ਨੰਗੇ ਪੈਰੀਂ ਨਾ ਚੱਲੋ ।

Spread the love
 ਸਿਹਤ ਸਿੱਖਿਆ ਸਰਕਾਰੀ ਸਿਹਤ ਮਹਿਕਮੇ ਦਾ ਸਭ ਤੋਂ ਪਹਿਲਾ ਕੰਮ ਹੈ । ਭਾਵੇਂ  ਸਿਹਤ ਕਰਮਚਾਰੀ ਕਾਫੀ ਮਿਹਨਤ ਵੀ ਕਰਦੇ ਪਰ ਅਫਸੋਸ ਕਿ ਬਹੁਤੇ ਡਾਕਟਰ  ਸਿਹਤ ਸਿੱਖਿਆ ਵਿਚ ਜ਼ਿਆਦਾ ਰੁਚੀ ਨਹੀਂ ਲੈਂਦੇ  । ਨਤੀਜਾ ਇਹ ਹੁੰਦਾ ਕਿ ਸਰਕਾਰ ਵੱਲੋਂ ਚਲਾਏ ਨੈਸ਼ਨਲ ਪ੍ਰੋਗਰਾਮਾਂ ਦੀ ਸਫਲਤਾ ਦੀ ਰਫ਼ਤਾਰ ਢਿੱਲੀ ਹੈ । ਦੂਸਰਾ ਕਾਰਨ ਹੈ  ਕਿ ਸਕੂਲਾਂ ਵਿੱਚ ਵੀ ਬੱਚਿਆਂ ਦੀ ਸਿਹਤ ਬਾਰੇ ਟੀਚਰ ਜ਼ਿਆਦਾ ਰੁਚੀ ਨਹੀਂ  ਰੱਖਦੇ ।
      ਦੋਸਤੋ ਬਹੁਤ ਵਾਰ ਦੇਖਿਆ ਗਿਆ ਹੈ ਕਿ ਲੋਕਾਂ ਨੂੰ ਬਾਰ ਬਾਰ ਰੋਕਣ ਤੇ ਵੀ ਲੋਕ ਨੰਗੇ ਪੈਰੀਂ ਚੱਲਣ ਤੋਂ  ਨਹੀਂ ਹਟਦੇ । ਕਾਰਨ ਇਹ ਹੈ ਕਿ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੀਆਂ ਧਾਰਨਾਵਾਂ ਪੱਕੀਆਂ ਬਣੀਆਂ ਹੋਈਆਂ ਜਿਵੇਂ —-
 ਘਾਹ ਤੇ ਨੰਗੇ ਪੈਰੀਂ ਚੱਲਣ ਨਾਲ  ਬੀਮਾਰੀਆਂ ਠੀਕ ਹੋ ਜਾਂਦੀਆਂ ਜੋ ਸੋਸ਼ਲ ਮੀਡੀਆ ਰਾਹੀਂ ਗੁਮਰਾਹ ਕੀਤਾ ਜਾਂਦਾ । ਕਈ ਤਾਂ ਨੰਗੇ ਪੈਰੀਂ ਚੱਲਣ ਨਾਲ਼ ਨਜ਼ਰ ਵੱਧ ਜਾਂਦੀ ਦੀਆਂ ਗੱਲਾਂ ਕਰਦੇ ਆਦਿ ਆਦਿ ।
  ਪਰ ਯਾਦ ਰੱਖੋ ਨੰਗੇ ਪੈਰੀਂ ਚੱਲਣ ਨਾਲ ਕਈ ਵੱਡੀਆਂ ਬਿਮਾਰੀਆਂ ਲੱਗ ਸਕਦੀਆਂ ਜਿਵੇਂ——
 ਯਾਦ ਕਰੋ ਜਦੋਂ  ਬਹੁਤੇ ਲੋਕ ਨੰਗੇ ਪੈਰੀਂ ਚਲਦੇ ਸੀ ਤੇ ਪੇਟ ਵਿੱਚ ਮਲੱਪ ( ਪੋਟ ਦੇ ਕੀੜੇ) ਆਮ ਹੀ ਪੈ ਜਾਂਦੇ ਸਨ ਤੇ ਪੋਟ ਦਰਦ ਦੇ ਨਾਲ ਨਾਲ ਖੂਨ ਬਹੁਤ ਘੱਟ ਜਾਂਦਾ ਸੀ ਜੋ ਸਰੀਰ ਤੇ ਫੋੜੇ ਫਿਨਸੀਆਂ ਦਾ ਕਾਰਨ ਬਣਦਾ ਸੀ ਨਾਲੇ ਖੂਨ ਘਟਣ ਨਾਲ  ਬੱਚਿਆਂ ਦਾ ਪੜ੍ਹਾਈ ਵਿੱਚ ਪਿਛੇ ਰਹਿ ਜਾਣਾ ਤੇ ਕਈ ਹੋਰ ਬਿਮਾਰੀਆਂ ਲੱਗਣ ਦਾ ਕਾਰਨ ਬਣ ਜਾਂਦਾ ਸੀ ।
 ਨੰਗੀ ਪੈਰੀਂ ਚੱਲਣ ਨਾਲ ਖਾਸ ਕਰਕੇ ਬਾਰਸ਼ਾਂ ਦੇ ਮੌਸਮ ਵਿੱਚ ਫੰਗਸ ਦੀ ਬਿਮਾਰੀ ਲੱਗਣ ਦਾ ਵੱਡਾ ਡਰ ਰਹਿੰਦਾ ਜਿਸਨੂੰ ਖਿਡਾਰੀਆਂ ਦੇ ਪੈਰਾਂ ਦੀ ਖ਼ਾਰਸ਼ ( athlete’s foot  itch ) ਵੀ ਕਿਹਾ ਜਾਂਦਾ ਕਿਉਂਕਿ ਪਹਿਲੇ ਸਮੇਂ ਵਿੱਚ ਖਿਡਾਰੀ ਬਹੁਤੀ ਵਾਰ ਨੰਗੇ ਪੈਰੀਂ ਹੀ ਦੌੜਦੇ ਸਨ ।
 ਨੰਗੇ ਪੈਰੀਂ ਚੱਲਣ ਨਾਲ ਪੈਰਾਂ ਤੇ ਜਖ਼ਮ ਹੋਣ ਦਾ ਖਤਰਾ ਰਹਿੰਦਾ ਜੋ ਵੱਡੀ ਸਮੱਸਿਆ ਵੀ ਬਣ ਸਕਦੀ। ਖਾਸ ਕਰਕੇ ਸ਼ੂਗਰ ਦੇ ਮਰੀਜ਼ ਯਾਦ ਰੱਖਣ ਕਿ ਲੰਬੇ ਸਮੇਂ ਸ਼ੂਗਰ ਰਹਿਣ ਕਰਕੇ  ਪੈਰਾਂ ਦੇ ਤਲੇ ਸੁੰਨ ਹੋ ਜਾਂਦੇ ਤੇ ਕੋਈ ਵੀ ਤਿੱਖੀ ਚੀਜ਼ ਨਾਲ ਹੋਇਆ ਜ਼ਖ਼ਮ  ਪੈਰ ਦੀ ਵੱਡੀ ਬਿਮਾਰੀ ਬਣ ਸਕਦਾ ਬਲਕਿ ਕਈ ਵਾਰ ਤਾਂ ਪੈਰ ਕੱਟਣ ਤੱਕ ਦੀ ਨੌਬਤ ਆ ਜਾਂਦੀ ।
     ਨੰਗੇ ਪੈਰੀ ਚੱਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਹੇਠ ਲਿਖੀਆਂ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਜਿਵੇਂ —-
 ਹਮੇਸ਼ਾ ਚੱਪਲ / ਜੁੱਤੀਆਂ ਪਾ ਕੇ ਰੱਖੋ । ਇਕ ਗੱਲ ਹੋਰ ਵੀ ਯਾਦ ਰੱਖੋ ਜੇ ਸੈਰ ਕਰਨੀ ਤਾਂ ਜੁੱਤੀ ਹਮੇਸ਼ਾ ਬੰਦ ਪਾ ਕੇ ਕਰੋ ਤਾਂ ਕਿ ਪੈਰਾਂ ਨੂੰ ਮੋਚ ਨਾ ਆਏ।
 ਪੈਰਾਂ / ਨਹੁੰਆਂ ਨੂੰ ਸਾਫ਼ ਰੱਖੋ ।
 ਸਕੂਲਾਂ ਵਿੱਚ  ਛੇ ਮਹੀਨੇ ਬਾਅਦ ਪੋਟ ਦੇ ਕੀੜੇ ਮਾਰਨ  ਲਈ ਦਿੱਤੀ ਜਾਂਦੀ ਇੱਕ ਗੋਲੀ ਖਾਣੀ ਯਕੀਨੀ ਬਣਾਓ। ਜੋ ਬੱਚੇ ਸਕੂਲ ਨਹੀਂ ਜਾ ਰਹੇ ਉਹਨਾਂ ਨੂੰ ਗੋਲੀ ਆਸ਼ਾ ਭੈਣ ਕੋਲੋਂ ਲੈ ਕੇ ਖੁਆਓ ।
 ਖੁੱਲ੍ਹੇ ਵਿੱਚ ਸੌਂਚ (ਪੈਖਾਨਾ ) (open defecation ) ਤੋਂ ਪਰਹੇਜ਼ ਕਰੋ ।
 ਜੋ ਲੋਕ ਕੁੱਤਿਆਂ  ਨੂੰ ਸੜਕਾਂ ਤੇ ਟੱਟੀ ਕਰਵਾਉਂਦੇ ਜਾਂ ਡੰਗਰਾਂ ਨੂੰ ਆਵਾਰਾ ਛੱਡਦੇ , ਉਹਨਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ । ਇਸ ਵਾਸਤੇ ਸਰਕਾਰਾਂ ( ਐਮ ਸੀਜ ) ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ।
 ਪੈਰਾਂ ਤੇ ਖ਼ਾਰਸ਼ ਹੋਣ ਤੇ ਡਾਕਟਰ ਕੋਲੋਂ ਚੈੱਕ ਕਰਵਾਓ ।
 ਪੋਟ ਦਰਦ ਜਾਂ ਲਗਾਤਾਰ ਥਕਾਵਟ ਹੈ ਤਾਂ ਡਾਕਟਰ ਦੀ ਸਲਾਹ ਲਵੋ ।
“ ਸਿਹਤ ਤੁਹਾਡੀ , ਜਿੰਮੇਵਾਰੀ ਤੁਹਾਡੀ ਵੀ ਬਣਦੀ ।”
ਡਾਕਟਰਾਂ ਨੂੰ ਚਾਹੀਦਾ ਕਿ ਸਿਹਤ ਸਿੱਖਿਆ ਤੇ ਜ਼ਿਆਦਾ  ਜ਼ੋਰ ਦੇਣ , ਨਾ ਕੇ ਸਿਰਫ ਦਵਾਈ ਤੇ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ ( ਰਿਟਾ)
9814127296
7717319896
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *