ਅਧਿਆਪਕਾਂ ਦੀ ਅਹਿਮ ਮੰਗਾਂ ਸੰਬੰਧੀ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ 

Spread the love
ਕਪੂਰਥਲਾ, 22 ਜੁਲਾਈ (ਕੌੜਾ)- ਗੌਰਮਿੰਟ ਟੀਚਰ ਯੂਨੀਅਨ ਦੀ ਕਪੂਰਥਲਾ ਇਕਾਈ ਦਾ ਇੱਕ ਵਫਦ ਜਿਲਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼੍ਰੀਮਤੀ ਮਮਤਾ ਬਜਾਜ ਨੂੰ ਮਿਲਿਆ। ਇਸ ਦੌਰਾਨ ਉਹਨਾਂ ਅਧਿਆਪਕਾਂ ਦੀ ਅਹਿਮ ਮੰਗਾਂ ਸੰਬੰਧੀ ਸਿੱਖਿਆ ਮੰਤਰੀ ਦੇ ਨਾਂ ਇਕ ਮੰਗ ਪੱਤਰ ਉਹਨਾਂ ਨੂੰ ਸੌਂਪਿਆ । ਇਸ ਮੰਗ ਪੱਤਰ ਵਿੱਚ ਮੁੱਖ ਮੰਗਾਂ ਜਿਹਨਾਂ ਵਿੱਚ  ਹਰ ਮਹੀਨੇ ਦੀ ਇਕ ਤਰੀਕ ਨੂੰ ਸਾਰੇ ਕਰਮਚਾਰੀਆਂ ਨੂੰ ਤਨਖਾਹ ਦੇਣੀ ਯਕੀਨੀ ਬਣਾਉਣਾ । ਡੀ ਏ ਦੇ ਬਕਾਏ ਬਿਲ ਦਾ ਜਲਦੀ ਭਗਤਾਨ ਕਰਨਾ, ਵੱਖ ਵੱਖ ਭਰਤੀਆਂ ਅਤੇ ਅਧਿਆਪਕਾਂ ਦੇ ਹੱਕਾਂ ਵਿੱਚ ਹੋਈ ਫੈਸਲਿਆਂ ਨੂੰ ਜਨਲਾਈਜ਼ ਕਰਨਾ, ਜਿੰਨਾ ਕੇਸਾਂ ਵਿੱਚ ਅਧਿਆਪਕਾਂ ਦੇ ਬਕਾਏ ਬਣਦੇ ਉਹਨਾਂ ਨੂੰ ਕੇਸਾਂ ਚ ਬਣਦੇ ਬਕਾਏ ਜਲਦ ਜਾਰੀ ਕਰਨਾ, ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਵਿੱਚ ਸਿਆਸੀ ਦਖਲ ਅੰਦਾਜੀ ਬੰਦ ਕਰਨਾ, ਰੀਕਾਸਟ ਲਿਸਟਾਂ ਵਿੱਚ ਜਿਵੇਂ 3704 ਅਤੇ 6635 ਤੋਂ ਰੱਦ ਕਰਨੀਆਂ, ਈ ਟੀ ਟੀ ਤੋਂ ਮੁੱਖ ਅਧਿਆਪਕ ਸੀ ਐਚ ਟੀ ਤੇ ਬੀ ਪੀ ਈ ਓ ਆਦਿ ਤਰੱਕੀਆਂ ਕਰਨਾ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕੇਂਦਰੀ ਸਕੇਲ ਲਾਗੂ ਕਰਕੇ ਤਨਖਾਹ ਘੱਟ ਕਰਨ ਦਾ ਫੈਸਲਾ ਵਾਪਸ ਲੈਣਾ ਆਦਿ ਸ਼ਾਮਿਲ ਹਨ।  ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਮਮਤਾ ਬਜਾਜ ਤੇ ਉਪ ਜਿਲਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਨੇ ਅਧਿਆਪਕਾਂ ਦੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਸਿੱਖਿਆ ਮੰਤਰੀ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਇਹਨਾਂ ਮੰਗਾਂ ਵਿੱਚੋਂ ਜੋ ਮੰਗਾਂ ਜ਼ਿਲ੍ਹਾ ਪੱਧਰ ਤੇ ਪੂਰੀਆਂ ਹੋਣ ਵਾਲੀਆਂ ਹਨ । ਉਹਨਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਅਜੈ ਗੁਪਤਾ, ਕੰਵਰਦੀਪ ਸਿੰਘ, ਜਗਜੀਤ ਸਿੰਘ ਬੂਲਪੁਰ ਜਗਮੋਹਨ ਸਿੰਘ,ਪ੍ਰਦੀਪ ਸਿੰਘ, ਰਾਜ ਕੁਮਾਰ, ਅਸ਼ਵਨੀ ਕੁਮਾਰ ਕੁਲਦੀਪ ਠਾਕੁਰ, ਅੰਮ੍ਰਿਤਪਾਲ ਸਿੰਘ, ਮਾਸਟਰ ਕਮਾਂਡਰ ਤੋਂ ਨਰੇਸ਼ ਕੋਹਲੀ,ਰਜੀਵ ਪਠਾਨੀਆ,ਚੰਦਨ ਮਨਚੰਦਾ, ਆਦਿ ਅਧਿਆਪਕ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *