ਮੁਕਤਸਰ-ਫਿਰੋਜ਼ਪੁਰ ਹਾਈਵੇ ’ਤੇ ਆਰਜ਼ੀ ਪੁਲ ਟੁੱਟਿਆ, ਲੋਕ ਹੋਏ ਪਰੇਸ਼ਾਨ

Spread the love

ਸ਼੍ਰੀ ਮੁਕਤਸਰ ਸਾਹਿਬ, 21 ਜੁਲਾਈ ()- -ਸ਼੍ਰੀ ਮੁਕਤਸਰ ਸਾਹਿਬ–ਫਿਰੋਜ਼ਪੁਰ ਹਾਈਵੇ ’ਤੇ ਸਥਿਤ ਪਿੰਡ ਬੂੜਾ ਗੁੱਜਰ ਵਿਚ ਲੰਬੇ ਸਮੇਂ ਤੋਂ ਨਿਕਾਸੀ ਡਰੇਨ ਦਾ ਕੰਮ ਚੱਲ ਰਿਹਾ ਹੈ, ਜਿਸਦੇ ਲਈ ਲੋਕਾਂ ਦੇ ਆਉਣ ਜਾਣ ਲਈ ਆਰਜ਼ੀ ਪੁਲ ਬਣਾਇਆ ਹੋਇਆ, ਪਰੰਤੂ ਬੀਤੇ ਦਿਨੀਂ ਹੋਈ ਬਾਰਿਸ਼ ਦੇ ਕਾਰਨ ਇਹ ਆਰਜੀ ਪੁੱਲ ਟੁੱਟ ਗਿਆ, ਜਿਸ ਕਾਰਨ ਪਿੰਡ ਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਪੁੱਲ ਦਾ ਜਾਇਜਾ ਲੈਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪਿੰਡ ਨੀਵਾਂ ਹੋਣ ਕਾਰਨ ਕਰਕੇ ਇੱਥੇ ਵਾਰ-ਵਾਰ ਪਾਣੀ ਇਕੱਠਾ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਤਾਂ ਉਸ ਦੌਰਾਨ ਇਹ ਸੇਮਨਾਲਾ ਬਣਾਇਆ ਗਿਆ, ਪਰੰਤੂ ਹੁਣ ਇਹ ਪੁੱਲ ਕਾਫ਼ੀ ਪੁਰਾਣਾ ਹੋ ਗਿਆ ਹੈ ਅਤੇ ਬਿਲਕੁਲ ਟੁੱਟ ਚੁੱਕਾ ਹੈ। ਉਹਨਾਂ ਕਿਹਾ ਕਿ ਹੁਣ ਫਿਰੋਜ਼ਪੁਰ ਰੋਡ ਵਾਲੀ ਸੜਕ ਵੀ ਬਣ ਰਹੀ ਹੈ ਅਤੇ ਪੁੱਲ ਦਾ ਕੰਮ ਵੀ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਿਸ ਕਰਕੇ ਆਉਣ ਜਾਣ ਲਈ ਆਰਜ਼ੀ ਪੁੱਲ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਨੇ ਉਹਨਾਂ ਦੱਸਿਆ ਕਿ ਜਦੋਂ ਆਰਜ਼ੀ ਪੁੱਲ ਬਣਾਇਆ ਗਿਆ ਹੈ ਉਹ ਵੀ ਨੀਵਾਂ ਬਣਾਇਆ ਗਿਆ, ਜਿਸ ਕਰਕੇ ਬਰਸਾਤ ਦੌਰਾਨ ਇਹ ਪੁੱਲ ਓਵਰਫਲੋ ਹੋ ਜਾਂਦਾ ਹੈ। ਉੁਹਨਾਂ ਕਿਹਾ ਕਿ ਜੇਕਰ ਇਹ ਆਰਜ਼ੀ ਪੁੱਲ ਉੱਚਾ ਬਣਾਇਆ ਹੁੰਦਾ ਤਾਂ ਅੱਜ ਇਹ ਰਸਤਾ ਬਲਾਕ ਨਹੀਂ ਹੋਣਾ ਸੀ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਾਂ ਤਾਂ ਇਹ ਨਵਾਂ ਪੁਲ ਜਲਦ ਤੋਂ ਜਲਦ ਤਿਆਰ ਕਰਵਾਇਆ ਜਾਵੇ ਅਤੇ ਜੇਕਰ ਪੁੱਲ ਬਣਾਉਣ ’ਤੇ ਸਮਾਂ ਲੱਗਦਾ ਹੈ ਤਾਂ ਫਿਰ ਆਰਜ਼ੀ ਪੁਲ ਨੂੰ ਹੀ ਉੱਚਾ ਕਰਕੇ ਚਾਲੂ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਤੋਂ ਰਾਹਤ ਮਿਲੇ। ਉਹਨਾਂ ਕਿਹਾ ਕਿ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵਲੋਂ ਵੀ ਇਨ੍ਹਾਂ ਮਸਲਿਆਂ ਨੂੰ ਲੈ ਕੇ ਧਰਨੇ ਦਿੱਤੇ ਜਾ ਚੁੱਕੇ ਹਨ। ਅੰਤ ਵਿੱਚ ਉਹਨਾਂ ਨੇ ਨੇ ਮੁੱਖ ਮੰਤਰੀ ਪੰਜਾਬ, ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਹਲਕਾ ਮੁਕਤਸਰ ਦੇ ਲੋਕਾਂ ਦੀ ਤਕਲੀਫ ਨੂੰ ਸਮਝਦੇ ਹੋਏ ਜਲਦ ਤੋਂ ਜਲਦ ਇਹ ਮੁੱਦੇ ਹੱਲ ਕੀਤੇ ਜਾਣ। ਇਸ ਮੌਕੇ ਅੰਗਰੇਜ਼ ਸਿੰਘ, ਬਲਵਿੰਦਰ ਸਿੰਘ, ਖੇਤਾ ਸਿੰਘ, ਕਾਹਨ ਸਿੰਘ, ਜਸਪਾਲ ਸਿੰਘ, ਰਵੀ ਬਰਾੜ, ਭੋਲਾ ਸਿੰਘ, ਰੂਪ ਸਿੰਘ, ਕਰਮ ਸਿੰਘ, ਸ਼ਮਿੰਦਰ ਸਿੰਘ ਸੰਧੂ, ਮੰਗਲ ਸਿੰਘ, ਬਿੰਦਰ ਸਿੰਘ ਅਤੇ ਹੋਰ ਵੀ ਪਿੰਡਾਂ ਦੇ ਲੋਕ ਹਾਜ਼ਰ ਸਨ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *