ਦੋਸ਼ੀਆਂ ਨੂੰ ਕਾਬੂ ਕਰੇ ਪੁਲਿਸ ਪ੍ਰਸ਼ਾਸਨ : ਪੀੜਤ ਰਜਿੰਦਰ ਸਿੰਘ
ਅੰਮ੍ਰਿਤਸਰ, 3 ਦਸੰਬਰ ( ਦਿਨੇਸ਼ ਸੋਨੀ ) ਰਜਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 3 ਤਰਨ ਤਾਰਨ ਰੋਡ ਨੇ ਪੱਤਰਕਾਰਾ ਨੂੰ ਦੱਸਿਆ ਕਿ 22 ਨਵੰਬਰ ਦੀ ਰਾਤ ਨੂੰ ਜਾਗੋ ਵਾਲਿਆ ਨੇ ਰਾਹ ਨੂੰ ਲੈ ਕੇ ਮੇਰੇ ਉੱਪਰ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਮੇਰੇ ਗੰਭੀਰ ਸੱਟਾ ਲੱਗੀਆਂ ਸਨ ਜਿਸ ਵਿੱਚ 4 ਵਿਅਕਤੀ ਜਿਨ੍ਹਾਂ ਨੂੰ ਪਛਾਣਦਾ ਸੀ ਅਤੇ ਬਾਕੀ ਅਣਪਛਾਤੇ ਵਿਅਕਤੀ ਸਨ ਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਬੀ ਡਿਵੀਜ਼ਨ ਪੁਲਿਸ ਥਾਣੇ ਵਿਖੇ ਦਰਜ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਹੋਣ ਤੋਂ ਬਾਅਦ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਅਤੇ ਸੰਬਧਤ ਇਨਕੁਆਰੀ ਅਫ਼ਸਰ ਨੂੰ ਆਪਣੇ ਬਿਆਨਾਂ ਵਿੱਚ ਹਮਲਾ ਕਰਨ ਵਾਲੇ ਮੁੱਖ ਚਾਰ ਵਿਅਕਤੀਆਂ ਬਾਰੇ ਦੱਸਿਆ ਸੀ ਅਤੇ ਹੁਣ ਤੱਕ 2 ਵਿਅਕਤੀਆਂ ਤੇ ਹੀ ਮੁੱਕਦਮਾ ਦਰਜ ਕੀਤਾ
Samsung F54
ਗਿਆ ਜਦਕਿ 2 ਵਿਅਕਤੀਆਂ ਨੂੰ ਬਚਾਇਆ ਜਾ ਰਿਹਾ ਹੈ ਰਜਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ, ਡੀ ਜੀ ਪੀ ਸਾਹਿਬ ਅਤੇ ਪੁਲਿਸ ਕਮਿਸ਼ਨਰ ਸਾਹਿਬ ਪਾਸੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਪਰਚੇ ਵਿੱਚ ਨਾਮਜ਼ਦ ਕੀਤਾ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਮਾਨਯੋਗ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ ।







