ਪੰਜਾਬ ਦੇ ਸਕੂਲਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਸ੍ਰੀ ਹਨੂੰਮਨ  ਚਾਲੀਸਾ ਪੜ੍ਹਾਈ ਜਾਵੇ : ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ 

Spread the love
ਬਠਿੰਡਾ, 4 ਅਗਸਤ( ਬਿਊਰੋ )ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦੇ ਪੰਜਾਬ ਮੀਡੀਆ ਇੰਚਾਰਜ ਅਤੇ ਬਠਿੰਡਾ ਜ਼ਿਲਾ ਪ੍ਰਧਾਨ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇੱਕ ਵਿਸ਼ੇਸ਼ ਲਿਖਤੀ ਪੱਤਰ ਭੇਜ ਕੇ ਪੰਜਾਬ ਪੱਧਰ ਨਾਲ ਸੰਬੰਧਿਤ ਸਾਰੇ ਸਰਕਾਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਪੜਾਏ ਜਾਂਣ ਦੀ ਪੁਰਜੋਰ ਮੰਗ ਉਠਾਈ ਹੈ ।
ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਕਿਹਾ ਕਿ ਪੰਜਾਬ ਅੰਦਰ ਦਿਨੋ ਦਿਨ ਹਾਲਾਤ ਬਹੁਤ ਜਿਆਦਾ ਮਾੜੇ ਹੋ ਰਹੇ ਹਨ । ਚਾਰ ਚੁਫੇਰੇ ਨਸ਼ੇ ਦੀ ਤਤਸਕਰੀ ਅਤੇ ਗੁੰਡਾਗਰਦੀ ਲੁੱਟ-ਪਾਟ ਅਤੇ ਕਤਲ ਵਰਗੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ । ਉੱਪਰੋਂ ਨੌਜਵਾਨ ਪੀੜੀ ਨੂੰ ਬਰਬਾਦੀ ਦੇ ਰਾਹ ਵੱਲ ਧੱਕਣ ਲਈ ਮੋਬਾਈਲ ਫੋਨ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਤੇ ਆ ਰਹੀਆਂ ਅਸ਼ਲੀਲ ਸਮੱਗਰੀ ਵੇਖਣ ਕਰਕੇ ਨੌਜਵਾਨ ਪੀੜੀ ਉੱਤੇ ਬਹੁਤ ਜਿਆਦਾ ਮਾੜਾ ਪ੍ਰਭਾਵ ਵੀ ਪੈ ਰਿਹਾ ਹੈ। ਅਜਿਹੇ ਗੰਭੀਰ ਹਾਲਾਤਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਦੂਸਰੇ ਵਿਸ਼ਿਆਂ ਵਾਂਗ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਸ੍ਰੀ ਹਨੂਮਾਨ ਚਾਲੀਸਾ ਜੀ ਦਾ ਪਾਠ ਪੜਾਉਣਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਲਿਆ ਕੇ ਗੁਰੂ ਫਕੀਰਾਂ ਦੀਆਂ ਸਰੱਬਤ ਭਲੇ ਲਈ ਦਿੱਤੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਇਤਿਹਾਸ ਅਤੇ ਧਾਰਮਿਕ ਸਮੱਗਰੀ ਨੂੰ ਪੜ੍ਹ ਕੇ ਸਮਾਜ ਵਿੱਚ ਇੱਕ ਚੰਗੇ ਨਾਗਰਿਕ ਦੇ ਤੌਰ ਤੇ ਵਿਚਰਿਆ ਜਾ ਸਕਦਾ ਹੈ ।
ਇਸ ਮੌਕੇ ਆਲ ਇੰਡੀਆ ਗ੍ਰਾਮ ਸਭਾ ਵਿਕਾਸ ਕਮੇਟੀ ਪੰਜਾਬ ਦੇ ਪ੍ਰਧਾਨ ਜੋਧਾ ਸਿੰਘ, ਸਾਬਕਾ ਸਰਪੰਚ ਪੱਲੂ, ਕੋਟ ਮੰਦਰ ਕਮੇਟੀ ਬਠਿੰਡਾ ਦੇ ਪ੍ਰਧਾਨ ਅਸ਼ੋਕ ਕੁਮਾਰ ਵਿੱਕੀ, ਐਡਵੋਕੇਟ ਬਲਜਿੰਦਰ ਸਿੰਘ ਸਿੱਧੂ, ਰਾਜਕੁਮਾਰ ਰਾਜੂ, ਭਗਵਾਨ ਦਾਸ, ਮੋਹਿਤ ਗਰਗ, ਸਤਪਾਲ ਬਾਂਸਲ, ਨਵਦੀਪ ਬਾਂਸਲ, ਅਜੀਤ ਸਿੰਘ, ਹਰਮਨਦੀਪ ਸਿੰਘ ਬੰਟੀ, ਬਲਜਿੰਦਰ ਸਿੰਘ, ਹੰਸ ਰਾਜ ਨੀਟੂ , ਜੀਵਨ ਲਾਲ, ਤਰਸੇਮ ਗਰਗ ,ਰਾਕੇਸ਼ ਗੋਇਲ, ਬੀਬੀ ਅਮਰਜੀਤ ਕੌਰ, ਮਮਤਾ ਰਾਣੀ, ਗੁਰਜੀਤ ਕੌਰ, ਨਿਰਮਲਾ ਰਾਣੀ ਸਮੇਤ ਹੋਰ ਵੱਖ ਵੱਖ ਜਥੇਬੰਦੀਆਂ ਅਤੇ ਧਾਰਮਿਕ ਸੰਗਠਨਾਂ ਦੇ ਲੋਕ ਮੌਜੂਦ ਸਨ ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *