ਸ਼੍ਰੀ ਮੁਕਤਸਰ ਸਾਹਿਬ, 05 ਅਗਸਤ ()- ਇਲਾਕੇ ਦੀ ਨਾਮਵਰ ਸੰਸਥਾ ਡੀ ਵੀ ਐਮ ਪਬਲਿਕ ਸਕੂਲ ਉਦੇਕਰਨ ਵਿਖੇ ਪਿਛਲੇਂ ਦਿਨੀਂ ਸਾਉਣ ਮਹੀਨੇ ਦਾ ਸਭਿਆਚਾਰਕ ਤੀਜ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਪ੍ਰਿੰਸੀਪਲ ਡਾ. ਰਾਜ ਕੁਮਾਰੀ ਨੇ ਬੱਚਿਆਂ ਨੂੰ ਤੀਜ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦੇ ਹੋਏ ਸਭ ਨੂੰ ਤੀਜ ਦੀ ਮੁਬਾਰਕਾਂ ਦਿੱਤੀਆਂ ਤੇ ਤੀਜ ਦੇ ਤਿਉਹਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ’ਤੇ ਸਕੂਲ ’ਚ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਲੋਕ ਨਾਚ-ਗਿੱਧਾ ਪੇਸ਼ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਸੱਜ ਕੇ ਆਈਆਂ ਅਤੇ ਡਾਂਸ ਪੇਸ਼ਕਾਰੀ ਦੇ ਮਾਧਿਅਮ ਤੋਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਨਜ਼ਰ ਆਈਆਂ। ਇਸ ਮੌਕੇ ’ਤੇ ਸਕੂਲ ਦੇ ਮੈਂਬਰ ਰੁਪਿੰਦਰ ਕੌਰ, ਕਿਰਨਦੀਪ ਕੌਰ, ਅਰਸ਼ਦੀਪ ਕੌਰ, ਤਜਿੰਦਰਪਾਲ ਕੌਰ, ਨਵਦੀਪ ਕੌਰ, ਰਜਨੀ ਬਾਲਾ ਅਤੇ ਸਮੂਹ ਸਟਾਫ਼ ਹਾਜ਼ਰ ਸੀ।






