ਜਲਦ ਬਨਣ ਜਾ ਰਹੀਆਂ ਹਨ ਸ਼ਹਿਰ ਅੰਦਰਲੀਆਂ ਸੜਕਾਂ : ਵਿਧਾਇਕ ਕਾਕਾ ਬਰਾੜ

Spread the love

ਸ੍ਰੀ ਮੁਕਤਸਰ ਸਾਹਿਬ, 14 ਅਗਸਤ ()- ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸ਼ਹਿਰੀ ਵਿਕਾਸ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਡਾ ਰਵਜੋਧ ਸਿੰਘ ਤੇ ਪਿ੍ਰੰਸੀਪਲ ਸੈਕਟਰੀ ਤੇਜ਼ਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸ਼ਹਿਰੀ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੈਬਨਿਟ ਮੰਤਰੀ ਡਾ ਰਵਜੋਧ ਸਿੰਘ ਨੂੰ ਆਪਣੇ ਸ਼ਹਿਰ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੀਆਂ ਸ਼ਹਿਰੀ ਅੰਦਰਲੀਆਂ ਸੜਕਾਂ ਬਾਰੇ ਦੱਸਿਆ। ਜਿਸ ਤੇ ਮੰਤਰੀ ਡਾ ਰਵਜੋਧ ਸਿੰਘ ਨੇ ਪਿ੍ਰੰਸੀਪਲ ਸੈਕਟਰੀ ਤੇਜ਼ਵੀਰ ਸਿੰਘ ਨੂੰ ਇਸ ਬਾਰੇ ਪਤਾ ਕਰਨ ਲਈ ਕਿਹਾ। ਜਿਸ ਤੋਂ ਬਾਅਦ ਪਿ੍ਰੰਸੀਪਲ ਸੈਕਟਰੀ ਵੱਲੋਂ ਐਮਡੀਐਫ ਫੰਡਾਂ ਦੀ ਵਰਤੋਂ ਕਰਦਿਆਂ ਸ਼ਹਿਰ ਦੀਆਂ ਸੜਕਾਂ ਦੇ ਟੈਂਡਰ ਲਗਾਉਣ ਲਈ ਵਿਭਾਗ ਨੂੰ ਆਦੇਸ਼ ਜਾਰੀ ਕੀਤਾ। ਮੰਤਰੀ ਡਾ ਰਵਜੋਧ ਸਿੰਘ ਨੇ ਵਿਧਾਇਕ ਕਾਕਾ ਬਰਾੜ ਨੂੰ ਵਿਸ਼ਵਾਸ ਦੁਆਇਆ ਕਿ ਜਲਦ ਸੜਕਾਂ ਤੇ ਹੋਰ ਕੰਮ ਸ਼ੁਰੂ ਕਰਵਾਏ ਜਾਣਗੇ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸ਼ਹਿਰ ਵਾਸੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਜਲਦ ਬੂੜਾ ਗੁੱਜਰ ਰੋਡ ਰੇਲਵੇ ਰੋਡ ਤੋ ਸੂਏ ਤੱਕ ਦੀ ਸੜਕ, ਬੂੜਾ ਗੁੱਜਰ ਰੋਡ ਤੇ ਗੈਸ ਏਜੰਸੀ ਰੋਡ, ਮੁਕਤਸਰ ਬਠਿੰਡਾ ਰੋਡ ਤੋਂ ਸਰਕਾਰੀ ਹਸਪਤਾਲ ਰੋਡ, ਮੁਕਤਸਰ ਜਲਾਲਾਬਾਦ ਰੋਡ ਤੋਂ ਰੇਲਵੇ ਫਾਟਕ ਫੈਕਟਰੀ ਰੋਡ, ਬਰਕੰਦੀ ਰੋਡ ਮਹਾਂ ਸਿੰਘ ਮਾਰਗ ਤੋਂ ਬਾਈਪਾਸ, ਡਿਪਟੀ ਦਲੀਪ ਸਿੰਘ ਮਾਰਗ ਸ਼ਨੀ ਮੰਦਰ ਤੋਂ ਸੂਏ ਤੱਕ ਅਤੇ ਕੋਟਲੀ ਰੋਡ ਮਿਸ਼ਨ ਹਸਪਤਾਲ ਤੋਂ ਸੂਏ ਤੱਕ ਦੀਆਂ ਸੜਕਾਂ ਦਾ ਨਿਰਮਾਣ ਜਲਦ ਸ਼ੁਰੂ ਹੋਵੇਗਾ। ਜਿਸ ਨਾਲ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਬੂਰ ਪਵੇਗਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *