ਕਬੱਡੀ ਟੂਰਨਾਮੈਂਟ ’ਚ ਬੁੱਟਰਾਂ ਦੀ ਟੀਮ ਰਹੀ ਰਨਰਅਪ

Spread the love
ਫੱਤੂਢੀਂਗਾ : 31 ਜੁਲਾਈ ਅਮਨਦੀਪ  ਜਿਲਾ ਫਿਰੋਜਪੁਰ ਦੇ ਪਿੰਡ ਕੈਲਾਸ਼ ਵਿਖੇ ਆਲ ਓਪਨ ਪਿੰਡ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ 4 ਖਿਡਾਰੀ ਬਾਹਰੋਂ ਅਤੇ ਕੁੱਲ 40 ਨਾਮਵਰ ਕਬੱਡੀ ਟੀਮਾਂ ਨੇ ਭਾਗ ਲਿਆ। ਇਸ ਮੌਕੇ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਵੱਖ ਵੱਖ ਕਬੱਡੀ ਟੀਮਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਤੇ 2 ਟੀਮਾਂ ਕਬੱਡੀ ਟੀਮ ਬੁੱਟਰਾਂ ਅਤੇ ਜੋਗੇਵਾਲ ਫਾਈਨਲ ਵਿੱਚ ਪਹੁੰਚੀਆਂ। ਦੋਵਾਂ ਟੀਮਾਂ ਦੇ ਵਿਚਕਾਰ ਪੂਰਾ ਮੁਕਾਬਲਾ ਫਸਵਾਂ ਤੇ ਰੌਮਾਂਚਕ ਰਿਹਾ। ਕਬੱਡੀ ਟੀਮ ਬੁੱਟਰਾਂ ਦੇ ਖਿਡਾਰੀ ਸਤਨਾਮ ਸੱਤੂ ਸੁਰਖਪੁਰੀਆ, ਰੋਮੀ ਲੋਹਾਰੇ ਵਾਲਾ, ਗੋਰਾ ਬੁੱਟਰ, ਸੁੱਖਾ ਬੁੱਟਰ , ਰਮਜਾਨ ਅਲੀ ਸਮੇਤ ਹੋਰਨਾਂ ਖਿਡਾਰੀਆਂ ਨੇ ਪੂਰੇ ਜੋਰਾਂ ਨਾਲ ਖੇਡ ਨੂੰ ਖੇਡਿਆ ਪਰ ਅੰਤ ’ਚ ਜੋਗੇਵਾਲ ਦੀ ਟੀਮ 15 ਅੰਕ ਲੈ ਕੇ ਪਹਿਲੇ ਸਥਾਨ ਅਤੇ ਬੁੱਟਰਾਂ ਦੀ ਟੀਮ ਸਾਢੇ 11 ਨੰਬਰ ਲੈ ਕੇ ਦੂਜੇ ਸਥਾਨ ’ਤੇ ਰਹੀ। ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਜੋਗੇਵਾਲ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਜੀ ਟੀਮ ਬੁੱਟਰਾਂ ਨੂੰ 75 ਹਜਾਰ ਦੀ ਇਨਾਮੀ ਰਾਸ਼ੀ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ। ਟੂਰਨਾਮੈਂਟ ਤੋਂ ਬਾਅਦ ਸਤਨਾਮ ਸੱਤੂ ਸੁਰਖਪੁਰੀਆ ਨੇ ਕਿਹਾ ਕਿ ਆਪਣੀ ਟੀਮ ਦੇ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੰਦਿਆ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡ ਖੇਤਰ ਹੀ ਇੱਕ ਅਜਿਹਾ ਖੇਤਰ ਹੈ ਜੋ ਸਾਡੀ ਜ਼ਿੰਦਗੀ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਸਕਦਾ ਹੈ। ਸੋ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਸਵਾਰਨ ਲਈ ਖੇਡਾਂ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ।
  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *