ਗਿੱਦੜਬਾਹਾ, 01 ਅਗਸਤ (ਲਖਵੀਰ ਸਿੰਘ ਧੂਲਕੋਟੀਆ)-ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਿੱਠੜੀ ਬੁੱਧਗਿਰ ਵਿਖੇ ਸ਼ਹੀਦ ਸ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਆਮ ਗਿਆਨ ਮੁਕਾਬਲੇ ਕਰਵਾਏ ਗਏ ਬੱਚਿਆਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੋਸ਼ਿਸ਼ ਕਰਦੇ ਹੋਏ ਸਕੂਲ ਸਟਾਫ਼ ਵੱਲੋਂ ਇਹ ਮੁਕਾਬਲਾ ਵਿਭਾਗ ਵੱਲੋਂ ਭੇਜੇ ਜਾਂਦੇ ਸਵੇਰ ਦੀ ਸਭਾ ਦੇ ਪ੍ਰਸ਼ਨ ਉੱਤਰਾਂ ਵਿੱਚੋਂ ਕਰਵਾਇਆ ਗਿਆ।ਸਕੂਲ ਸਟਾਫ਼ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਇਹ ਮੁਕਾਬਲੇ ਸਕੂਲ ਦੇ ਸਾਬਕਾ ਵਿਦਿਆਰਥੀ ਕਰਨੈਲ ਸਿੰਘ (ਇੰਡੀਅਨ ਆਰਮੀ)ਸਪੁੱਤਰ ਸ. ਫੌਜਾ ਸਿੰਘ ਜੀ ਵੱਲੋਂ ਕਰਵਾਏ ਗਏ।ਬੱਚਿਆਂ ਦੀ ਮਿਹਨਤ ਤੋਂ ਖ਼ੁਸ਼ ਹੋਕੇ ਉਹਨਾਂ ਵੱਲੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਨਗਦ ਇਨਾਮ ਅਤੇ ਸਟੇਸ਼ਨਰੀ ਵੰਡੀ ਗਈ। ਉਹਨਾਂ ਵੱਲੋਂ ਖ਼ੁਸ਼ ਹੋਕੇ ਇਸ ਈਵੈਂਟ ਲਈ 3100 ਰੁਪਏ ਦੀ ਵਿੱਤੀ ਸਹਾਇਤਾ ਬੱਚਿਆਂ ਲਈ ਦਿੱਤੀ ਗਈ।ਇਸ ਦੇ ਨਾਲ ਹੀ ਉਹਨਾਂ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਜੂਨ ਮਹੀਨੇ ਦੌਰਾਨ ਜਮਾਤਵਾਰ ਵਧੀਆ ਛੁੱਟੀਆਂ ਦਾ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਮੂਹ ਸਕੂਲ ਸਟਾਫ਼ ਵੱਲੋਂ ਉਹਨਾਂ ਦੇ ਇਸ ਨੇਕ ਕਾਰਜ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਾਠਾਂ ਦੇ ਭੋਗ ਪਾਏ ਉਪਰੰਤ ਛਬੀਲ ਅਤੇ ਅਤੁੱਟ ਲੰਗਰ ਵਰਤਾਇਆ ਗਿਆ : ਰਜਿੰਦਰ ਸਿੰਘ
Spread the love ਸ੍ਰੀ ਅੰਮ੍ਰਿਤਸਰ ਸਾਹਿਬ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਕਲਯੁਗੀ ਜੀਵਾਂ ਨੂੰ ਆਵਾ ਗਮਨ ਦੇ ਚੱਕਰ ਤੋ ਮੁਕਤ ਕਰਨ ਵਾਲੇ ,84 ਲੱਖ ਮਨੁੱਖੀ ਜੂਨਾਂ ਦਾ ਪਾਰ ਉਤਾਰਾ…






