਪ੍ਰੀਤ ਸਿੰਘ ਗਿੱਲ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਐਸ.ਆਈ ਕੁਲਬੀਰ ਚੰਦ ਇੰਚਾਰਜ ਸੀ.ਆਈ.ਏ ਮਲੋਟ ਦੀ ਪੁਲਿਸ ਟੀਮ ਨੇ ਵੱਲੋਂ ਇੰਟੈਲੀਜੈਂਸ-ਅਧਾਰਿਤ ਕਾਰਵਾਈ ਕਰਕੇ ਨਸ਼ਾ ਤਸਕਰੀ ਗਿਰੋਹ ਨੂੰ ਫੜ੍ਹਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਸੀ.ਆਈ.ਏ ਮਲੋਟ ਪੁਲੀਸ ਟੀਮ ਵੱਲੋਂ ਗਸ਼ਤ ਵਾ ਚੈਕਿੰਗ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਹਰਪ੍ਰੀਤ ਸਿੰਘ ਸ਼ੇਰਾ, ਮਨਜਿੰਦਰ ਸਿੰਘ ਮਣੀ ਅਤੇ ਗੁਰਲਾਲ ਸਿੰਘ ਲੱਲੀ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਇੱਕ ਪੌਲਿਥੀਨ ਪੈਕੇਟ ਵਿੱਚ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਸ਼ੇਰਾ ਨੂੰ ਨਸ਼ਾ ਤਸਕਰੀ ਦੇ ਸ਼ੱਕ ’ਚ ਸੀ.ਆਈ.ਏ.–2 ਮਲੋਟ ਟੀਮ ਪਿਛਲੇ ਇਕ ਮਹੀਨੇ ਤੋਂ ਨਿਗਰਾਨੀ ਰੱਖ ਰਹੀ ਸੀ। ਪਿੰਡ ਥੇੜੀ ਵਿਚ ਉਸ ਦੀਆਂ ਹਰਕਤਾਂ ’ਤੇ ਕੜੀ ਨਜ਼ਰ ਰੱਖਣ ਲਈ ਸਥਾਨਕ ਸਰੋਤਾਂ ਨੂੰ ਵੀ ਸਰਗਰਮ ਕੀਤਾ ਗਿਆ ਸੀ। ਜਿਵੇਂ ਹੀ ਵਿਸ਼ੇਸ਼ ਜਾਣਕਾਰੀ ਮਿਲੀ ਕਿ ਤਿੰਨੇ ਦੋਸ਼ੀ ਕਿਸੇ ਨਵੇਂ ਡਰੱਗ ਟਰਾਂਜ਼ੈਕਸ਼ਨ ਵਿਚ ਲਿਪਤ ਹਨ, ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਨੂੰ ਰੋਕਿਆ ਅਤੇ ਜਾਂਚ ਦੌਰਾਨ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਾਲੇ ਵੀ ਪੁਲਿਸ ਵੱਲੋਂ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਅੱਗੇ–ਪਿੱਛੇ ਦੀ ਡਰੱਗ ਸਪਲਾਈ ਚੇਨ (6orward & 2ackward Linkages) ਦੀ ਪੜਤਾਲ ਜਾਰੀ ਹੈ, ਤਾਂ ਜੋ ਨਸ਼ੇ ਦੀ ਇਸ ਲੜੀ ਨਾਲ ਜੁੜੇ ਹੋਰ ਗੁੰਮੇ ਹੋਏ ਸੂਤਰਾਂ ਦੀ ਵੀ ਪਛਾਣ ਹੋ ਸਕੇ।

  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *