ਜੁੜਵਾਂ ਨਹਿਰਾਂ ਦੇ ਪੁਲਾਂ ਦੀ ਰੇÇਲੰਗ ’ਤੇ ਲਗਾਈਆਂ ਰਿਫਲੈਕਟਰ ਟੇਪਾਂ

Spread the love

ਸ਼੍ਰੀ ਮੁਕਤਸਰ ਸਾਹਿਬ, 21 ਜੁਲਾਈ (ਗੁਰਮੀਤ ਵਰਮਾ)- ਮੁਕਤੀਸਰ ਵੈਲਫੇਅਰ ਕਲੱਬ (ਰਜਿ.) ਨੈਸ਼ਨਲ ਅਵਾਰਡੀ ਐਨ.ਜੀ.ਓ ਵੱਲੋਂ ਸੜ੍ਹਕ ਸੁਰੱਖਿਆ ਫੋਰਸ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ’ਤੇ ਪਿੰਡ ਝੰਬੇਲਵਾਲੀ ਨਜ਼ਦੀਕ ਲੰਘਦੀਆਂ ਨਹਿਰਾਂ ’ਤੇ ਬਣੇ ਪੁੱਲ ਦੀ ਰੇÇਲੰਗ ’ਤੇ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਤਾਂ ਜੋ ਰਾਤ ਸਮੇਂ ਆਉਣ ਜਾਣ ਵਾਲੇ ਵਾਹਨਾਂ ਨੂੰ ਸੌੜੇ ਪੁੱਲ ਦਾ ਪਤਾ ਲੱਗ ਸਕੇ। ਇਸ ਮੌਕੇ ਮੌਜੂਦ ਜਸਪ੍ਰੀਤ ਸਿੰਘ ਛਾਬੜਾ ਤੇ ਡਾ. ਵਿਜੈ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇਂ ਪਾਸੇ ਤੋਂ ਸੜ੍ਹਕ ਦੀ ਚੌੜਾਈ ਜ਼ਿਆਦਾ ਤੇ ਪੁੱਲਾਂ ਦੀ ਚੌੜਾਈ ਘੱਟ ਹੋਣ ਕਾਰਨ ਕਈ ਵਾਰ ਲੋਕਾਂ ਪੁੱਲ ਦਾ ਪਤਾ ਨਹੀਂ ਚੱਲਦਾ, ਇਸ ਲਈ ਕਲੱਬ ਵੱਲੋਂ ਲਗਾਈਆਂ ਗਈਆ ਟੇਪਾਂ ਕਾਰਨ ਇਹ ਹਨੇਰੇ ਵਿੱਚ ਦੂਰ ਤੋਂ ਚਮਕ ਜਾਂਦੀਆਂ ਹਨ ਤੇ ਇਸ ਤਰ੍ਹਾਂ ਨਾਲ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਨੇਰੇ ਵਿੱਚ ਅਜਿਹੇ ਪੁੱਲ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਮੌਕੇ ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਅਜਿਹੇ ਪੁੱਲਾਂ ਉਪਰ ਸਪੈਸ਼ਲ ਲਾਇਟਾਂ ਲਗਾਈਆਂ ਜਾਣ ਤਾ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਕਲੱਬ ਮੈਂਬਰਾਂ ਤੋਂ ਇਲਾਵਾ ਸੜ੍ਹਕ ਸੁਰੱਖਿਆ ਫੋਰਸ ਦੇ ਨੌਜਵਾਨ ਵੀ ਮੌਜੂਦ ਸਨ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *