ਸਫ਼ਲਤਾ ਦੀ ਪੌੜੀ 

Spread the love
ਸਫ਼ਲਤਾ ਸ਼ਬਦ ਜੋ ਕਿ ਚਾਰ ਅੱਖਰਾਂ ਦਾ ਸੁਮੇਲ ਹੈ ਪਰ ਇਸ ਨੂੰ ਪ੍ਰਾਪਤ ਕਰਨ ਵਿੱਚ ਉਮਰਾਂ ਦੀ ਮਿਹਨਤ ਅਤੇ ਜਨੂਨ ਦੀ ਸ਼ਮੂਲੀਅਤ ਹੁੰਦੀ ਹੈ ।ਪਰ ਦੁਨੀਆਂ ਵਿੱਚ ਕੁਝ ਲੋਕ ਸਿਰਫ਼ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ।ਸਫ਼ਲ ਹੋਣ ਵਾਲੇ ਲੋਕ ਹਮੇਸਾ ਇੱਕ ਇੱਕ ਕਰ ਕੇ ਪੌੜੀ ਦਾ ਡੰਡਾ ਚੜਦੇ ਰਹਿੰਦੇ ਹਨ ਕਿਉਂਕਿ ਕਿਸਮਤ ਵੀ ਉਹਨਾਂ ਦੇ ਨਾਲ ਹੁੰਦੀ ਹੈ ਜੋ ਖੁਦ ਆਪਣੇ ਆਪ ਨੂੰ ਕਿਸਮਤ ਬਣਾਉਣ ਲਈ ਪੇਸ਼ ਕਰਦੇ ਹਨ ।ਇਕ ਅਸਫ਼ਲਤਾ ਤੋਂ ਕਦੇ ਵੀ ਹਾਰ ਨਹੀ ਮੰਨਣੀ ਚਾਹੀਦੀ ਸਗੋ ਹਰ ਅਸਫ਼ਲਤਾ ਤੋਂ ਕੁਝ ਸਿੱਖ ਕੇ ਨਵਾਂ ਕਰਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ।ਹਰ ਰੋਜ਼ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਇਸ ਲਈ ਇੱਕ ਹਾਰ ਵੀ ਕੁਝ ਨਵਾਂ ਕਰਨ ਬਾਰੇ ਦੱਸ ਜਾਂਦੀ ਹੈ ।ਦੁਨੀਆਂ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਹਨ ਜੋ ਸਾਨੂੰ ਇਹ ਸਭ ਬਿਆਨ ਕਰਦੀਆਂ ਹਨ ਕਿ ਕਿਵੇ ਜ਼ਿੰਦਗੀ ਵਿੱਚ ਅਸਫ਼ਲ ਹੋਣ ਤੋ ਬਾਅਦ ਆਪਣੇ ਆਪ ਨੂੰ ਦੁਨੀਆਂ ਵਿਚ ਪੇਸ਼ ਕਰਕੇ ਆਪਣਾ ਨਾਂ ਦੁਨੀਆਂ ਵਿੱਚ ਬਣਾਇਆ ।
1) ਬਿਲ ਗੇਟਸ ਦੁਨੀਆਂ ਵਿਚ ਕਾਫੀ ਸਮਾਂ ਦੁਨੀਆਂ ਦਾ ਅਮੀਰ ਇਨਸਾਨ ਰਿਹਾ ਪਰ ਇਕ ਸਮਾਂ ਸੀ ਜਦ ਉਹ ਯੂਨੀਵਰਸਿਟੀ ਵਿੱਚੋਂ ਡਰਾਪ ਆਊਟ ਹੋ ਗਏ ਸਨ । ਖੁਦ ਦਾ ਬਿਜਨਸ ਸ਼ੁਰੂ ਕੀਤਾ ਪਰ ਜਿਆਦਾ ਸਫ਼ਲ ਨਹੀ ਹੋਏ ਪਰ ਹਾਰ ਨਹੀ ਮੰਨੀ ਆਪਣੀ ਹਰ ਹਾਰ ਤੋਂ ਕੁਝ ਸਿੱਖਣ ਦੀ ਕੋਸ਼ਸ਼ ਕੀਤੀ । ਮਿਹਨਤ ਅਤੇ ਜਜਬੇ ਨਾਲ ਦੁਨੀਆਂ ਲਈ ਇਕ ਉਦਾਹਰਣ ਬਣੇ।
2) ਜੇ.ਕੇ.ਰੋਲੰਿਗ ਦੁਨੀਆਂ ਦੀ ਸਭ ਤੋਂ ਮਸਹੂਰ ਲੇਖਿਕਾ ਇਕ ਸਮੇਂ ਵਿੱਚ ਅਸਫ਼ਲ ਹੋਣ ਕਾਰਨ ਆਪਣਾ ਦਿਮਾਗੀ ਸਤੰੁਲਨ ਵੀ ਵਿਗਾੜ ਚੁੱਕੇ ਸਨ ਪਰ ਦਿਲ ਅਤੇ ਦਿਮਾਗ ਵਿੱਚ ਸੀ ਕਿ ਕੁਝ ਕਰਨਾ ਹੈ ਇਸ ਭਾਵਨਾ ਨਾਲ ਹੀ ਅੱਜ ਸਾਹਿਤ ਜਗਤ ਵਿੱਚ ਆਪਣਾ ਨਾਂ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ ਹੈ ।
3) ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਜਿਨ੍ਹਾਂ ਦਾ ਸਫ਼ਰ ਵੀ ਕਾਫੀ ਜਿਆਦਾ ਸੰਘਰਸ ਪੂਰਨ ਰਿਹਾ।ਜਿਸ ਦੀ ਬਦੌਲਤ ਅੱਜ ਉਹਨਾਂ ਦਾ ਨਾਂ ਦੁਨੀਆਂ ਦੇ ਮਹਾਨ ਖਿਡਾਰੀਆਂ ਵਿੱਚ ਲਿਆ ਜਾਂਦਾ ਹੈ ।
ਇਸ ਤਰ੍ਹਾਂ ਦੀਆਂ ਬਹੁਤ ਉਦਾਹਰਨਾਂ ਸਾਹਿਤ ਜਗਤ , ਖੇਡ ਜਗਤ ਅਤੇ ਬਾਕੀ ਦੇ ਖੇਤਰ ਵਿੱਚ ਮਿਲ ਜਾਣਗੀਆਂ ਜੋ ਕਿ ਬਹੁਤ ਜਿਆਦਾ ਮਿਹਨਤ ਅਤੇ ਲਗਨ ਨਾਲ ਸਫ਼ਲ ਹੋਏ ਹਨ । ਉਹਨਾਂ ਲੋਕਾਂ ਦੇ ਘਰਾਂ ਦੇ ਹਾਲਾਤ ਬਿਲਕੁਲ ਵੀ ਅਨੂਕੂਲ ਨਹੀ ਸਨ ਪਰ ਫਿਰ ਵੀ ਸਫ਼ਲ ਜਰੂਰ ਹੋਏ ਨੇ ।
  ਅਗਰ ਇਹੀ ਗੱਲ ਸਾਡੇ ਆਜ਼ਾਦੀ ਘੁਲਾਟੀਏ ਸੋਚਦੇ ਤਾਂ ਸਾਇਦ ਅਸੀਂ ਅੱਜ ਵੀ ਅੰਗਰੇਜਾਂ ਦੇ ਗੁਲਾਮ ਹੁੰਦੇ । 1857 ਈ. ਦੀ ਹਾਰ ਦੇਖ ਕੇ ਜੇਕਰ ਭਾਰਤੀ ਆਪਣਾ ਹੌਸਲਾ ਛੱਡ ਦਿੰਦੇ ਤਾਂ ਅੱਜ ਆਪਣਾ ਮੁਲਕ ਆਜ਼ਾਦ ਨਾ ਹੁੰਦਾ।ਸਾਡੇ ਆਜ਼ਾਦੀ ਦੇ ਸੰਘਰਸ ਲੜਨ ਵਾਲਿਆਂ ਨੇ ਬਹੁਤ ਡਿੱਕਤਾਂ ਦਾ ਸਾਹਮਣਾ ਕੀਤਾ ਪਰ ਆਪਣੇ ਹੌਸਲੇ ਨੂੰ ਅੱਗੇ ਵਧਾਉਂਦੇ ਰਹੇ ਜਿਸ ਦਾ ਨਤੀਜਾ ਅੱਜ ਅਸੀਂ ਆਜ਼ਾਦੀ ਦੀ ਸਾਹ ਲੈ ਰਹੇ ਹਾਂ। ਇਸ ਤਰ੍ਹਾਂ ਹੀ ਆਪਣੀ ਇਨਸਾਨ ਦੀ ਜ਼ਿੰਦਗੀ ਹੈ ਜੇਕਰ ਅਸੀਂ ਹਾਰ ਦਾ ਸਾਹਮਣਾ ਕਰਨ ਦਾ ਬਲ ਆਪਣੇ ਅੰਦਰ ਨਹੀਂ ਰੱਖਦੇ ਤਾਂ ਜ਼ਿੰਦਗੀ ਵਿੱਚ ਸਫ਼ਲਤਾ ਦੀ ਪੌੜੀ ਕਦੇ ਵੀ ਨਹੀਂ ਪ੍ਰਾਪਤ ਕਰ ਸਕਦੇ।
ਸੁਰਜੀਤ ਕੰਬੋਜ
ਈ.ਟੀ.ਟੀ.
ਸਰਕਾਰੀ ਪ੍ਰਾਇਮਰੀ ਸਕੂਲ ਤੇਲੂਪੁਰਾ
  • Related Posts

    ਕੈਨੇਡਾ ਭੇਜੇ ਗਏ ਪਾਵਨ ਸਰੂਪਾਂ ਦੇ ਮਾਮਲੇ ‘ਤੇ ਹੁਣ ਪਰਵਾਸੀ ਭਾਰਤੀਆਂ ਨੇ ਜਤਾਈ ਨਾਰਾਜ਼ਗੀ ਸਰਕਾਰ ਕੋਲ ਟਰਾਂਸਪੋਰਟੇਸ਼ਨ ਦੌਰਾਨ ਹੋਈ ਕਥਿਤ ਬੇਅਦਬੀ ਦੀ ਉੱਚ ਪੱਧਰੀ ਜਾਂਚ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਕੀਤੀ ਮੰਗ

    Spread the love

    Spread the love ਅੰਮ੍ਰਿਤਸਰ13 ਜੁਲਾਈ(ਮਨਜੀਤ ਸਿੰਘ ਸ਼ੇਰਗਿੱਲ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 200 ਤੋਂ ਵੱਧ ਪਾਵਨ ਸਰੂਪਾਂ ਨੂੰ ਸਮੁੰਦਰੀ ਕੰਟੇਨਰਾਂ ਰਾਹੀਂ ਕੈਨੇਡਾ ਭੇਜੇ ਜਾਣ ਦੇ ਮਾਮਲੇ ‘ਤੇ ਗੰਭੀਰ…

    ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਾਠਾਂ ਦੇ ਭੋਗ ਪਾਏ   ਉਪਰੰਤ ਛਬੀਲ ਅਤੇ ਅਤੁੱਟ ਲੰਗਰ  ਵਰਤਾਇਆ   ਗਿਆ : ਰਜਿੰਦਰ ਸਿੰਘ  

    Spread the love

    Spread the love  ਸ੍ਰੀ ਅੰਮ੍ਰਿਤਸਰ ਸਾਹਿਬ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ  ) ਕਲਯੁਗੀ ਜੀਵਾਂ ਨੂੰ ਆਵਾ ਗਮਨ ਦੇ ਚੱਕਰ ਤੋ ਮੁਕਤ ਕਰਨ ਵਾਲੇ ,84 ਲੱਖ ਮਨੁੱਖੀ ਜੂਨਾਂ ਦਾ ਪਾਰ ਉਤਾਰਾ…

    Leave a Reply

    Your email address will not be published. Required fields are marked *