ਵਿਧਾਇਕ ਦੇਵ ਮਾਨ ਦੇ ਭਤੀਜਾ ਤੇ ਭਤੀਜੀ ਨੇ 35ਵੀਂ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਕਾਂਸ਼ੀ ਦੇ ਤਗਮੇ

Spread the love
 ਨਾਭਾ 27 ਜੁਲਾਈ (ਰਮਨ ਭਾਟੀਆ) ਪਟਿਆਲਾ ਵਿਖੇ ਹੋ ਰਹੀਆਂ 35ਵੀਂ ਜਿਲ੍ਹਾ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਅੰਸਦੀਪ ਸਿੰਘ ਮਾਨ (ਉਮਰ ਸਾਡੇ ਛੇ ਸਾਲ) ਡਿਸਟਿਕ ਲੈਵਲ ਇੰਨਲਾਈਨ ਸਕੇਟਿਗ ਮੁਕਾਬਲਾ 600 ਮੀਟਰ ਦੌੜ (ਉਮਰ ਗਰੁੱਪ 6 ਤੋ 8 ਸਾਲ) ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਸ਼ੀ ਦਾ ਤਗਮਾ ਜਿੱਤਿਆ ਅਤੇ ਮੰਨਤ ਕੌਰ ਮਾਨ ਉਮਰ 8 ਸਾਲ ਨੇ ਜ਼ਿਲ੍ਹਾ ਪੱਧਰੀ ਇੰਨਲਾਈਨ ਸਕੇਟਿੰਗ ਮੁਕਾਬਲੇ ਵਿੱਚ 2 ਤਗਮੇ ਹਾਸਲ ਕੀਤੇ,1000 ਮੀਟਰ ਇੰਨਲਾਈਨ ਸਕੇਟਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਸ਼ੀ ਦਾ ਤਗਮਾ ਜਿਤਿਆ ਤੇ 200 ਮੀਟਰ ਇੰਨਲਾਈਨ ਸਕੇਟਿੰਗ ਦੌੜ ਵਿੱਚ ਵੀ ਤੀਜਾ ਸਥਾਨ ਹਾਸਲ ਕੀਤਾ ਤੇ ਕਾਸ਼ੀ ਦਾ ਤਗਮਾ ਜਿੱਤਿਆ। ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਉਹਨਾਂ ਨੇ ਅਤੇ ਕਮੇਟੀ ਮੈਂਬਰਾ ਨੇ ਤਗਮਾ ਹਾਸਲ ਕਰਨ ਵਾਲੀ ਮੰਨਤ ਕੌਰ ਮਾਨ ਨੂੰ ਤਗਮਾ ਦੇ ਕੇ ਸਨਮਾਨਿਤ ਕੀਤਾ। ਸਨਮਾਨਿਤ ਕਰਨ ਉਪਰੰਤ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸਾਨੂੰ ਛੋਟੇ ਬੱਚਿਆਂ ਤੇ ਮਾਨ ਹੈ ਕਿ ਜਿਨ੍ਹਾਂ ਨੇ ਤਗਮੇ ਹਾਸਿਲ ਕਰਕੇ ਸਾਡਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸੀ ਤਰ੍ਹਾਂ ਇਹ ਹੋਣਹਾਰ ਬੱਚੇ ਪੁਜੀਸ਼ਨਾ ਹਾਸਲ ਕਰਕੇ ਅੱਗੇ ਵਧਦੇ ਰਹਿਣ। ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਛੋਟੇ ਕਪਿਲ ਮਾਨ ਨੂੰ ਵਧਾਈਆ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਦੇਵ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬੱਚੇ ਅੱਗੇ ਜਾ ਕੇ ਆਪਣੇ ਪਰਿਵਾਰ ਦਾ, ਆਪਣੇ ਮਾਤਾ ਪਿਤਾ ਦਾ, ਆਪਣੇ ਪਿੰਡ ਦਾ ਤੇ ਪੰਜਾਬ ਦਾ ਨਾਮ ਵੱਡੇ ਪੱਧਰ ਤੇ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੋ। ਖੇਡਾਂ ਨਾਲ ਜੁੜੇ ਬੱਚੇ ਜਿੱਥੇ ਤੰਦਰੁਸਤ ਰਹਿੰਦੇ ਹਨ ਉੱਥੇ ਸਮਾਜ ਦੀਆਂ ਕੁਰੀਤੀਆ ਤੋਂ ਨਸ਼ਿਆਂ ਤੋਂ ਅਤੇ ਹੋਰ ਬੁਰਾਈਆਂ ਤੋਂ ਬਚੇ ਰਹਿੰਦੇ ਹਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *