ਕਲੱਸਟਰ ਪੱਧਰੀ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਸੈਂਟਰ  ਮੁਹੱਬਲੀਪੁਰ ਵਿਖੇ ਕਰਵਾਈਆਂ ਗਈਆਂ 

Spread the love
ਕਪੂਰਥਲਾ, 4 ਅਗਸਤ (ਕੌੜਾ) – ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਕਲੱਸਟਰ ਪੱਧਰੀ ਮੁਕਾਬਲੇ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਦੀ ਅਗਵਾਈ ਤੇ ਹੈੱਡ ਟੀਚਰ ਜਸਪਾਲ ਸਿੰਘ ਤੋਤੀ ਦੀ ਦੇਖ ਰੇਖ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਤੋਤੀ ਧੂਮ ਧੜੱਕੇ ਨਾਲ ਕਰਵਾਏ ਗਏ। ਇਸ ਦੌਰਾਨ ਸੈਂਟਰ ਮੁਹੱਬਲੀਪੁਰ ਵੱਖ ਵੱਖ 11 ਸਕੂਲਾਂ ਦੇ ਵਿਦਿਆਰਥੀ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ,ਹੈੱਡ ਟੀਚਰ ਸੁਖਚੈਨ ਸਿੰਘ ਬੱਧਣ, ਹੈੱਡ ਟੀਚਰ ਜਸਪਾਲ ਸਿੰਘ ਤੋਤੀ, ਹੈੱਡ ਟੀਚਰ ਅਜੈ ਗੁਪਤਾ ਹੈੱਡ, ਹੈੱਡ ਟੀਚਰ ਕੁਲਵਿੰਦਰ ਕੌਰ ਆਦਿ ਨੇ ਸਾਂਝੇ ਤੌਰ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਅਸ਼ੀਰਵਾਦ ਦੇਣ ਉਪਰੰਤ ਕੁਲਦੀਪ ਸਿੰਘ ਸੈਂਟਰ ਹੈੱਡ ਟੀਚਰ ਨੇ ਕਿਹਾ ਕਿ ਖੇਡਾਂ ਨੂੰ ਪ੍ਰਾਇਮਰੀ ਪੱਧਰ ਤੋਂ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਹੀ ਇਹ ਟੂਰਨਾਮੈਂਟ ਵਿਭਾਗ ਦੇ ਆਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਖੇਡਾਂ ਦੀ ਪਨੀਰੀ ਤਿਆਰ ਹੋ ਰਹੀ ਹੈ। ਜੋ ਵੱਡੇ ਹੋ ਕੇ ਸੂਬੇ ਤੇ ਆਪਣੇ ਦੇਸ਼ ਦਾ ਨਾਂ ਖੇਡਾਂ ਲਈ ਦੁਨੀਆ ਵਿੱਚ ਚਮਕਾਉਣਗੇ। ਉਹਨਾਂ ਨੇ ਇਸ ਦੌਰਾਨ ਮਿਹਨਤੀ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਕਬੱਡੀ, ਖੋ ਖੋ, ਦੌੜਾਂ, ਲੌਂਗ ਜੈਂਪ, ਹਾਈ ਜੈਂਪ, ਆਦਿ ਦੇ ਬੜੇ ਹੀ ਦਿਲਚਸਪ ਮੁਕਾਬਲੇ ਕਰਵਾਏ ਗਏ।ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਹੈੱਡ ਟੀਚਰ ਸੁਖਚੈਨ ਸਿੰਘ ਬੱਧਣ, ਹੈੱਡ ਟੀਚਰ ਜਸਪਾਲ ਸਿੰਘ ਤੋਤੀ, ਹੈੱਡ ਟੀਚਰ ਅਜੈ ਗੁਪਤਾ ਹੈੱਡ, ਹੈੱਡ ਟੀਚਰ ਕੁਲਵਿੰਦਰ ਕੌਰ , ਰਾਜਦੀਪ ਕੌਰ , ਰੁਪਿੰਦਰ ਕੌਰ , ਕੰਵਲਪ੍ਰੀਤ ਸਿੰਘ,ਬਰਿੰਦਰ ਮਾਨ, ਸਰਬਜੀਤ ਸਿੰਘ,ਚੰਦਨ ਮਨਚੰਦਾ, ਮੋਨਿਕਾ ਮਨਿਹਾਲਾ, ਜਸਵਿੰਦਰ ਕੌਰ, ਬਰਿੰਦਰ ਜੈਨ, ਸੁਨੀਤਾ ਰਾਣੀ ਆਦਿ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *