ਸੁਰੀਲੀ ਗਾਇਕੀ ਦਾ ਵਾਰਿਸ ….ਗੁਰਮੀਤ ਬੰਟੀ

Spread the love
ਚਾਲੀ ਮੁਕਤਿਆਂ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਧਰਤੀ ਸ੍ਰੀ ਮੁਕਤਸਰ ਸਾਹਿਬ ਤੇ ਜੰਮਿਆ ਗੁਰਮੀਤ ਬੰਟੀ ਸੰਗੀਤ ਦੀ ਦੁਨੀਆਂ ਵਿੱਚ ਇੱਕ ਵੱਖਰੀ ਮਹਾਰਤ ਰੱਖਦਾ ਹੈ। ਜਿਵੇਂ ਹੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ ਉਸੇ ਤਰ੍ਹਾਂ ਹੀ ਗੁਰਮੀਤ ਬੰਟੀ ਸਕੂਲ ਵਿੱਚ ਪੜ੍ਹਦੇ ਸਮੇਂ ਹੀ ਕਲਾਸ ਵਿੱਚ ਜਦ ਕੋਈ ਸੰਗੀਤ ਦੀ ਗੱਲ ਹੁੰਦੀ ਤਾਂ ਸਭ ਤੋਂ ਮੋਹਰਲੀ ਕਤਾਰ ਵਿੱਚ ਸ਼ਾਮਿਲ ਹੁੰਦਾ ਰਿਹਾ ਹੈ। ਛੋਟੀ ਉਮਰੇ ਬਾਪੂ ਦਾ ਇਸ ਦੁਨੀਆਂ ਤੋਂ ਤੁਰ ਜਾਣਾ ਅਨੇਕਾਂ ਔਕੜਾਂ ,ਛੋਟੀ ਉਮਰੇ ਝੱਲੀਆਂ ਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਇਕ ਦਾ ਭੈਣ ਦਾ ਭਾਈ ਸੰਗੀਤ ਦੁਨੀਆਂ ਦਾ ਜਨੂੰਨੀ ਹੈ। ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਗੌਰਮਿੰਟ ਸਕੂਲ ਮੁਕਤਸਰ ਕਰਨ ਤੌਂ ਬਾਅਦ ਮਾਲਵਾ ਪੋਲੀਟੈਕਨਿਕ ਕਾਲਜ ਫਰੀਦਕੋਟ ਤੋਂ ਮਕੈਨਿਕਲ ਦਾ ਡਿਪਲੋਮਾ ਹਾਸਲ ਕੀਤਾ। ਇਸੇ ਦੌਰਾਨ ਆਪਣੇ ਪਹਿਲੇ ਗੁਰੂ ਸੁਖਰਾਜ ਬਰਕੰਦੀ ਤੋਂ ਮੁਢਲੀ ਸੰਗੀਤਿਕ ਸਿੱਖਿਆ ਜਾਰੀ ਰੱਖੀ। ਇਸ ਦੌਰਾਨ ਯੂਥ ਫੈਸਟੀਵਲ ਵਿਚ ਭਾਗ ਲਿਆ ਤਾਂ ਸਟੇਟ ਲੈਵਲ ਤੇ ਲਗਾਤਾਰ ਦੋ ਸਾਲ ਸਿਲਵਰ ਮੈਡਲ ਜਿੱਤਿਆ। ਤੀਜੇ ਸਾਲ ਹੋਰ ਮਿਹਨਤ ਕਰਕੇ ਯੂਥ ਫੈਸਟੀਵਲ ‘ਚ ਹੀਰ ਗਾ ਕੇ ਸਭ ਦਾ ਦਿਲ ਜਿੱਤਿਆ ਤੇ ਗੋਲਡ ਮੈਡਲ ਆਪਣੀ ਝੋਲੀ ਪਵਾਇਆ।ਫਿਰ ਸ਼ੁਰੂ ਹੋਇਆ 11ਵਾਂ ਸ਼ੀਜਨ ਵੋਅਸ ਔਫ ਪੰਜਾਬ ਚੰਡੀਗੜ੍ਹ ਤੋਂ ਐਡੀਸ਼ਨ ਦਿੱਤਾ ਪਰ ਦੂਜੇ ਰਾਊਂਡ ਵਿੱਚੋਂ ਬਾਹਰ ਹੋ ਗਿਆ ‘ਤੇ ਦਿਲ ਵਿੱਚ ਧਾਰ ਲਿਆ ਕੇ ਹੋਰ ਮਿਹਨਤ ਕਰਨੀ ਹੈ।ਬਸ ਫਿਰ ਉਹਨਾਂ ਨੇ ਆਪਣੇ ਸੰਗੀਤਕ ਗੁਰੂ ਜਿਨਾਂ ਦਾ ਨਾਂ ਤੁਸੀਂ ਸਾਰੇ ਜਾਣਦੇ ਹੋ ਜਨਾਬ ਸੁਰਿੰਦਰ ਖਾਨ ਉਹਨਾਂ ਤੋਂ ਸੰਗੀਤ ਦੀ ਤਲੀਮ ਲੈਣੀ ਸ਼ੁਰੂ ਕੀਤੀ ਤੇ ਆਪਣੇ ਮਿਹਨਤ ਜਾਰੀ ਰੱਖੀ। ਫਿਰ ਸ਼ੁਰੂ ਹੋਇਆ 12ਵਾਂ ਸੀਜ਼ਨ ਵਾਈਸ ਔਫ ਪੰਜਾਬ ਚੰਡੀਗੜ੍ਹ ਤੋਂ ਐਡੀਸ਼ਨ ਦਿੱਤਾ ਤੇ 31 ਦਸੰਬਰ 2022 ਨੂੰ ਉਹਨਾਂ ਸਿਰ ਵਾਈਸ ਔਫ ਪੰਜਾਬ ਦਾ ਤਾਜ ਸੱਜਿਆ।ਉਹ 1 ਜਨਵਰੀ 2023 ਨੂੰ ਆਪਣੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਪੁੱਜਾ ਤਾਂ ਮੁਕਤਸਰ ਵਾਸੀਆਂ ਨੇ ਆਪਣੇ ਹੱਥਾਂ ਤੇ ਚੁੱਕ ਲਿਆ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਫਿਰ ਕਈ ਕੰਪਨੀਆਂ ਨਾਲ ਗੀਤ ਕੀਤੇ ..ਤੇਰੇ ਜਾਣ ਪਿੱਛੋਂ.. ਪੀਟੀਸੀ ਰਿਕਾਰਡਸ ਨਾਲ ਉਹਨਾਂ ਦੇ ਕੰਮ ਦੀ ਹਰ ਜਗ੍ਹਾ ਸ਼ਲਾਘਾ ਹੋਈ। ਇਸ ਤੋਂ ਬਾਅਦ ਉਹਨਾਂ ਨੇ ਗੀਤ .ਦੀਵੇ ਦੀ ਲੋਅ.. ਜੋ ਉੱਪਲ ਮਿਊਜਿਕ ਯੂਐਸਏ ਦੇ ਨਾਲ ਉਹਨਾਂ ਦਾ ਸਾਥ ਨਿਭਾਇਆ ਲਵ ਸਾਦਿਕ ਤੇ ਰਹਿਮਤ ਨੇ ਬਹੁਤ ਆਪਣੀ ਗਾਇਕੀ ਦੀ ਕਲਾ ਰਾਹੀਂ ਸਰੋਤਿਆਂ ਨੂੰ ਕੀਲ ਲਿਆ। ਇਸ ਤੋਂ ਬਾਅਦ ਉਹਨਾਂ ਨੇ ਵਾਈਡੀ ਵਾਈ ਸਟੂਡੀਓ ਵਿੱਚ ਆਪਣੇ ਗੀਤ ਗਰਾਰੀ ਨਾਲ ਲੋਕਾਂ ਦੇ ਇਹ ਦਿਲਾਂ ਵਿੱਚ ਛਾਪ ਛੱਡੀ।ਇਸ ਤੋਂ ਬਾਅਦ ਆਪਣੇ ਹੀ ਮਿਊਜਿਕ ਵਿਚ ਗੀਤ (ਕੜਾ)ਜੀਹਦਾ ਜ਼ਿਕਰ ਹਰ ਜਗ੍ਹਾ ਤੇ ਹੁੰਦਾ ਹੈ ਤੇ ਇੱਕ ਗੀਤ ਜੋ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ । ਪਾਗਲਪਨ ਪ ਵੀ ਆਈ ਪੀ ਮਿਊਜਿਕ ਵਿੱਚ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਦਾ। ਉਹਨਾਂ ਸਮੇਂ ਸਮੇਂ ਤੇ ਬਹੁਤ ਸੋਹਣੇ ਗੀਤ ਪੰਜਾਬੀਆਂ ਦੀ ਝੋਲੀ ਪਾਏ।ਇਸ ਤੋਂ ਬਾਅਦ ਹਰਦੀਪ ਮਿਊਜਿਕ ਲੰਡਨ ਦੇ ਰਾਹੀਂ ਉਹਨਾਂ ਨੇ ਇਸ ਮਿਊਜਿਕ ਦੀ ਦੁਨੀਆਂ ਵਿੱਚ ਵੱਡਾ ਧਮਾਕਾ ਕੀਤਾ। ਚੀਕ ਤੇ ਲੁਕਸ ਗੀਤਾਂ ਰਾਹੀਂ ਉਹਨਾਂ ਨੇ ਸਾਰੇ ਸਰੋਤਿਆਂ ਨੂੰ ਫਿਰ ਦੁਬਾਰਾ ਤੋਂ ਉਹੀ ਸੁਰੀਲੇਪਣ ਦਾ ਇਹਸਾਸ ਕਰਾ ਦਿੱਤਾ ਤੇ ਫਿਰ ਇਹ ਸਾਰੇ ਗੀਤਾਂ ਦੇ ਕਰਨ ਤੋਂ ਬਾਅਦ ਤਾਂ ਰੱਬ ਦਾ ਸ਼ੁਕਰਾਨਾ ਮਿਹਰਬਾਨੀ ਬਣਦਾ ਹੀ ਸੀ ਤਾਂ ਫਿਰ ਉਹਨਾਂ ਨੇ ਗੁਰਮੀਤ ਬੰਟੀ ਨੇ ਸ਼ੁਕਰੀਆ ਤੇ ਮਿਹਰਬਾਨੀ ਗੀਤ ਰਾਹੀਂ   ਰੱਬ ਦਾ ਸ਼ੁਕਰਾਨਾ ਕੀਤਾ।ਜੋ ਨਿਰੰਤਰ ਲੋਕਾਂ ਦੇ ਦਿਲਾਂ ਤੇ ਛਾਇਆ ਹੋਇਆ ਹੈ। ਮਿਊਜ਼ਿਕ ਰਾਹੀਂ ਤੁਹਾਡੇ ਹਰ ਪਿੰਡ ਹਰ ਦੇਸ਼ ਵਿਦੇਸ਼ ਤੇ ਮਹਿਫਲਾਂ ਤੇ ਸ਼ੋਆਂ ਰਾਹੀਂ ਤੁਹਾਡੇ ਤੱਕ ਆਉਣ ਲਈ ਹਰ ਪਲ ਤਿਆਰ ਗੁਰਮੀਤ ਆਉਣ ਵਾਲੇ ਦਿਨਾਂ ਵਿੱਚ ਵਿਦੇਸ਼ਾਂ ਦੇ ਟੂਰਾਂ ਤੇ ਤੁਹਾਨੂੰ ਮਿਲੇਗਾ। ਤੁਸੀਂ ਸੁਣਨ ਲਈ ਤਿਆਰ ਰਹੋ ਗੁਰਮੀਤ ਬੰਟੀ ਦੇ ਆਉਣ ਵਾਲੇ ਦਿਨਾਂ ਵਿੱਚ ਗੀਤ ਸਰੋਤਿਆਂ ਦੇ ਦਿਲਾਂ ਨੂੰ ਹੋਰ ਟੁੰਬਣਗੇ ਇਸ ਉਮੀਦ ਰਾਹੀਂ ਜਲਦ ਮਿਲਣ ਦਾ ਵਾਅਦਾ। ਰੱਬ ਇਸ ਸਾਫ ਦਿਲ, ਨੇਕ ਇਨਸਾਨ ਦਿਲ ਨੂੰ ਤਰੱਕੀਆਂ ਬਖਸ਼ੇ ਤੇ ਸਾਫ ਸੁਥਰੀ ਗਾਇਕੀ ਲਈ ਗਾਉਣ ਵਾਲੇ ਪਿਆਰੇ ਮਿੱਤਰ ਨੂੰ ਰੱਬ ਸਦਾ ਸਲਾਮਤ ਰੱਖੇ।
ਲਿਖਤੁਮ -ਗਿੱਲ ਦੋਦਾ ਗਲਾਸਗੋ
ਰਾਹੀਂ ਪੱਤਰਕਾਰ ਲਖਵੀਰ ਸਿੰਘ ਧੂਲਕੋਟੀਆ
ਮੋਬਾਈਲ ਨੰਬਰ -9855209782
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *