ਸੁਰੀਲੀ ਆਵਾਜ਼ ਦਾ ਮਲਿਕ ਧਾਰਮਿਕ ਗੀਤਾਂ ਦਾ ਗਾਇਕ ਫਿਰੋਜ਼ਪੁਰ ਦੇ ਕਾਲੀ ਸਹਿਗਲ

Spread the love
ਕਾਲੀ ਸਹਿਗਲ ਤਿੰਨ ਭਰਾਵਾਂ ਵਿੱਚੋਂ ਦੂਸਰੇ ਨੰਬਰ ਹੈ।ਭਾਵ ਇਕ ਵੱਡਾ ਭਰਾ ਤੇ ਇਕ ਛੋਟਾ ਭਰਾ ਹੈ। ਬਚਪਨ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਮਾਤਾ ਨੇ ਬਹੁਤ ਮੇਹਨਤ ਨਾਲ ਬੱਚਿਆਂ ਨੂੰ ਪਾਲਿਆ। ਵਧੀਆ ਪ੍ਰਵਰਿਸ਼ ਕੀਤੀ।ਪੜਾ ਲਿਖਾਂ ਕੇ ਸਮਾਜ ਵਿੱਚ ਸਿਰ ਉੱਚਾ ਕਰ ਕੇ ਜਿਉਣਾ ਸਿਖਾਇਆ। ਪਰਵਿੰਦਰ ਸਿੰਘ ਉਰਫ ਕਾਲ਼ੀ ਸਹਿਗਲ ਨੂੰ  ਬਚਪਨ ਤੋਂ ਗਾਉਣ ਦਾ ਸ਼ੌਂਕ ਸੀ । ਸਕੂਲ ਦੀ ਬਾਲ ਸਭਾ ਚ ਗਾਉਂਦੇ ਗਾਉਂਦੇ ਉਸਤਾਦ ਬੂਟਾ ਅਨਮੋਲ ਨਾਲ ਇੰਨਾ ਦੀ ਮੁਲਾਕਾਤ ਹੋਈ।ਉਹਨਾਂ ਕੋਲੋਂ ਗਾਇਕੀ ਦੀਆਂ ਬਰੀਕੀਆਂ ਦੀ ਸਿੱਖਿਆ ਲਈ ਅਤੇ 2006 ਦੇ ਵਿੱਚ ਮਿਲੇ ਕਮਲ ਦ੍ਰਾਵਿੜ ਜੀ ਨੂੰ ਮਿਲੇ ਉਨ੍ਹਾਂ ਨੇ ਪਹਿਲੀ ਧਾਰਮਿਕ ਟੇਪ ਸਾਵਣ ਦਾ ਮੇਲਾ ਤਿਆਰ ਕਰਵਾਈ ।ਇਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਟੇਪ ਤੋ ਬਾਅਦ ਜਗਰਾਤੇ ਲਾਉਣ ਲੱਗ ਪਏ । ਗਾਇਕੀ ਸਫ਼ਰ ਨਿਰੰਤਰ ਜਾਰੀ ਰਿਹਾ। 2009 ਦੇ ਵਿੱਚ ਫਿਰ ਦੂਜੀ ਆਈ “ਭਗਤਾ ਜੈ ਮਾਤਾ ਦੀ” ਆਈ। ਉਸਤਾਦ ਪ੍ਰੋਫੈਸਰ ਹਰਪ੍ਰੀਤ ਜੀ ਕੋਲੋਂ ਵੀ ਗਾਇਕੀ ਦੇ ਗੁਰ ਸਿੱਖਣ ਨੂੰ ਮਿਲੇ। ਉਸ ਤੋਂ ਬਾਅਦ ਕੁਝ ਘਰੇਲੂ ਮੱਸਲਿਆਂ ਕਰਕੇ ਅੱਠ ਤੇ 10 ਸਾਲ ਗਾਇਕੀ ਦੂਰ ਰਹਿਣ ਤੋਂ ਬਾਅਦ 2022 ਦੇ ਵਿੱਚ ਧਾਰਮਿਕ ਟੇਪ ਕੀਤੀ “ਮੇਰੀ ਚਿੰਤਾ ਪੁਰਨੀ ਮਾਂ” ਜਿਹਨੂੰ ਬਹੁਤ ਜਿਆਦਾ ਲੋਕਾਂ ਨੇ ਪਸੰਦ ਕੀਤਾ ਬਹੁਤ ਸਾਰੇ ਜਗਰਾਤਿਆਂ ਵਿੱਚ ਗਾਇਕੀ ਦੇ ਜੌਹਰ ਦਿਖਾਏ। 2025 ਦੇ ਵਿੱਚ ਹੁਣ ਫਿਰ ਦੁਬਾਰਾ ਇੱਕ ਨਵੀਂ ਭੇਟ ਬਹੁਤ ਚਲ ਰਹੀ ਹੈ।”ਜਾਗੇ ਵਾਲੀ ਰਾਤ” ਕੀਤੀ ਜਿਸ ਦਾ ਮਿਊਜ਼ਿਕ ਕੀਤਾ ਗੌਰਵ ਅਨਮੋਲ ਜੀ ਨੇ ਜਿਸ ਨੂੰ ਲਿਖਿਆ ਗੁਰਜੰਟ ਭੁੱਲਰ ਨੇ ਤੇ ਵੀਡਿਓ ਡਾਇਰਕਟਰ ਕੀਤੀ ਹੈ ਪ੍ਰਸਿੱਧ ਡਾਇਰੈਕਟਰ ਰਾਜ ਘਾਲੀ ਜੀ ਨੇ ਬਹੁਤ ਮੇਹਨਤ ਨਾਲ ਪੂਰੀ ਕੀਤੀ । ਇਸ ਪ੍ਰਾਜੈਕਟ ਦੀ ਪ੍ਰਮੋਸ਼ਨ ਗੁਰਚਰਨ ਬੁੱਟਰ ਜੀ ਵੱਲੋਂ ਸੁਚੱਜੇ ਪ੍ਰਬੰਧ ਢੰਗ ਨਾਲ ਕੀਤੀ ਹੈ।ਇਸ ਭੇਟ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਇਹ ਭੇਟ ਜਗਰਾਤਿਆਂ ਵਿੱਚ ਗਾਈ ਜਾ ਰਹੀ ਹੈ। ਜਲਦੀ ਹੀ ਕਾਲ਼ੀ ਸਹਿਗਲ ਦੀਆਂ ਹੋਰ ਭੇਟਾ ਵੀ ਸੁਣਨ ਨੂੰ ਮਿਲਣਗੀਆਂ। ਕਾਲੀ ਸਹਿਗਲ ਵਧੀਆ ਗਾਇਕ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹੈ। ਪ੍ਰਮਾਤਮਾ ਇਸ ਨੂੰ ਹੋਰ ਤਰੱਕੀਆਂ ਬਖ਼ਸ਼ੇ।
  ਪਰਗਟ ਸਿੰਘ ਜੰਬਰ
  ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ 8528026566
  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *