ਪਾਰਕ ਵਿਖੇ ਔਰਤਾਂ ਦੇ ਬੈਠਣ ਲਈ ਸੀਮਿੰਟ ਦੇ ਬੈਂਚ ਅਤੇ ਪੱਖੇ ਭੇਂਟ ਕੀਤੇ

Spread the love
ਗਿੱਦੜਬਾਹਾ, 31 ਜੁਲਾਈ (ਲਖਵੀਰ ਸਿੰਘ ਧੂਲਕੋਟੀਆ) – ਚਿਰੰਜੀ ਲਾਲ ਧੀਰ ਪਾਰਕ ਰਜਬਾਹਾ ਰੋਡ ਗਿੱਦੜਬਾਹਾ ਵਿਖੇ ਔਰਤਾਂ ਦੇ ਬੈਠਣ ਲਈ ਗਿੱਦੜਬਾਹਾ ਦੇ ਦੋ ਸਮਾਜਸੇਵੀਆਂ ਵੱਲੋਂ ਸੀਮਿੰਟ ਵਾਲੇ ਬੈਂਚ ਅਤੇ ਪੱਖੇ ਭੇਂਟ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਈਕੋ ਫਰੈਂਡਲੀ ਕਲੱਬ ਦੇ ਮੈਂਬਰ ਭੀਮ ਬਾਂਸਲ ਨੇ ਦੱਸਿਆ ਕਿ ਪਾਰਕ ਵਿਖੇ ਔਰਤਾਂ ਦੇ ਬੈਠਣ ਲਈ ਕੋਈ ਵਿਸ਼ੇਸ਼ ਜਗ੍ਹਾ ਨਹੀਂ ਸੀ, ਜਿਸ ਬਾਰੇ ਪਤਾ ਲੱਗਣ ਤੇ ਸਮਾਜਸੇਵੀ ਡਾ. ਪਵਨ ਕੁਮਾਰ ਗਰਗ ਵੱਲੋਂ ਸੀਮਿੰਟ ਦੇ 4 ਬੈਂਚ ਅਤੇ ਪ੍ਰੇਮ ਕੁਮਾਰ ਨਸਵਾਰ ਵਾਲਿਆਂ ਵੱਲੋਂ ਪੱਖੇ ਭੇਂਟ ਕੀਤੇ ਗਏ। ਇਸ ਮੌਕੇ ਕਲੱਬ ਵੱਲੋਂ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਬੁੱਟਰ, ਅਸ਼ੋਕ ਵਰਮਾ, ਅਮਰਜੀਤ ਸਿੰਘ ਸਕੱਤਰ ਆਦਿ ਵੀ ਮੌਜੂਦ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *