ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

Spread the love
 ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ ਕਥਾ ਵਾਚਕ ਭਾਈ ਜਸਵੀਰ ਸਿੰਘ ਵੇਰਕਾ ਤੇ ਕਿਰਨਜੀਤ ਕੌਰ ਦੇ ਢਾਡੀ ਜੱਥੇ ਵੱਲੋਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮਾਜ ਲਈ ਅਥਾਹ ਘਾਲਣਾ ਤੋਂ ਬਾਅਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਦਾ ਸਾਜਨਾ ਕਰਕੇ ਵਿਲੱਖਣ ਇਤਿਹਾਸ ਸਿਰਜਣ ਬਾਰੇ ਜਾਣੂ ਕਰਵਾਇਆ ਗਿਆ। ਇਸੇ ਦੌਰਾਨ ਦਸਮੇਸ਼ ਆਈ ਹਸਪਤਾਲ ਮੁੱਲਾਂਪੁਰ ਵੱਲੋਂ ਅੱਖਾਂ ਤੇ ਦੰਦਾਂ ਦਾ ਫ਼ਰੀ ਮੈਡੀਕਲ ਕੈਂਪ ਵੀ ਲਾਇਆ ਗਿਆ। ਮੁੱਖ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਤੇ ਸੈਕਟਰੀ ਰਵਿੰਦਰ ਸਿੰਘ ਬਜੀਦਪੁਰ ਨੇ ਪੁੱਜੀਆਂ ਸੰਗਤਾਂ, ਜਥਿਆਂ, ਸਖ਼ਸ਼ੀਅਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਦੌਰਾਨ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫ਼ਰਾਸ, ਭਾਜਪਾ ਆਗੂ ਰਣਜੀਤ ਸਿੰਘ ਗਿੱਲ, ਅਕਾਲੀ ਆਗੂ ਸਾਹਿਬ ਸਿੰਘ ਬਡਾਲੀ, ਜਗਦੇਵ ਸਿੰਘ ਮਲੋਆ, ਆਪ ਆਗੂ ਪਰਮਿੰਦਰ ਗੋਲਡੀ, ਕਾਂਗਰਸੀ ਆਗੂ ਗਿਆਨ ਸਿੰਘ ਛੱਤ, ਕਮਲਜੀਤ ਸਿੰਘ ਚਾਵਲਾ, ਰਵਿੰਦਰਪਾਲ ਸਿੰਘ ਬਾਲੀ ਤੇ ਵਾਰਿਸ ਪੰਜਾਬ ਦੇ ਰਮਨਜੀਤ ਸਿੰਘ ਰਾਮਪੁਰ ਆਦਿ ਸਖ਼ਸ਼ੀਅਤਾਂ ਨੇ ਵੀ ਹਾਜ਼ਰੀ ਭਰੀ।
  • Related Posts

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    ਜੇ ਵੀ ਏ ਐੱਮ ਵੱਲੋਂ ‘ਯਾਦੋਂ ਕੀ ਬਰਾਤ’ ਪ੍ਰੋਗਰਾਮ ਭਲਕੇ

    Spread the love

    Spread the loveਕਪੂਰਥਲਾ  , 12 ਅਪ੍ਰੈਲ ( ਕੌੜਾ  )-  ਜੇ ਵੀ ਏ ਐੱਮ ਮਿਊਜ਼ਿਕਲ ਗਰੁੱਪ ਵੱਲੋਂ ‘ਯਾਦੋਂ ਕੀ ਬਰਾਤ’ ਪ੍ਰੋਗਰਾਮ 14 ਅਪ੍ਰੈਲ ਨੂੰ ਸ਼ਾਮ 4 ਵਜੇ ਟੈਗੋਰ ਥੀਏਟਰ ਸੈਕਟਰ 18…

    Leave a Reply

    Your email address will not be published. Required fields are marked *