5ਵੀਂ 4 ਰੋਜ਼ਾ ਨੈੱਟਬਾਲ ਚੈਪੀਅਨਸ਼ਿਪ ਦਾ ਆਯੋਜਨ 28 ਤੋਂ 31 ਤੱਕ: ਪ੍ਰਧਾਨ ਰਜ਼ਨੀਸ਼ ਗਰਗ

Spread the love

ਸ਼੍ਰੀ ਮੁਕਤਸਰ ਸਾਹਿਬ, 14 ਅਗਸਤ ()- ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਤੇ ਪਿੰਡ ਚੱਕ ਦੂਹੇ ਵਾਲਾ ਦੇ ਸਰਪੰਚ ਰਜਨੀਸ਼ ਗਰਗ ਨੇ ਦੱਸਿਆ ਕਿ ਚੌਥੀ ਸੀਨੀਅਰ ਨੈਸ਼ਨਲ ਫਾਸਟ 5ਵੀਂ ਨੈੱਟਬਾਲ ਚੈਪੀਅਨਸ਼ਿਪ ਦਾ ਆਯੋਜਨ ਨੇਤਾ ਜੀ ਸੁਭਾਸ਼ ਚੰਦਰ ਬੋਸ ਸਟੇਡੀਅਮ, ਪਲਵਲ ਵਿਖੇ 28 ਅਗਸਤ ਤੋ 31 ਅਗਸਤ ਤੱਕ ਹੋਣ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਪੁਰਸ਼ ਅਤੇ ਔਰਤਾਂ ਦੀਆਂ ਦੋਵੇਂ ਟੀਮਾਂ ਭਾਗ ਲੈਣਗੀਆਂ। ਇਸ ਦੇ ਲਈ ਚੌਥੀ ਸੀਨੀਅਰ ਸਟੇਟ ਫਾਸਟ 5ਵੀਂ ਨੈੱਟਬਾਲ ਚੈਪੀਅਨਸ਼ਿਪ ਦਾ ਆਯੋਜਨ ਜ਼ਿਲਾ ਮਾਨਸਾ ਦੇ ਸਪੋਰਟਸ ਸਟੇਡੀਅਮ ਵਿੱਚ 23 ਅਤੇ 24 ਅਗਸਤ ਨੂੰ ਕੀਤਾ ਜਾ ਰਿਹਾ ਹੈ। ਇਸ ਚੈਪੀਅਨਸ਼ਿਪ ਵਿੱਚ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪੁਰਸ਼ ਅਤੇ ਔਰਤਾ ਦੀਆ ਦੋਵੇਂ ਟੀਮਾਂ ਸੂਬਾ ਪੱਧਰੀ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੀਆਂ। ਇਸ ਮੌਕੇ ਪ੍ਰਧਾਨ ਰਜ਼ਨੀਸ਼ ਗਰਗ ਨੇ ਦੱਸਿਆ ਕਿ ਇਸ ਦੇ ਲਈ ਸ਼੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਟ੍ਰਾਈਲ, ਕੈਂਪ 16 ਅਗਸਤ 2025 ਨੂੰ ਜੀ.ਐਸ.ਐਸ.ਐਸ.ਐਸ. ਚੱਕ ਗਿਲਜੇਵਾਲਾ ਵਿੱਚ ਸ਼ਾਮ 4:00 ਵਜੇ ਆਯੋਜਿਤ ਕੀਤੇ ਜਾਣਗੇ। ਉਨਾਂ ਕਿਹਾ ਕਿ ਖਿਡਾਰੀ ਟ੍ਰਾਈਲ, ਕੈਂਪ ਦਾ ਹਿੱਸਾ ਬਣ ਸਕਦੇ ਹਨ। ਟ੍ਰਾਈਲ ਦੇ ਲਈ ਖਿਡਾਰੀ ਨੈੱਟਬਾਲ ਫੈਡਰੇਸ਼ਨ ਆਫ਼ ਇੰਡੀਆ 2025-26 ਦਾ ਰਜ਼ਿਸਟ੍ਰੇਸ਼ਨ ਨੰਬਰ, ਸਲਿੱਪ ਅਤੇ ਅਧਾਰ ਕਾਰਡ ਨਾਲ ਲੈ ਕੇ ਆਉਣ ਤੇ ਜ਼ਿਆਦਾ ਜਾਣਕਾਰੀ ਦੇ ਲਈ ਕੋਚ ਨਰੇਸ਼ ਕੁਮਾਰ ਨਾਲ ਸੰਪਰਕ ਕਰ ਸਕਦੇ ਹਨ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *