ਅੰਮ੍ਰਿਤਸਰ 4ਅਗਸਤ (ਦਿਨੇਸ਼ ਸੋਨੀ )ਮਾਣਯੋਗ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਅਨੁਸਾਰ ਗੁਰਦਆਰਾ ਸ਼ਹੀਦਾਂ ਸਾਹਿਬ ਨੇੜੇ ਵੇਚੇ ਜਾਣ ਵਾਲੇ ਦੇਸੀ ਘਿਓ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਦੇ ਐਫਐਸਓ ਅਮਨਦੀਪ ਸਿੰਘ ਨਾਲ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜੇ ਵੇਚੇ ਜਾਣ ਵਾਲੇ ਦੇਸੀ ਘਿਓ ਵੇਚਣ ਵਾਲਿਆਂ ਦੀਆਂ ਵੱਖ-ਵੱਖ ਦੁਕਾਨਾਂ ਤੇ ਚੈਕਿੰਗ ਕੀਤੀ ਅਤੇ ਦੁਕਾਨਾਂ ‘ਤੇ ਵੇਚੇ ਜਾ ਰਹੇ ਘਿਓ ਦੀ ਕੁਆਲਟੀ ਨੂੰ ਯਕੀਨੀ ਬਣਾਇਆ ਅਤੇ ਦੁਕਾਨਦਾਰਾਂ ਨੂੰ ਘਟੀਆ ਘਿਓ ਨਾ ਵੇਚਣ ਦੇ ਨਿਰਦੇਸ਼ ਵੀ ਦਿੱਤੇ ਇਸ ਤੋਂ ਇਲਾਵਾ ਸ਼ਿਕਾਇਤ ਦੇ ਆਧਾਰ ‘ਤੇ ਇੱਕ ਡੇਅਰੀ ਅਤੇ ਇੱਕ ਫਾਸਟਫੂਡ ਦੁਕਾਨ ਦੀ ਜਾਂਚ ਕੀਤੀ ਗਈ ਅਤੇ ਟੀਮ ਵੱਲੋਂ ਕੁੱਲ 4 ਸੈਂਪਲ ਲਏ ਗਏ 1 ਦੁੱਧ, 2 ਜੂਸ ਅਤੇ 1 ਸੁੱਕਾ ਮੰਚੂਰੀਅਨ ਆਦਿ ਦੇ ਸੈਂਪਲ ਭਰੇ ਗਏ ਜਿੰਨਾ ਨੂੰ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ






