ਫੈਕਟਰੀ ਵਿੱਚ ਕੰਮ ਕਰਦੇ ਪ੍ਰਵਾਸੀ ਦੀ ਕਮਰੇ ਵਿੱਚੋਂ ਮਿਲੀ ਲਾਸ਼

Spread the love

 ਮਾਛੀਵਾੜਾ ਸਾਹਿਬ , 3 ਦਸੰਬਰ ( ਸੁੱਚਾ ਬੰਗੜ ) ਪਤਾ ਨਹੀਂ ਕਿਉਂ ਨੌਜਵਾਨ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਨ ਲੱਗੇ ਜਰਾ ਵੀ ਨਹੀਂ ਸੋਚਦੇ ਕਿ ਉਨਾਂ ਦਾ ਪਾਲਣ ਪੋਸ਼ਣ ਕਰਨ ਵਾਲੇ ਮਾਂ ਬਾਪ ਦੀਆਂ ਉਹਨਾਂ ਉੱਪਰ ਕਿੰਨੀਆਂ ਉਮੀਦਾਂ ਲੱਗੀਆਂ ਹੁੰਦੀਆਂ ਹਨ। ਬਹੁਤ ਸਾਰੇ ਨੌਜਵਾਨ ਗਲਤ ਅਨਸਰਾਂ ਦੇ ਧੱਕੇ ਚੜ ਕੇ ਗਲਤ ਰਸਤੇ ਵੱਲ  ਨੂੰ ਤੁਰ ਪੈਂਦੇ ਹਨ। ਇਹੋ ਜਿਹਾ ਇੱਕ ਮਾਮਲਾ ਕੁਹਾੜਾ ਰੋਡ ’ਤੇ ਸਥਿਤ ਇੱਕ ਧਾਗਾ ਫੈਕਟਰੀ ਅੰਦਰ ਬਣੇ ਕੁਆਰਟਰਾਂ ‘ਚ ਮਿੱਲ ਦੇ ਕਾਮੇ ਅੰਕੁਸ਼ ਵਰਮਾ (20) ਵਾਸੀ ਯੂ. ਪੀ. ਨੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਕੁਸ਼ ਵਰਮਾ ਕਰੀਬ ਇਕ ਸਾਲ ਪਹਿਲਾਂ ਹੀ ਫੈਕਟਰੀ ‘ਚ ਕੰਮ ਕਰਨ ਲੱਗਾ ਸੀ, ਜੋ ਕਿ ਮਿੱਲ ਅੰਦਰ ਬਣੇ ਕੁਆਰਟਰ ‘ਚ ਆਪਣੇ ਸਾਥੀ ਨਮਨ ਕੁਮਾਰ ਨਾਲ ਰਹਿ ਰਿਹਾ ਸੀ। ਉਸ ਦਾ ਸਾਥੀ ਰਾਤ ਸਮੇਂ ਡਿਊਟੀ ਕਰਨ ਗਿਆ ਸੀ ਅਤੇ ਜਦੋਂ ਉਹ ਸਵੇਰੇ ਕਮਰੇ ‘ਚ ਆਇਆ ਤਾਂ ਉਸ ਨੇ ਦੇਖਿਆ ਕਿ ਅੰਕੁਸ਼ ਵਰਮਾ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ। ਨਮਨ ਕੁਮਾਰ ਨੇ ਇਸ ਘਟਨਾ ਸਬੰਧੀ ਤੁਰੰਤ ਮਿੱਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਮਿੱਲ ਵਲੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ, ਜਿਸ ’ਤੇ ਥਾਣਾ ਮੁਖੀ ਪਵਿੱਤਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਪੁਲਸ

ਵਲੋਂ ਕਮਰੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਪਰ ਉਨ੍ਹਾਂ ਨੂੰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗ ਸਕੇ ਕਿ ਉਸ ਨੇ ਖ਼ੁਦਕੁਸ਼ੀ ਕਿਉਂ ਕੀਤੀ। ਸਾਥੀ ਨਮਨ ਕੁਮਾਰ ਨੇ ਦੱਸਿਆ ਕਿ ਉਸਦਾ ਕੋਈ ਵੀ ਲੜਾਈ-ਝਗੜਾ ਨਹੀਂ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਮੋਬਾਇਲ ਫੋਨ ਕਬਜ਼ੇ ਵਿਚ ਲੈ ਲਿਆ ਗਿਆ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਉਸ ਨੇ ਖ਼ੁਦਕੁਸ਼ੀ ਕਿਉਂ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਿਸਾ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

More News

Facebook

Youtube

Whatsapp

Home

 

  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਨਹਿਰ ‘ਚ ਗੱਡੀ ਡਿੱਗਣ ਨਾਲ ਦੋ ਨੌਜਵਾਨ ਲਾਪਤਾ    ਗੰਧਲੇ ਪਾਣੀ ਕਾਰਨ ਰੈਸਕਿਊ ਆਪ੍ਰੇਸ਼ਨ ‘ਚ ਮੁਸ਼ਕਿਲ, ਗੋਤਾਖੋਰਾਂ ਵੱਲੋਂ ਤਲਾਸ਼ ਜਾਰੀ

    Spread the love

    Spread the loveਮਾਛੀਵਾੜਾ ਸਾਹਿਬ 24 ਜੁਲਾਈ (ਸੁੱਚਾ ਬੰਗੜ) ਇਲਾਕੇ ‘ਚ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਸਰਹਿੰਦ ਨਹਿਰ ‘ਚ ਸ਼ਰਾਬ ਨਾਲ ਭਰੀ ਗੱਡੀ ਡਿੱਗ ਜਾਣ ਕਾਰਨ ਦੋ ਨੌਜਵਾਨ ਲਾਪਤਾ ਹੋ…

    Leave a Reply

    Your email address will not be published. Required fields are marked *