“ਜਥੇਬੰਦੀ ਦੀ ਐਗਜੈਕਟਿਵ ਬਾਡੀ ਦੀ ਹੋਈ ਮੀਟਿੰਗ”

Spread the love
ਸ਼੍ਰੀ ਮੁਕਤਸਰ ਸਾਹਿਬ, 01 ਅਗਸਤ ( ਮਨਪ੍ਰੀਤ ਮੋਨੂੰ  ) ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਦੀ ਐਗਜਕਟਿਵ ਬਾਡੀ ਦੀ ਮੀਟਿੰਗ ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਨ ਦੀ ਪ੍ਰਧਾਨਗੀ ਹੇਠ ਅੱਜ ਮਿਤੀ 31-7-2025 ਨੂੰ ਮਾਤਾ ਭਾਗ ਕੌਰ ਪਾਰਕ ਵਿਖੇ ਹੋਈ। ਜਿਸ ਵਿੱਚ ਆਰਗੇਨਾਇਜ਼ਰ ਜਸਵਿੰਦਰ ਸਿੰਘ ਰਾਜੂ ਸੀਆਈਡੀ ਨੂੰ ਪਹਿਲਾਂ ਤੋਂ ਚਲਦੇ ਖਰਚੇ 300 ਰੁਪਆ ਦੇਣ ਦੀ ਪਰੋੜਤਾ ਕੀਤੀ ਗਈ। ਔਰ ਇਸੇ ਤਰ੍ਹਾਂ ਜੋ ਇਸ ਜਥੇਬੰਦੀ ਦਾ ਗਰੁੱਪ ਬਣਿਆ ਹੋਇਆ ਹੈ ਉਸ ਗਰੁੱਪ ਦਾ ਜੋ ਐਡਮਨ ਨੇ ਉਹ ਸਿਰਫ ਤੇ ਸਿਰਫ ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਾਨ ਹੋਏਗਾ ਔਰ ਜੋ ਵੀ ਗਰੁੱਪ ਦੇ ਵਿੱਚ ਦੋਸਤ ਮਿੱਤਰ ਐਡ ਹਨ ਜਿਨਾਂ ਨੂੰ ਗਰੁੱਪ ਦੇ ਅਸੂਲਾਂ ਦਾ ਨਹੀਂ ਪਤਾ ਕਦੇ ਮੀਟਿੰਗ ਤੇ ਨਹੀਂ ਆਏ ਕਦੇ ਫੰਡ ਨਹੀਂ ਦਿੱਤਾ ਉਹਨਾਂ ਸਾਰੇ ਹੀ ਦੋਸਤਾਂ ਦੀ ਛਾਂਟੀ ਕੀਤੀ ਜਾਊਗੀ। ਬੇਸ਼ੱਕ ਥੋੜੇ ਦੋਸਤ ਰਹਿਣ ਗਰੁੱਪ ਦੇ ਵਿੱਚ। ਜੋ ਗਰੁੱਪ ਨਾਲ ਜੁੜ ਕੇ ਰਹਿਣਗੇ ਹਾਜਰੀ ਲਗਾਉਣਗੇ ਔਰ ਫੰਡ ਦੇਣਗੇ ਤੇ ਮੀਟਿੰਗ ਦੇ ਵਿੱਚ ਆਉਣਗੇ ਉਹਨਾਂ ਦੋਸਤਾਂ ਨੂੰ ਹੀ ਰੱਖਿਆ ਜਾਏਗਾ ਜੀ। ਅਗਰ ਕਿਸੇ ਦੋਸਤ ਦਾ ਕੋਈ ਵੀ ਵਾਦ ਵਿਵਾਦ ਹੁੰਦਾ ਹੈ ਤਾਂ ਜੋ ਗਰੁੱਪ ਦੇ ਵਿੱਚ ਦੋਸਤ ਐਡਮਨ ਨੇ ਐਡ ਕੀਤੇ ਆ ਉਹਨਾਂ ਦੋਸਤਾਂ ਦੇ ਨਾਲ ਹੀ ਜਥੇਬੰਦੀ ਖੜੇਗੀ। ਅਗਰ ਕੋਈ ਦੋਸਤ ਹੋਰ ਐਡ ਕਰਨਾ ਹੈ ਤਾਂ ਉਹ ਐਡਮਨ ਸੀਨੀਅਰ ਵਾਈਸ ਪ੍ਰਧਾਨ ਮੀਤ ਪ੍ਰਧਾਨ ਤੇ ਚੇਅਰਮੈਨ ਦੀ ਸਹਿਮਤੀ ਦੇ ਨਾਲ ਹੀ ਕਰੇਗਾ ਜੀ। ਜੋ ਵੀ ਦੋਸਤ ਗਰੁੱਪ ਦੇ ਵਿੱਚ ਫੰਡ ਕਟਾਉਂਦਾ ਹੈ ਉਹ ਕੱਲ ਨੂੰ ਆਪਦਾ ਫੰਡ ਵਾਪਸ ਮੰਗਦਾ ਹੈ ਤਾਂ ਉਹ ਵਾਪਸ ਨਹੀਂ ਹੋਵੇਗਾ ਜੀ। ਇਹ ਸਾਰੇ ਫੈਸਲੇ ਹੇਠ ਲਿਖੇ ਦੋਸਤਾਂ ਦੀ ਹਾਜ਼ਰੀ ਦੇ ਵਿੱਚ ਸਰਬਸੰਮਤੀ ਨਾਲ ਕੀਤੇ ਗਏ ਔਰ ਦੋ ਦੋਸਤਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਹਰਦੇਵ ਚੰਦ ਬਠਿੰਡਾ ਅਜੇ ਕੁਮਾਰ ਮਲੋਟ।  ਇਸ ਸਮੇਂ ਤੇ ਪ੍ਰਧਾਨ ਜੀ ਤੋਂ ਇਲਾਵਾ ਚੇਅਰਮੈਨ ਜਸਵੀਰ ਸ਼ਰਮਾ ਦੱਦਾਹੂਰ ਅਸ਼ੋਕ ਕੁਮਾਰ ਸੋਨੀ ਵਾਈਸ ਪ੍ਰਧਾਨ ਹਰਬੰਸ ਸਿੰਘ ਮੀਤ ਪ੍ਰਧਾਨ ਬਲਦੇਵ ਸਿੰਘ ਕਾਲਾ ਸਿੰਘ ਨਿਰਮਲ ਸਿੰਘ ਛੋਟੇ ਲਾਲ ਕੈਸ਼ੀਅਰ ਅਤੇ ਹੋਰ ਵੀ ਦੋਸਤ ਹਾਜ਼ਰ ਸਨ । ਇਸ ਸਮੇਂ ਤੇ ਚੇਅਰਮੈਨ ਜਸਵੀਰ ਸ਼ਰਮਾ ਦੱਦਾਹੂਰ ਅਤੇ ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਾਲ ਨੇ ਗੱਲ ਕਰਦਿਆਂ ਦੱਸਿਆ ਕਿ ਜਨਰਲ ਬਾਡੀ ਦੀ ਅਗਲੀ ਮਹੀਨਾਵਾਰ ਮੀਟਿੰਗ ਨੌ ਅਗਸਤ 9-8-2025 ਦਿਨ ਸ਼ਨੀਵਾਰ ਨੂੰ ਮਾਤਾ ਭਾਗ ਕੌਰ ਪਾਰਕ ਦੇ ਸਾਹਮਣੇ ਸ਼ਾਮ ਦੇ 6ਢਜੇ ਤੋਂ ਲੈ ਕੇ ਸਾਢੇ 8 ਵਜੇ ਤੱਕ ਹੋਵੇਗੀ। ਸਾਰੇ ਹੀ ਦੋਸਤਾਂ ਨੇ ਇਸੇ ਹੀ ਖਬਰ ਨੂੰ ਪੜ੍ ਕੇ ਸਮੇਂ ਸਿਰ ਪਹੁੰਚਣਾ ਹੈ ਜੀ। ਕਿਸੇ ਨੂੰ ਵੀ ਅਲੱਗ ਤੋਂ ਫੋਨ ਨਹੀਂ ਕੀਤਾ ਜਾਵੇਗਾ ਜੀ।
  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *