ਪਿੰਡ ਬੁਰਜ ਕੱਚਾ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ 

Spread the love
ਮਾਛੀਵਾੜਾ ਸਾਹਿਬ 28 ਜੁਲਾਈ (ਸੁੱਚਾ ਬੰਗੜ)-ਨੇੜਲੇ ਪਿੰਡ ਬੁਰਜ ਕੱਚਾ ਵਿਖੇ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਔਰਤਾਂ ਦਾ ਪਸੰਦੀਦਾ ਤਿਉਹਾਰ ਤੀਜ ਅੱਜ ਧੂਮ ਧਾਮ ਨਾਲ ਮਨਾਇਆ ਗਿਆ। ਪਿੰਡ ਦੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਏ ਗਏ ਤੀਆਂ ਦੇ ਤਿਉਹਾਰ ਵਿੱਚ ਪਿੰਡ ਦੀਆਂ ਨੌਜਵਾਨ ਕੁੜੀਆਂ, ਸੱਜ ਵਿਆਹੀਆਂ ਮੁਟਿਆਰਾਂ ਰੰਗ ਬਿਰੰਗੇ ਪਹਿਰਾਵਿਆਂ ਅਤੇ ਫੁਲਕਾਰੀਆਂ ਲੈ ਕੇ ਪਹੁੰਚੀਆਂ। ਇਸ ਮੌਕੇ ਇਕੱਠੀਆਂ ਹੋਈਆਂ ਨੌਜਵਾਨ ਕੁੜੀਆਂ ਤੇ ਔਰਤਾਂ ਵੱਲੋਂ ਜਿੱਥੇ ਰਲ ਮਿਲ ਕੇ ਗਿੱਧਾ ਤੇ ਬੋਲੀਆਂ ਪਾ ਕੇ ਪੰਜਾਬੀ ਵਿਰਸੇ ਨੂੰ ਯਾਦ ਕੀਤਾ ਉੱਥੇ ਡੀ.ਜੇ. ਤੇ ਨੱਚ ਕੇ ਆਪਣਾ ਮਨੋਰੰਜਨ ਕੀਤਾ। ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਪੀਘਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਤੇ ਕੁੜੀਆਂ ਤੇ ਔਰਤਾਂ ਵੱਲੋਂ ਪੀਘਾਂ ਝੂਟ ਕੇ ਤੀਆਂ ਦਾ ਤਿਉਹਾਰ ਮਨਾਇਆ। ਤੀਆਂ ਦੇ ਇਸ ਤਿਉਹਾਰ ਨੂੰ ਨੇਪਰੇ ਚਾੜਨ ਵਿੱਚ ਸਰਪੰਚ ਸਿਕੰਦਰ ਸਿੰਘ, ਨੰਬਰਦਾਰ ਧਰਮਿੰਦਰ ਸਿੰਘ ਸ਼ੈਰੀ, ਸਕੂਲ ਦੇ ਟੀਚਰ ਬਲਜੀਤ ਸਿੰਘ, ਟੀਚਰ ਜਸਵੀਰ ਕੌਰ, ਆਂਗਨਵਾੜੀ ਵਰਕਰ ਹਰਜਿੰਦਰ ਕੌਰ ਤੇ ਰਮਨਦੀਪ ਕੌਰ ਦਾ ਅਹਿਮ ਯੋਗਦਾਨ ਰਿਹਾ ਉੱਥੇ ਸਰਬਜੀਤ ਸਿੰਘ ਪੰਚ, ਦਲੀਪ ਸਿੰਘ ਪੰਚ, ਸੁਰਿੰਦਰ ਪਾਲ ਕੌਰ ਪੰਚ, ਹਰਜੀਤ ਕੌਰ ਪੰਚ, ਨਿਰਮਲ ਕੌਰ ਪੰਚ, ਸੁਖਵਿੰਦਰ ਸਿੰਘ, ਸੋਹਣ ਸਿੰਘ, ਬਲਵੀਰ ਸਿੰਘ, ਗੁਰਮੀਤ ਕੌਰ, ਰਵਿਤਾ ਰਾਣੀ, ਮੋਹਣ ਕੌਰ, ਮਨਪ੍ਰੀਤ ਕੌਰ, ਕਾਂਤਾ ਰਾਣੀ, ਬੇਬੀ ਰਾਣੀ, ਬਲਵਿੰਦਰ ਕੌਰ, ਮੋਨਿਕਾ ਰਾਣੀ ਤੇ ਰੀਨਾ ਰਾਣੀ ਨੇ ਵੀ ਆਪਣੀ ਹਾਜ਼ਰੀ ਲਗਵਾਈ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *