ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਰੈਲੋਂ ਵਿਖੇ ਬੂਟੇ ਲਗਾਏ

Spread the love
ਬੱਸੀ ਪਠਾਣਾ, 04 ਅਗਸਤ (ਉਦੇ ਧੀਮਾਨ):  ਐਸਬੀਆਈ ਖੇਤੀਬਾੜੀ ਬ੍ਰਾਂਚ ਬੱਸੀ ਪਠਾਣਾਂ ਵੱਲੋ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਬ੍ਰਾਂਚ ਮੈਨੇਜਰ ਬਲਵਿੰਦਰ ਉਪਲ ਦੀ ਅਗਵਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਰੈਲੋ ਵਿਖੇ ਬੂਟੇ ਲਗਾਏ ਗਏ ਅਤੇ ਹਰ ਇੱਕ ਵਿਦਿਆਰਥੀ ਨੂੰ ਬੂਟਾ ਲਗਾਉਣ ਦੇ ਲਈ ਦਿੱਤਾ ਅਤੇ ਉਸਦੇ ਸੰਭਾਲ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਆਫ਼ ਆੜਤੀ ਐਸੋਸੀਏਸਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ, ਉੱਘੇ ਸਮਾਜ ਸੇਵੀ ਡਾ.ਨਰਿੰਦਰ ਸਿੰਘ ਬਾਵਾ,ਐਵਾਰਡੀ ਨੌਰੰਗ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਰਾਜੇਸ਼ ਸਿੰਗਲਾ ਤੇ ਡਾ.ਨਰਿੰਦਰ ਸਿੰਘ ਬਾਵਾ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੇ ਲਈ ਬੂਟੇ ਲਗਾਉਣੇ ਬਹੁਤ ਜਰੂਰੀ ਹਨ। ਇਸ ਮੌਕੇ ਤੇ ਸਕੂਲ ਮੁੱਖੀ ਸ੍ਰੀਮਤੀ ਮਨੂ ਸੱਘੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਅਤੇ ਸਨਮਾਨ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਕਾਰਜ ਹੈ ਜਿਸ ਦੇ ਤਹਿਤ ਅੱਜ ਸਕੂਲ ‘ਚ ਪੌਦੇ ਲਗਾਏ ਗਏ ਹਨ ਇਸ ਮੌਕੇ ਗਗਨਦੀਪ ਸਿੰਘ ,ਸੁਖਜੀਤ ਸਿੰਘ, ਲਕਸ਼ਮੀ ਦੇਵੀ, ਵਿਜੈ ਲਕਸ਼ਮੀ, ਗਗਨਦੀਪ ਕੌਰ, ਰਾਜਵੀਰ ਕੌਰ, ਬਲਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ
  • Related Posts

    ਪੀਰ ਬਾਬਾ ਅਹਿਮਦ ਸ਼ਾਹ ਦੀ ਦਰਗਾਹ ਟਿੱਬਾ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ

    Spread the love

    Spread the love ਕਪੂਰਥਲਾ, 9 ਜੂਨ ( ਕੌੜਾ )- ਪੀਰ ਬਾਬਾ ਅਹਿਮਦ ਸ਼ਾਹ ਦੇ ਦੀ ਦਰਗਾਹ ਟਿੱਬਾ ਵਿਖੇ ਜੋੜ ਮੇਲਾ ਪ੍ਰਬੰਧਕ ਕਮੇਟੀ ਬਾਬਾ ਅਹਿਮਦ ਸ਼ਾਹ ਟਿੱਬਾ ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ…

    ਚਨੌਲੀ ਦੀ ਪੰਚਾਇਤ ਨੇ ਮੁੱਖ ਮੰਤਰੀ ਸਰਦਾਰ ਭਗਵੰਨ ਸਿੰਘ ਮਾਨ ਦਾ ਕੀਤਾ ਭਰਮਾ  ਸਵਾਗਤ 

    Spread the love

    Spread the loveਨੂਰਪੁਰ ਬੇਦੀ 9 ਜੂਨ ਦਲਜੀਤ ਚੁਨੌੌਲੀ :- ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਚਨੌਲੀ ਦੀ ਪੰਚਾਇਤ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਨ ਸਿੰਘ ਮਾਨ ਦਾ ਉਸ ਸਮੇਂ…

    Leave a Reply

    Your email address will not be published. Required fields are marked *